ਵਿਸ਼ਵ ਪ੍ਰਸਿੱਧ ਜਰਮਨ ਬਾਡੀ ਬਿਲਡਰ ਪਿਟ ਟ੍ਰੇਂਜ਼ ਦਾ ਦਿਹਾਂਤ

Thursday, Nov 07, 2019 - 04:15 PM (IST)

ਵਿਸ਼ਵ ਪ੍ਰਸਿੱਧ ਜਰਮਨ ਬਾਡੀ ਬਿਲਡਰ ਪਿਟ ਟ੍ਰੇਂਜ਼ ਦਾ ਦਿਹਾਂਤ

ਨਵੀਂ ਦਿੱਲੀ— ਲੈਜੰਡਰੀ ਜਰਮਨ ਬਾਡੀ ਬਿਲਡਰ ਪਿਟ ਟ੍ਰੇਂਜ਼ ਦਾ 53 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਜਰਮਨੀ ਦਾ ਇਹ ਬਾਡੀ ਬਿਲਡਰ ਆਪਣੇ ਕਰੀਅਰ ਦੇ ਦੌਰਾਨ ਆਈ. ਐੱਫ. ਬੀ. ਬੀ. ਪ੍ਰੋ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤ ਚੁੱਕਾ ਹੈ।
PunjabKesari
ਆਪਣੇ ਜ਼ਿੰਦਗੀ ਦੇ ਆਖ਼ਰੀ ਦਿਨਾਂ 'ਚ ਉਹ ਆਪਣੀ ਪਤਨੀ ਸਾਰਾਹ ਦੇ ਨਾਲ ਰਹਿ ਰਿਹਾ ਸੀ। ਸਾਰਾਹ ਨੇ ਇਹ ਖਬਰ ਪਿਟ ਦੇ ਪ੍ਰਸ਼ੰਸਕਾਂ ਨੂੰ ਦਿੱਤੀ। ਸਾਰਾਹ ਨੇ ਕਿਹਾ- ਉਨ੍ਹਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਅੱਗੇ ਵਧ ਰਹੀ ਹੈ। ਪਿਟ ਨੂੰ ਇਕ ਸਾਲ ਪਹਿਲਾਂ ਦਿਲ ਦੇ ਰੋਗ ਕਾਰਨ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ।
PunjabKesari
ਦੱਸਿਆ ਜਾ ਰਿਹਾ ਹੈ ਕਿ ਆਪਣੇ ਆਖ਼ਰੀ ਸਮੇਂ 'ਚ ਪਿਟ ਨਿਮੋਨੀਆ ਦੇ ਨਾਲ ਜੂਝ ਰਿਹਾ ਸੀ। ਪਿਟ ਦੀ ਮੌਤ ਦੇ ਬਾਅਦ ਸਾਰਾਹ ਨੇ ਦੋਹਾਂ ਦੀ ਤਸਵੀਰਾਂ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ- ਮੇਰੇ ਪਤੀ ਪਿਟ ਟ੍ਰੇਂਜ ਸਾਬਕਾ ਆਈ. ਐੱਫ. ਬੀ. ਬੀ. ਪ੍ਰੋ ਚੈਂਪੀਅਨ ਸਨ ਜੋ ਪਿਛਲੇ ਹਫਤੇ ਤੋਂ ਬੀਮਾਰੀ ਨਾਲ ਲੜਦੇ ਹੋਏ ਦਮ ਤੋੜ ਗਏ ਹਨ। ਉਹ ਮੇਰਾ ਦਿਲ, ਮੇਰੀ ਜ਼ਿੰਦਗੀ, ਮੇਰਾ ਦੂਜਾ ਹਿੱਸਾ ਸੀ। ਉਨ੍ਹਾਂ ਹਮੇਸ਼ਾ ਕਿਹਾ- ਅਸੀਂ ਇਕੋ ਹਾਂ। ਮੈਨੂੰ ਨਹੀਂ ਪਤਾ ਕਿ ਜ਼ਿੰਦਗੀ ਕਿਵੇਂ ਚਲਦੀ ਹੈ। ਮੈਂ ਅੱਗੇ ਵਧਾਂਗਾ, ਸਿਰਫ ਤੇਰੇ ਲਈ। ਉਨ੍ਹਾਂ ਨੂੰ ਮੇਰੇ ਤੋਂ ਵੱਖ ਹੋਣ ਤੋਂ ਡਰ ਲਗਦਾ ਸੀ ਅਤੇ ਮੈਨੂੰ ਉਨ੍ਹਾਂ ਨਾਲੋਂ। ਉਹ ਸਭ ਤੋਂ ਚੰਗਾ ਵਿਅਕਤੀ ਸੀ ਜੋ ਮੈਨੂੰ ਮਿਲਿਆ ਹੈ।

PunjabKesari

PunjabKesari


author

Tarsem Singh

Content Editor

Related News