IND vs BAN Day-night test : ਭਾਰਤ ਤੇ ਬੰਗਲਾਦੇਸ਼ ਬਣਾਉਣ ਉਤਰਨਗੇ ਗੁਲਾਬੀ ਇਤਿਹਾਸ

11/22/2019 2:20:34 AM

ਕੋਲਕਾਤਾ— ਭਾਰਤ ਅਤੇ ਬੰਗਲਾਦੇਸ਼ ਈਡਨ ਗਾਰਡਨ ਮੈਦਾਨ 'ਤੇ ਸ਼ੁੱਕਰਵਾਰ ਨੂੰ ਆਪਣਾ ਪਹਿਲਾ ਡੇਅ-ਨਾਈਟ ਟੈਸਟ ਖੇਡਣ ਉਤਰਨਗੀਆਂ, ਜਿੱਥੇ ਦੋਵਾਂ ਹੀ ਟੀਮਾਂ ਦਾ ਮਕਸਦ ਮੁਕਾਬਲੇ ਵਿਚ ਜਿੱਤ ਦਰਜ ਕਰਨ ਤੋਂ ਕਿਤੇ ਵਧ ਕੇ ਗੁਲਾਬੀ ਗੇਂਦ ਨਾਲ ਨਵਾਂ ਇਤਿਹਾਸ ਦਰਜ ਕਰਨਾ ਹੋਵੇਗਾ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਸ਼ੁੱਕਰਵਾਰ ਤੋਂ ਈਡਨ ਗਾਰਡਨ ਮੈਦਾਨ 'ਤੇ ਦੋ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਸ਼ੁਰੂ ਹੋਵੇਗਾ, ਜਿਸ ਨੂੰ ਦੋਵੇਂ ਟੀਮਾਂ ਪਹਿਲੀ ਵਾਰ ਡੇਅ-ਨਾਈਟ ਸਵਰੂਪ ਵਿਚ ਖੇਡਣਗੀਆਂ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਮੇਜ਼ਬਾਨ ਟੀਮ ਪਹਿਲਾਂ ਹੀ 1-0 ਨਾਲ ਸੀਰੀਜ਼ ਵਿਚ ਅੱਗੇ ਹੈ ਤੇ ਹੁਣ ਉਸਦੀਆਂ ਨਜ਼ਰਾਂ ਕਲੀਨ ਸਵੀਪ 'ਤੇ ਲੱਗੀਆਂ ਹਨ, ਜਿਹੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਉਸ ਦੀ ਸਥਿਤੀ ਹੋਰ ਮਜ਼ਬੂਤ ਕਰ ਦੇਵੇਗੀ।
ਦੋਵਾਂ ਹੀ ਟੀਮਾਂ ਲਈ ਹਾਲਾਂਕਿ ਇਹ ਮੁਕਾਬਲਾ ਜਿੱਤ ਤੋਂ ਕਿਤੇ ਵਧ ਕੇ ਅਹਿਮ ਹੋ ਗਿਆ ਹੈ, ਜਿਹੜਾ ਉਨ੍ਹਾਂ ਦੇ ਲਈ ਕ੍ਰਿਕਟ ਇਤਿਹਾਸ ਦਾ ਪਹਿਲਾ ਗੁਲਾਬੀ ਗੇਂਦ ਮੁਕਾਬਲਾ ਹੈ ਜਦਕਿ ਕਈ ਹੋਰ ਟੀਮਾਂ ਪਹਿਲਾਂ ਹੀ ਇਸ ਸਵਰੂਪ ਵਿਚ ਖੇਡ ਚੁੱਕੀ ਹੈ। ਇਹ ਮੁਕਾਬਲਾ ਇਸ  ਲਈ ਵੀ ਅਹਿਮ ਹੈ ਕਿਉਂਕਿ ਇਸਦੇ ਲਈ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਗਈਆਂ ਹਨ, ਪੂਰੇ ਸ਼ਹਿਰ ਵਿਚ ਹੀ ਗੁਲਾਬੀ ਗੇਂਦ ਨਾਲ ਹੋਣ ਵਾਲੇ ਇਸ ਮੁਕਾਬਲੇ ਲਈ ਪਹਿਲਾਂ ਤੋਂ ਕਿਤੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ ਤਾਂ ਮੈਚ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੋਂ ਲੈ ਕੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਰਮਾ ਤੇ ਸਾਬਕਾ ਧਾਕੜ ਕ੍ਰਿਕਟਰ ਤਕ ਇਸ ਮੈਚ ਵਿਚ ਆਪਣੀ ਹਾਜ਼ਰੀ ਦਰਜ ਕਰਵਾਉਣ ਪਹੁੰਚੇਗਾ।
ਮਾਹਿਰਾਂ ਅਨੁਸਾਰ ਗੁਲਾਬੀ ਗੇਂਦ ਵੱਧ ਸਵਿੰਗ ਕਰਦੀ ਹੈ, ਜਿਸ ਨਾਲ ਕੋਲਕਾਤਾ ਵੀ ਭਾਰਤੀ ਤੇਜ਼ ਗੇਂਦਬਾਜ਼ਾਂ ਖਾਸ ਮੁਹੰਮਦ ਸ਼ੰਮੀ, ਉਮੇਸ਼ ਯਾਦਵ ਤੇ ਇਸ਼ਾਂਤ ਸ਼ਰਮਾ ਦੀ ਤੇਜ਼ ਗੇਂਦਬਾਜ਼ ਤਿਕੜੀ ਇਸ ਵਾਰ ਵੀ ਹਾਵੀ ਰਹਿ ਸਕਦੀ ਹੈ। ਤੇਜ਼ ਗੇਂਦਬਾਜ਼ਾਂ ਦੇ ਇਲਾਵਾ ਭਾਰਤ ਦੇ ਕੋਲ ਆਫ ਸਪਿਨਰ ਆਰ. ਅਸ਼ਵਿਨ ਨੇ ਪਿਛਲੇ ਮੈਚ ਦੀਆਂ 2 ਪਾਰੀਆਂ ਵਿਚ 5 ਵਿਕਟਾਂ ਲਈਆਂ ਸਨ ਜਦਕਿ ਲੈਫਟ ਆਰਮ ਰਵਿੰਦਰ ਜਡੇਜਾ ਹੋਰ ਬਦਲ ਹਨ।

PunjabKesari
ਕੋਹਲੀ ਬੋਲਿਆ-ਹਾਕੀ ਦੀ ਤਰ੍ਹਾਂ ਭਾਰੀ ਲੱਗਦੀ ਐ ਗੁਲਾਬੀ ਗੇਂਦ
ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਗੁਲਾਬੀ ਗੇਂਦ 'ਹਾਕੀ ਦੀ ਭਾਰੀ ਗੇਂਦ' ਵਰਗੀ ਲੱਗਦੀ ਹੈ ਅਤੇ ਉਸ ਦਾ ਮੰਨਣਾ ਹੈ ਕਿ ਇਸ ਦੇ ਭਾਰ, ਕਠੋਰਤਾ ਤੇ ਰੰਗ ਦੇ ਕਾਰਣ ਫੀਲਡਿੰਗ ਕਰਨਾ ਚੁਣੌਤੀਪੂਰਨ ਹੋਵੇਗਾ। ਕੋਹਲੀ ਨੇ  ਬੰਗਲਾਦੇਸ਼ ਵਿਰੁੱਧ ਇਤਿਹਾਸਕ ਪਹਿਲੇ ਡੇਅ-ਨਾਈਟ ਟੈਸਟ ਤੋਂ ਪਹਿਲਾਂ ਕਿਹਾ ਕਿ ਮੈਂ ਫੀਲਡਿੰਗ ਸੈਸ਼ਨ ਵਿਚ ਹੈਰਾਨ ਰਹਿ ਗਿਆ। ਸਲਿਪ ਵਿਚ ਗੇਂਦ ਇੰਨੀ ਜ਼ੋਰ ਨਾਲ ਲੱਗੀ ਜਿਵੇਂ ਹਾਕੀ ਦੀ ਭਾਰੀ ਗੇਂਦ ਹੋਵੇ, ਉਨ੍ਹਾਂ ਸਿੰਥੈਟਿਕ ਗੇਂਦਾਂ ਦੀ ਤਰ੍ਹਾਂ ਜਿਨ੍ਹਾਂ ਨਾਲ ਅਸੀਂ ਬਚਪਨ ਵਿਚ ਖੇਡਦੇ ਸੀ। ਉਸ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਗੇਂਦ ਵਿਚ ਵਾਧੂ ਚਮਕ ਹੈ। ਇਹ ਵੱਧ ਸਖਤ ਹੈ। ਇਹੀ ਵਜ੍ਹਾ ਹੈ ਕਿ ਉਹ ਭਾਰੀ ਲੱਗਦੀ ਹੈ। ਥ੍ਰੋਅ ਵਿਚ ਵੀ ਵੱਧ ਮਿਹਨਤ ਕਰਨੀ ਪੈਂਦੀ ਹੈ। ਦਿਨ ਦੇ ਸਮੇਂ ਉੱਚੇ ਕੈਚ ਫੜਨੇ ਮੁਸ਼ਕਿਲ ਹੋਣਗੇ। ਲਾਲ ਜਾਂ ਸਫੈਦ ਗੇਂਦ ਨਾਲ ਪਤਾ ਲੱਗ ਜਾਂਦਾ ਹੈ ਕਿ ਗੇਂਦ ਤੁਹਾਡੇ ਤਕ ਕਦੋਂ ਪਹੁੰਚੇਗੀ ਪਰ ਗੁਲਾਬੀ ਗੇਂਦ ਵਿਚ ਇਹ ਜੱਜ ਕਰਨਾ ਮੁਸ਼ਕਿਲ ਹੈ।
ਗੁਲਾਬੀ ਗੇਂਦ ਨਾਲ ਅਭਿਆਸ ਮੈਚ ਮਦਦਗਾਰ ਹੁੰਦੈ-

PunjabKesari
ਬੰਗਲਾਦੇਸ਼ ਦੇ ਕਪਤਾਨ ਮੋਮੀਨੁਲ ਹੱਕ ਨੇ ਕਿਹਾ ਕਿ ਭਾਰਤ ਵਰਗੀ ਮਜ਼ਬੂਤ ਟੀਮ ਵਿਰੁੱਧ ਡੇਅ-ਨਾਈਟ ਦੇ ਪਹਿਲੇ ਟੈਸਟ ਤੋਂ ਪਹਿਲਾਂ ਉਸ ਦੀ ਟੀਮ ਨੂੰ ਅਭਿਆਸ ਮੈਚ ਮਿਲਣਾ ਚਾਹੀਦਾ ਸੀ। ਭਾਰਤ ਦੌਰੇ 'ਤੇ ਰਵਾਨਾ ਹੋਣ ਤੋਂ ਦੋ ਦਿਨ ਪਹਿਲਾਂ ਹੀ ਬੀ. ਸੀ. ਸੀ. ਆਈ. ਮੁਖੀ ਸੌਰਭ ਗਾਂਗੁਲੀ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਗੁਲਾਬੀ ਗੇਂਦ ਟੈਸਟ ਖੇਡਣ ਲਈ ਤਿਆਰ ਕਰ ਲਿਆ ਸੀ। ਬੰਗਲਾਦੇਸ਼ ਦਾ ਕੋਈ ਅਭਿਆਸ ਮੈਚ ਨਹੀਂ ਮਿਲਿਆ ਤੇ ਜਦੋਂ ਇਹ ਤੈਅ ਹੋਇਆ ਤਾਂ ਤਦ ਅਸੀਂ ਕੁਝ ਨਹੀਂ ਕਰ ਸਕਦੇ ਸੀ। ਅਸੀਂ ਸਿਰਫ ਮਾਨਸਿਕ ਤਿਆਰੀ ਕੀਤੀ ਹੈ। ਨਿਸ਼ਚਿਤ ਤੌਰ 'ਤੇ ਗੁਲਾਬੀ ਗੇਂਦ ਨਾਲ ਖੇਡਣ ਤੋਂ ਪਹਿਲਾਂ ਇਕ ਅਭਿਆਸ ਮੈਚ ਦੀ ਲੋੜ ਸੀ। ਬੰਗਲਾਦੇਸ਼ ਦੀ ਮੌਜੂਦਾ ਟੀਮ ਨੂੰ ਗੁਲਾਬੀ ਗੇਂਦ ਨਾਲ ਖੇਡਣ ਦਾ ਕੋਈ ਤਜਰਬਾ ਨਹੀਂ ਹੈ। ਬੰਗਲਾਦੇਸ਼ ਨੇ 2013 ਵਿਚ ਇਕ ਮੈਚ ਗੁਲਾਬੀ ਗੇਂਦ ਨਾਲ ਖੇਡਿਆ ਸੀ ਪਰ ਮੌਜੂਦਾ ਟੀਮ ਦਾ ਕੋਈ ਵੀ ਮੈਂਬਰ ਉਸ ਮੈਚ ਦਾ ਹਿੱਸਾ ਨਹੀਂ ਸੀ।  
59.46ਦੀ ਸਭ ਤੋਂ ਖਰਾਬ ਔਸਤ ਹੈ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ਾਂ ਦੀ 2015 ਤੋਂ ਬਾਅਦ ਤੋਂ ਟੈਸਟ ਕ੍ਰਿਕਟ ਵਿਚ।
858ਦੌੜਾਂ ਬਣਾ ਚੁੱਕਾ ਹੈ ਦਸੰਬਰ 2018 ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਤੋਂ ਬਾਅਦ ਮਯੰਕ ਅਗਰਵਾਲ ਸਭ ਤੋਂ ਵੱਧ।
51.7 ਚੌਥੀ ਬੈਸਟ ਸਟ੍ਰਾਈਕ ਰੇਟ ਰਹੀ ਭਾਰਤੀ ਤੇਜ਼ ਗੇਂਦਬਾਜ਼ਾਂ ਲਈ ਪਿਛਲੇ 4 ਸਾਲਾਂ ਵਿਚ, ਅਫਰੀਕਾ ਨੰਬਰ ਵਨ।
ਇਸ ਤਰ੍ਹਾਂ ਖਾਸ ਹੋਵੇਗਾ ਆਯੋਜਨ-
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਈਡਨ ਗਾਰਡਨ ਵਿਚ ਲੱਗੀ ਘੰਟੀ ਵਜਾ ਕੇ ਮੈਚ ਦਾ ਸ਼ੁੱਭ ਆਰੰਭ ਕਰੇਗੀ।
ਸਚਿਨ ਤੇਂਦੁਲਕਰ, ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ, ਟੈਨਿਸ ਸਟਾਰ ਸਾਨੀਆ ਮਿਰਜ਼ਾ, ਵਿਸ਼ਵ ਬੈਡਮਿੰਟਨ ਚੈਂਪੀਅਨ ਪੀ. ਵੀ. ਸਿੰਧੂ ਤੇ 6 ਵਾਰ ਦੇ ਮੁੱਕੇਬਾਜ਼ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਸਮੇਤ ਭਾਰਤੀ ਖੇਡ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਮੈਚ ਦੇ ਦੌਰਾਨ ਰੂਨਾ ਲੈਲਾ ਦੀ ਪੇਸ਼ਕਾਰੀ ਹੋਵੇਗੀ ਜਦਕਿ ਜੀਤ ਗਾਂਗੁਲੀ ਦੇ ਪ੍ਰੋਗਰਾਮ ਨਾਲ ਸ਼ੁਰੂਆਤੀ ਦਿਨ ਦੀ ਸਮਾਪਤੀ ਹੋਵੇਗੀ।
ਅਜਿਹੀ ਰਹੇਗੀ ਪਿੱਚ- ਬੱਲੇਬਾਜ਼ਾਂ ਲਈ ਬਹੁਤ ਸਾਰੀਆਂ ਅਨਿਸ਼ਚਿਤਤਾਵਾਂ ਰਹਿਣਗੀਆਂ। ਪਿੱਚ 'ਤੇ ਕਾਫੀ ਘਾਹ ਹੋਵੇਗਾ ਜਿਹੜਾ ਤੇਜ਼ ਗੇਂਦਬਾਜ਼ਾਂ ਨੂੰ ਮਦਦ ਦੇਵੇਗਾ। ਕੋਹਲੀ ਨੇ ਵੀ ਕਿਹਾ ਸੀ ਕਿ ਗੁਲਾਬੀ ਗੇਂਦ ਸੌ ਫੀਸਦੀ ਰੂਪ ਨਾਲ ਲਾਲ ਗੇਂਦ ਤੋਂ ਤੇਜ਼ ਹੈ। ਅਜਿਹੇ ਵਿਚ ਫੀਲਡਰਾਂ ਨੂੰ ਕੈਚ ਫੜਨ ਵਿਚ ਮੁਸ਼ਕਿਲ ਹੋ ਸਕਦੀ ਹੈ। ਉੱਪਰ ਤੋਂ ਤਰੇਲ ਦੇ ਇਲਾਵਾ ਦੁਧੀਆ ਰੌਸ਼ਨੀ ਵਿਚ ਵੀ ਪਿੱਚ ਪ੍ਰਭਾਵ ਪਾਵੇਗੀ।

PunjabKesari
ਅਜਿਹਾ ਰਹੇਗਾ ਮੌਸਮ—
ਕੈਬ ਕਿਊਰੇਟਰ ਸੁਜਾਨ ਮੁਖਰਜੀ ਦਾ ਕਹਿਣਾ ਹੈ ਕਿ ਗੁਲਾਬੀ ਗੇਂਦ ਨਾਲ ਦੋਵਾਂ ਹੀ ਟੀਮਾਂ ਨੂੰ ਫਾਇਦਾ ਪਹੁੰਚੇਗਾ। ਇਸ ਗੇਂਦ ਦੀ ਚਮਕ 2-3 ਸੈਸ਼ਨਾਂ ਤਕ ਬਰਕਰਾਰ ਰਹਿ ਸਕਦੀ ਹੈ ਪਰ ਵੱਧ ਰੋਗਨ ਦੀ ਵਜ੍ਹਾ ਨਾਲ ਇਹ ਕਾਫੀ ਸਵਿੰਗ ਹੋਵੇਗੀ। ਹਾਲਾਂਕਿ ਚਮਕ ਫਿੱਕੀ ਪੈਣ ਦੇ ਨਾਲ ਇਸ ਦੇ ਵਤੀਰੇ ਵਿਚ ਬਦਲਾਅ ਆਵੇਗਾ। ਅਜਿਹੇ ਵਿਚ ਟਾਸ ਦੀ ਵੀ ਮੈਚ ਵਿਚ ਅਹਿਮ ਭੂਮਿਕਾ ਹੋਵੇਗੀ।
ਸਿਰਫ ਮੁਹੰਮਦ ਸ਼ੰਮੀ ਹੀ ਖੇਡ ਚੁੱਕਾ ਹੈ ਗੁਲਾਬੀ ਗੇਂਦ ਨਾਲ
ਇੰਦੌਰ ਟੈਸਟ ਵਿਚ 7 ਵਿਕਟਾਂ ਲੈਣ ਵਾਲਾ ਸ਼ੰਮੀ ਦਾ ਈਡਾਨ ਗਾਰਡਨ ਘਰੇਲੂ ਮੈਦਾਨ ਵੀ ਹੈ, ਜਿੱਥੇ ਸਾਲ 2016 ਵਿਚ ਮੋਹਨ ਬਾਗਾਨ ਤੇ ਭਵਾਨੀਪੁਰ ਵਿਚਾਲੇ 4 ਦਿਨਾ ਘਰੇਲੂ ਮੈਚ ਨੂੰ ਗੁਲਾਬੀ ਗੇਂਦ ਨਾਲ ਪਹਿਲੀ ਵਾਰ ਖੇਡਿਆ ਗਿਆ ਸੀ। ਬੰਗਾਲ ਕ੍ਰਿਕਟ ਸੰਘ (ਕੈਬ) ਵਲੋਂ ਆਯੋਜਿਤ ਇਸ ਮੈਚ ਵਿਚ ਸ਼ੰਮੀ ਨੇ ਬਗਾਨ ਲਈ ਖੇਡਦੇ ਹੋਏ 7 ਵਿਕਟਾਂ ਲਈਆਂ ਸਨ ਤੇ ਇਸ ਵਾਰ ਵੀ ਉਸ ਤੋਂ ਇਸੇ ਪ੍ਰਦਰਸ਼ਨ ਦੀ ਉਮੀਦ ਹੈ।
ਮੈਚ ਤੋਂ ਬਾਅਦ ਹੋਣਾ ਚਾਹੀਦੈ ਮੁਲਾਂਕਣ : ਸਚਿਨ
ਸਚਿਨ ਨੇ ਗੁਲਾਬੀ ਗੇਂਦ ਦੇ ਟੈਸਟ ਬਾਰੇ ਕਿਹਾ ਕਿ ਸਾਰਾ ਕੁਝ ਦਰਸ਼ਕਾਂ ਨੂੰ ਵੱਧ ਗਿਣਤੀ ਵਿਚ ਮੈਦਾਨ 'ਤੇ ਲਿਆਉਣ ਤੇ ਟੈਸਟ ਕ੍ਰਿਕਟ ਨੂੰ ਵੱਧ ਰੋਮਾਂਚਕ ਬਣਾਉਣ ਲਈ ਕੀਤਾ ਜਾ ਰਿਹਾ ਹੈ। ਇਹ ਅਹਿਮ ਹੈ ਪਰ ਮੇਰਾ ਮੰਨਣਾ ਹੈ ਕਿ ਮੈਚ ਤੋਂ ਬਾਅਦ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਕਿ ਕਿੰਨੀ ਤਰੇਲ ਸੀ ਤੇ ਕੀ ਖੇਡ ਦੇ ਪੱਧਰ ਨਾਲ ਕਿਤੇ ਸਮਝੌਤਾ ਤਾਂ ਨਹੀਂ ਕੀਤਾ ਗਿਆ।
ਤੇਜ਼ ਗੇਂਦਬਾਜ਼ਾਂ ਦਾ ਇਸਤੇਮਾਲ ਕਰਨਾ ਪਵੇਗਾ ਵੱਖਰੇ ਤਰੀਕੇ ਨਾਲ : ਗੰਭੀਰ
ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਗੁਲਾਬੀ ਗੇਂਦ ਦੇ ਨਾਲ ਦੋਵਾਂ ਟੀਮਾਂ ਦੇ ਕਪਤਾਨਾਂ ਨੂੰ ਆਪਣੇ ਤੇਜ਼ ਗੇਂਦਬਾਜ਼ਾਂ ਨੂੰ ਲੈ ਕੇ ਕੁਝ ਨਵਾਂ ਕਰਨਾ ਪਵੇਗਾ ਤੇ ਇਸ ਵਿਚ ਵੱਧ ਪ੍ਰਭਾਵ ਛੱਡਣ ਲਈ ਦੁਧੀਆ ਰੌਸ਼ਨੀ ਵਿਚ ਉਨ੍ਹਾਂ ਦਾ ਵੱਧ ਇਸਤੇਮਾਲ ਵੀ ਸ਼ਾਮਲ ਹੈ। ਗੰਭੀਰ ਨੇ ਕਿਹਾ ਕਿ ਕਪਤਾਨਾਂ ਨੂੰ ਤੇਜ਼ ਗੇਂਦਬਾਜ਼ਾਂ ਦਾ ਇਸਤੇਮਾਲ ਵੱਖਰੇ ਤਰੀਕੇ ਨਾਲ ਕਰਨਾ ਪਵੇਗਾ।
ਟੀ-20 ਜਾਂ ਵਨ ਡੇਅ ਵਾਲਾ ਹੋਵੇਗਾ ਵਾਤਾਵਰਣ : ਵਿਟੋਰੀ
ਬੰਗਲਾਦੇਸ਼ ਦੇ ਕੋਚ ਡੈਨੀਅਲ ਵਿਟੋਰੀ ਦਾ ਕਹਿਣਾ ਹੈ ਕਿ ਟੈਸਟ ਮੈਚ ਦੌਰਾਨ ਲਗਭਗ ਟੀ-20 ਜਾਂ ਵਨ ਡੇਅ ਵਾਲਾ ਵਾਤਾਵਰਣ ਹੋ ਸਕਦਾ ਹੈ। ਇੱਥੇ ਬਹੁਤ ਭੀੜ ਹੋਵੇਗੀ, ਇਸ ਲਈ ਬੱਲੇਬਾਜ਼ੀ ਕਰਨ ਉਤਰਿਆ ਕੋਹਲੀ ਵੱਖਰੀ ਤਰ੍ਹਾਂ ਮਹਿਸੂਸ ਕਰੇਗਾ, ਜੇਕਰ ਟੀਮ ਦਾ ਟਾਪ ਆਰਡਰ ਅਜਿਹੇ ਹਾਲਾਤ ਵਿਚ ਖੇਡੇਗਾ ਤਾਂ ਇਹ ਟੈਸਟ ਕਾਫੀ ਰੋਮਾਂਚਕ ਹੋ ਜਾਵੇਗਾ।
ਟੀ-20 ਜਾਂ ਵਨ ਡੇਅ ਵਾਲਾ ਹੋਵੇਗਾ ਵਾਤਾਵਰਣ : ਵਿਟੋਰੀ
ਬੰਗਲਾਦੇਸ਼ ਦੇ ਕੋਚ ਡੈਨੀਅਲ ਵਿਟੋਰੀ ਦਾ ਕਹਿਣਾ ਹੈ ਕਿ ਟੈਸਟ ਮੈਚ ਦੌਰਾਨ ਲਗਭਗ ਟੀ-20 ਜਾਂ ਵਨ ਡੇਅ ਵਾਲਾ ਵਾਤਾਵਰਣ ਹੋ ਸਕਦਾ ਹੈ। ਇੱਥੇ ਬਹੁਤ ਭੀੜ ਹੋਵੇਗੀ, ਇਸ ਲਈ ਬੱਲੇਬਾਜ਼ੀ ਕਰਨ ਉਤਰਿਆ ਕੋਹਲੀ ਵੱਖਰੀ ਤਰ੍ਹਾਂ ਮਹਿਸੂਸ ਕਰੇਗਾ, ਜੇਕਰ ਟੀਮ ਦਾ ਟਾਪ ਆਰਡਰ ਅਜਿਹੇ ਹਾਲਾਤ ਵਿਚ ਖੇਡੇਗਾ ਤਾਂ ਇਹ ਟੈਸਟ ਕਾਫੀ ਰੋਮਾਂਚਕ ਹੋ ਜਾਵੇਗਾ।
ਸੂਰਜ ਛੁਪਣ ਤੋਂ ਬਾਅਦ ਹਾਵੀ ਹੋਵੇਗਾ ਤੇਜ਼ ਗੇਂਦਬਾਜ਼ : ਚੌਹਾਨ
ਸਾਬਕਾ ਕ੍ਰਿਕਟਰ ਚੇਤਨ ਚੌਹਾਨ ਨੇ ਕਿਹਾ ਕਿ ਗੁਲਾਬੀ ਗੇਂਦ ਨਾਲ ਖੇਡਿਆ ਜਾਣ ਵਾਲਾ ਟੈਸਟ ਬੱਲੇਬਾਜ਼ਾਂ ਲਈ ਇਕ ਚੁਣੌਤੀ ਹੋਵੇਗਾ। ਬੱਲੇਬਾਜ਼ਾਂ ਨੂੰ ਧਿਆਨ ਵੱਧ ਦੇਣਾ ਪਵੇਗਾ ਕਿਉਂਕਿ ਸੂਰਜ ਛੁਪਣ ਤੋਂ ਬਾਅਦ ਬਾਲ ਵੱਧ ਸਵਿੰਗ ਹੋਵੇਗੀ, ਜਿਸਦਾ ਫਾਇਦਾ ਤੇਜ਼ ਗੇਂਦਬਾਜ਼ਾਂ ਨੂੰ ਮਿਲੇਗਾ। ਭਾਰਤ ਵਿਚ ਡੇਅ-ਨਾਈਟ ਟੈਸਟ ਮੈਚ ਦੀ ਸ਼ੁਰੂਆਤ ਹੋ ਕੇ ਇਕ ਇਤਿਹਾਸ ਬਣਨ ਜਾ ਰਿਹਾ ਹੈ।  

PunjabKesari
ਫੈਕਟ— 2015 ਵਿਚ ਆਸਟਰੇਲੀਆ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਸੀ ਪਹਿਲਾ ਗੁਲਾਬੀ ਟੈਸਟ।
26 ਸਭ ਤੋਂ ਵੱਧ ਵਿਕਟਾਂ ਡੇਅ-ਨਾਈਟ ਟੈਸਟ ਵਿਚ ਲਈਆਂ ਹਨ ਆਸਟਰੇਲੀਆ ਦੇ ਮਿਸ਼ੇਲ ਸਟਾਰਕ ਨੇ।
456 ਦੌੜਾਂ, ਸਭ ਤੋਂ ਵੱਧ ਡੇਅ-ਨਾਈਟ ਟੈਸਟ ਵਿਚ ਬਣਾਉਣ ਦਾ ਰਿਕਾਰਡ ਹੈ ਪਾਕਿਸਤਾਨ ਦੇ ਅਜ਼ਹਰ ਅਲੀ ਦੇ ਨਾਂ।
05 ਸਭ ਤੋਂ ਵੱਧ ਡੇਅ-ਨਾਈਟ ਟੈਸਟ ਜਿੱਤੇ ਹਨ ਆਸਟਰੇਲੀਆ ਨੇ।
03 ਸਭ ਤੋਂ ਵੱਧ ਡੇਅ-ਨਾਈਟ ਟੈਸਟ ਹਾਰੇ ਹਨ ਵੈਸਟਇੰਡੀਜ਼ ਨੇ।

PunjabKesari
ਮੈਚ ਕਿੱਥੇ ਖੇਡੇ ਗਏ — ਆਸਟਰੇਲੀਆ ਵਿਚ 5 ਵਾਰ
ਯੂ. ਏ. ਈ. ਵਿਚ 2 ਵਾਰ
ਇੰਗਲੈਂਡ ਵਿਚ 1 ਵਾਰ
ਦੱ. ਅਫਰੀਕਾ ਵਿਚ 1 ਵਾਰ
ਨਿਊਜ਼ੀਲੈਂਡ ਵਿਚ 1 ਵਾਰ
ਵੈਸਟਇੰਡੀਜ਼ ਵਿਚ 1 ਵਾਰ (ਭਾਰਤ ਵਿਚ ਪਹਿਲਾ ਟੈਸਟ ਹੋਵੇਗਾ)
ਹੁਣ ਤਕ ਦੇ ਨਤੀਜੇ—
1. ਆਸਟਰੇਲੀਆ / ਨਿਊਜ਼ੀਲੈਂਡ, ਐਡੀਲੇਡ
ਆਸਟਰੇਲੀਆ 3 ਵਿਕਟਾਂ ਨਾਲ ਜਿੱਤਿਆ
2. ਪਾਕਿਸਤਾਨ / ਵਿੰਡੀਜ਼, ਦੁਬਈ
ਪਾਕਿਸਤਾਨ 56 ਦੌੜਾਂ ਨਾਲ ਜਿੱਤਿਆ
3. ਆਸਟਰੇਲੀਆ / ਦੱ. ਅਫਰੀਕਾ, ਓਵਲ
ਆਸਟਰੇਲੀਆ 7 ਵਿਕਟਾਂ ਨਾਲ ਜਿੱਤਿਆ
4 . ਆਸਟਰੇਲੀਆ / ਪਾਕਿਸਤਾਨ, ਗਾਬਾ
ਆਸਟਰੇਲੀਆ 39 ਦੌੜਾਂ ਨਾਲ ਜਿੱਤਿਆ
5. ਇੰਗਲੈਂਡ / ਵਿੰਡੀਜ਼, ਐਜ਼ਬੇਸਟਰਨ
ਇੰਗਲੈਂਡ ਪਾਰੀ ਤੇ 209 ਦੌੜਾਂ ਨਾਲ ਜਿੱਤਿਆ
6. ਆਸਟਰੇਲੀਆ / ਪਾਕਿਸਤਾਨ, ਦੁਬਈ
ਸ਼੍ਰੀਲੰਕਾ 68 ਦੌੜਾਂ ਨਾਲ ਜਿੱਤਿਆ
7. ਆਸਟਰੇਲੀਆ / ਇੰਗਲੈਂਡ, ਐਡੀਲੇਡ
ਆਸਟਰੇਲੀਆ 120 ਦੌੜਾਂ ਨਾਲ ਜਿੱਤਿਆ
8. ਦੱ. ਅਫਰੀਕਾ / ਜ਼ਿੰਬਾਬਵੇ, ਹਰਾਰੇ
ਦੱ. ਅਫਰੀਕਾ ਪਾਰੀ ਤੇ 102 ਦੌੜਾਂ ਨਾਲ ਜਿੱਤਿਆ
9. ਨਿਊਜ਼ੀਲੈਂਡ / ਇੰਗਲੈਂਡ
ਨਿਊਜ਼ੀਲੈਂਡ ਪਾਰੀ ਤੇ 49 ਦੌੜਾਂ ਨਾਲ ਜਿੱਤਿਆ
10. ਸ਼੍ਰੀਲੰਕਾ / ਵਿੰਡੀਜ਼
ਵਿੰਡੀਜ਼ 4 ਵਿਕਟਾਂ ਨਾਲ ਜਿੱਤਿਆ
11. ਆਸਟਰੇਲੀਆ / ਸ਼੍ਰੀਲੰਕਾ, ਗਾਬਾ
ਆਸਟਰੇਲੀਆ ਪਾਰੀ ਤੇ 40 ਦੌੜਾਂ ਨਾਲ ਜਿੱਤਿਆ

PunjabKesari
ਟੀਮਾਂ ਇਸ ਤਰ੍ਹਾਂ ਹਨ-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਰਿਧੀਮਾਨ ਸਾਹਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਰਿਸ਼ਭ ਪੰਤ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਹਨੁਮਾ ਵਿਹਾਰੀ, ਕੁਲਦੀਪ ਯਾਦਵ ਤੇ ਸ਼ੁਭਮਨ ਗਿੱਲ।
ਬੰਗਲਾਦੇਸ਼— ਮੋਮੀਨੁਲ ਹੱਕ (ਕਪਤਾਨ), ਲਿਟਨ ਦਾਸ, ਮੇਹਦੀ ਹਸਨ, ਨਾਇਮ ਹਸਨ, ਅਲ ਅਮੀਨ ਹੁਸੈਨ, ਇਬਾਦਤ ਹੁਸੈਨ, ਮੁਸਦਕ ਹੁਸੈਨ, ਸ਼ਾਦਮਾਨ ਇਸਲਾਮ, ਤੈਜੁਲ ਇਸਲਾਮ, ਅੱਬੂ ਜਾਏਦਾ, ਇਮਰੁਲ ਕਾਯਸ, ਮਹਿਮੂਦਉੱਲ੍ਹਾ, ਮੁਹੰਮਦ ਮਿਥੁਨ, ਮੁਸ਼ਫਿਕਰ ਰਹੀਮ, ਮੁਸਤਾਫਿਜ਼ੁਰ ਰਹਿਮਾਨ।


Gurdeep Singh

Content Editor

Related News