ਪਿਕਲਬਾਲ ਨੂੰ ਜਲਦ ਹੀ ਓਲੰਪਿਕ ’ਚ ਮਿਲ ਜਾਵੇਗੀ ਜਗ੍ਹਾ : ਅਗਾਸੀ
Saturday, Dec 14, 2024 - 03:25 PM (IST)
ਮੁੰਬਈ – ਕਈ ਗ੍ਰੈਂਡ ਸਲੈਮ ਖਿਤਾਬਾਂ ਦੇ ਜੇਤੂ ਸਾਬਕਾ ਧਾਕੜ ਟੈਨਿਸ ਖਿਡਾਰੀ ਆਂਦ੍ਰੇ ਅਗਾਸੀ ਨੇ ਤੇਜ਼ੀ ਨਾਲ ਵਧਦੇ ਰੈਕੇਟ ਖੇਲ ‘ਪਿਕਲਬਾਲ’ ਦੇ ਓਲੰਪਿਕ ਖੇਡਾਂ ਦੀ ਸੂਚੀ ਵਿਚ ਜਲਦੀ ਸ਼ਾਮਲ ਹੋਣ ਦੀ ਉਮੀਦ ਜਤਾਉਂਦੇ ਹੋਏ ਕਿਹਾ ਕਿ ਅਮਰੀਕਾ ਵਿਚ ਟੈਨਿਸ ’ਤੇ ਇਸਦਾ ‘ਹਾਂ-ਪੱਖੀ ਅਸਰ’ ਪਿਆ ਹੈ।
ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਦੇ ਨਾਲ ਅਟਲਾਂਟਾ ਓਲੰਪਿਕ ਦੇ ਸੋਨ ਤਮਗਾ ਜੇਤੂ ਅਗਾਸੀ ਨੇ ਟੈਨਿਸ ਨੂੰ ‘ਦੁਨੀਆ ਦੀ ਸਭ ਤੋਂ ਮੁਸ਼ਕਿਲ ਰੈਕੇਟ ਖੇਡ’ ਕਰਾਰ ਦਿੱਤਾ। ਉਸ ਨੇ ਕਿਹਾ ਕਿ ਪਿਕਲਬਾਲ ਜ਼ਿਆਦਾ ਮਹਿੰਗੀ ਖੇਡ ਨਹੀਂ ਹੈ ਤੇ ਇਸ ਵਿਚ ਤਕਨੀਕ ਦੀ ਵੀ ਜ਼ਿਆਦਾ ਲੋੜ ਨਹੀਂ ਪੈਂਦੀ।
8 ਵਾਰ ਦੇ ਗ੍ਰੈਂਡ ਸਲੈਮ ਜੇਤੂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਿਕਲਬਾਲ ਇਸ ਦੇਸ਼ ਵਿਚ ਬਹੁਤ ਕੁਝ ਜੋੜਨ ਜਾ ਰਿਹਾ ਹੈ। ਮੈਂ ਇਸ ਨੂੰ ਜਲਦ ਹੀ ਓਲੰਪਿਕ ਖੇਡਾਂ ਦਾ ਹਿੱਸਾ ਬਣਦੇ ਹੋਏ ਦੇਖ ਰਿਹਾ ਹਾਂ।’’