ਗਰਦਨ ’ਤੇ ਗੇਂਦ ਲੱਗਣ ਤੋਂ ਬਾਅਦ ਸਵਰਗੀ ਸਾਥੀ ਫਿਲਿਪ ਦੀ ਆਈ ਸੀ ਯਾਦ : ਸਮਿਥ
Wednesday, Aug 28, 2019 - 05:59 PM (IST)

ਲੰਡਨ : ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੇ ਕਿਹਾ ਕਿ ਜਦੋਂ ਦੂਜੇ ਏਸ਼ੇਜ਼ ਟੈਸਟ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦੀ ਗੇਂਦ ਉਸ ਦੀ ਗਰਦਨ ’ਤੇ ਲੱਗੀ ਸੀ ਤਾਂ ਉਸ ਨੂੰ ਆਪਣੇ ਸਵਰਗੀ ਸਾਥੀ ਖਿਡਾਰੀ ਫਿਲਿਪ ਹਿਊਜ਼ ਦੀ ਯਾਦ ਆਈ ਸੀ। ਸਮਿਥ ਗੇਂਦ ਲੱਗਣ ਕਾਰਨ ਤੀਜੇ ਟੈਸਟ ਵਿਚ ਨਹੀਂ ਖੇਡੇ ਸਨ। ਹਾਲਾਂਕਿ ਦੂਜੇ ਟੈਸਟ ਵਿਚ ਜਦੋਂ ਉਸ ਨੂੰ ਇਹ ਗੇਂਦ ਲੱਗੀ ਤਾਂ ਉਸਦੇ ਬਾਅਦ ਸ਼ੁਰੂ ਵਿਚ ਤਾਂ ਸਮਿਥ ਨੂੰ 5ਵੇਂ ਦਿਨ ਖੇਡਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਬਾਅਦ ਵਿਚ ਉਹ ਅਗਲੇ ਟੈਸਟ ਵਿਚ ਨਹੀਂ ਖੇਡੇ। ਹਿਊਜ਼ ਨੂੰ 2014 ਸ਼ੇਫੀਲਡ ਮੈਚ ਦੌਰਾਨ ਬਾਊਂਸਰ ਗੇਂਦ ਲੱਗੀ ਸੀ ਜਿਸ ਤੋਂ ਬਾਅਦ ਉਸਦਾ ਦਿਹਾਂਤ ਹੋ ਗਿਆ ਸੀ।
ਸਮਿਥ ਨੇ ਪੱਤਰਕਾਰਾਂ ਨੂੰ ਕਿਹਾ, ‘‘ਜਦੋਂ ਗੇਂਦ ਮੇਰੇ ਸਿਰ ’ਤੇ ਲੱਗੀ ਤਾਂ ਮੇਰੇ ਦਿਮਾਗ ਵਿਚ ਕਈ ਚੀਜ਼ਾਂ ਚਲ ਰਹੀਆਂ ਸੀ। ਮੈਨੂੰ ਇਕ ਪੁਰਾਣੀ ਗੱਲ ਯਾਦ ਆਈ, ਤੁਹਾਨੂੰ ਮੇਰਾ ਮਤਲਬ ਸਮਝ ਆ ਗਿਆ ਹੋਵੇਗਾ। ਕੁਝ ਸਾਲ ਪਹਿਲਾਂ ਅਜਿਹਾ ਹੀ ਇਕ ਦਰਦਨਾਕ ਹਾਦਸਾ ਹੋਇਆ ਸੀ। ਮੇਰੇ ਦਿਮਾਗ ਵਿਚ ਸਭ ਤੋਂ ਪਹਿਲਾਂ ਇਹੀ ਗੱਲ ਆਈ ਸੀ।’’