ਪਿਛਲੇ ਚੈਂਪੀਅਨ ਚਿੱਲੀ ਨੂੰ ਹਰਾ ਕੇ ਪੇਰੂ ਕੋਪਾ ਅਮਰੀਕਾ ਦੇ ਫਾਈਨਲ 'ਚ
Thursday, Jul 04, 2019 - 04:18 PM (IST)

ਸਪੋਰਟਸ ਡੈਸਕ— ਪੇਰੂ ਦੀ ਫੁੱਟਬਾਲ ਟੀਮ ਨੇ ਕੋਪਾ ਅਮਰੀਕਾ ਕੱਪ ਦੇ ਸੈਮੀਫਾਈਨਲ 'ਚ ਉਲਟਫੇਰ ਕਰਦੇ ਹੋਏ ਲਗਾਤਾਰ ਦੋ ਵਾਰ ਦੀ ਪਿਛਲੇ ਚੈਂਪੀਅਨ ਚਿੱਲੀ ਨੂੰ 3-0 ਤੋਂ ਹਾਰ ਦੇ ਕੇ 44 ਸਾਲ ਬਾਅਦ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਬੁੱਧਵਾਰ ਰਾਤ ਨੂੰ ਖੇਡੇ ਗਏ ਮੁਕਾਬਲੇ 'ਚ ਐਡੀਸਨ ਫਲੋਰੇਸ, ਯੋਸ਼ਿਮਾਰ ਯੋਤੁਨ ਤੇ ਪਾਓਲੋ ਗੁਇਰੇਰਰੋ ਦੇ ਗੋਲ ਦੇ ਦਮ 'ਤੇ ਪੇਰੂ ਨੇ ਚਿੱਲੀ ਨੂੰ ਖਿਤਾਬੀ ਹੈਟ੍ਰਿਕ ਨੂੰ ਪੂਰਾ ਕਰਨ ਦੇ ਸੁਪਨੇ ਨੂੰ ਤੋੜ ਦਿੱਤਾ।
ਫਾਈਨਲ 'ਚ ਉਸ ਦਾ ਸਾਹਮਣਾ ਬ੍ਰਾਜ਼ੀਲ ਨਾਲ ਹੋਵੇਗਾ। ਪੇਰੂ ਦੇ ਗੋਲਕੀਪਰ ਪੇਡਰੋ ਗਲੇਸੀ ਨੇ ਇਸ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਨ੍ਹਾਂ ਨੇ ਇਕ ਪੈਨਲਟੀ ਰੋਕਣ ਦੇ ਨਾਲ ਕਈ ਸ਼ਾਨਦਾਰ ਬਚਾਅ ਕੀਤੇ।