ਰੂਸੀ ਮਾਡਲ ਵਿਕਟੋਰੀਆ ਓਡਿੰਟਕੋਵਾ ਦਾ ਖੁਲਾਸਾ ਰੋਨਾਲਡੋ ਨੇ ਕੀਤਾ ਸੀ ਪਰਸਨਲ ਮੈਸੇਜ

Saturday, Dec 28, 2019 - 04:03 AM (IST)

ਰੂਸੀ ਮਾਡਲ ਵਿਕਟੋਰੀਆ ਓਡਿੰਟਕੋਵਾ ਦਾ ਖੁਲਾਸਾ ਰੋਨਾਲਡੋ ਨੇ ਕੀਤਾ ਸੀ ਪਰਸਨਲ ਮੈਸੇਜ

ਨਵੀਂ ਦਿੱਲੀ - ਰੂਸੀ ਮਾਡਲ ਵਿਕਟੋਰੀਆ ਓਡਿੰਟਕੋਵਾ ਨੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ 'ਤੇ ਨਵਾਂ ਖੁਲਾਸਾ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਵਿਕਟੋਰੀਆ ਦਾ ਕਹਿਣਾ ਹੈ ਕਿ ਰੋਨਾਲਡੋ ਨੇ ਉਸ ਨੂੰ ਇੰਸਟਾਗ੍ਰਾਮ 'ਤੇ ਪਰਸਨਲ ਮੈਸੇਜ ਭੇਜੇ ਸਨ ਪਰ ਉਸ ਨੇ ਇਨ੍ਹਾਂ ਦਾ ਜਵਾਬ ਨਹੀਂ ਦਿੱਤਾ। ਇੰਸਟਾਗ੍ਰਾਮ 'ਤੇ ਨੇਮਾਰ ਤੇ ਲੇਵਿਸ ਹੈਮਿਲਟਨ ਦੇ ਟੱਚ ਵਿਚ ਰਹਿਣ ਵਾਲੀ ਵਿਕਟੋਰੀਆ ਨੇ ਰਸ਼ੀਅਨ ਸ਼ੋਅ 'ਮੈਕੇਰੇਨਾ' ਵਿਚ ਸਵਾਲ ਪੁੱਛਿਆ ਸੀ ਕਿ ਕੀ ਹੋ ਗਿਆ ਜੇਕਰ ਜੁਵੈਂਟਸ ਸੁਪਰਸਟਾਰ ਨੇ ਉਸ ਦੀ ਕੋਈ ਪੋਸਟ ਲਾਈਕ ਕੀਤੀ ਹੈ। ਇਸ 'ਤੇ ਉਸ ਨੇ ਕਿਹਾ ਕਿ ਅਜਿਹਾ ਨਹੀਂ ਹੈ, ਹਾਂ ਉਸ ਨੇ ਕੁਝ ਸਮਾਂ ਪਹਿਲਾਂ ਉਸ ਨੂੰ ਮੈਸੇਜ ਜ਼ਰੂਰ ਕੀਤਾ ਸੀ। ਉਸ ਨੇ ਲਿਖਿਆ ਸੀ, 'ਹੈਲੋ-ਤੁਸੀਂ ਕਿਵੇਂ ਹੋ'?

PunjabKesariPunjabKesariPunjabKesariPunjabKesariPunjabKesariPunjabKesari
ਮੈਂ ਇਸ ਨੂੰ ਬਿਨਾਂ ਜਵਾਬ ਦਿੱਤੇ ਹੀ ਡਿਲੀਟ ਕਰ ਦਿੱਤਾ। ਮੈਨੂੰ ਪਤਾ ਸੀ ਕੀ ਉਸ ਦੀ ਜ਼ਿੰਦਗੀ ਵਿਚ ਪਹਿਲਾਂ ਤੋਂ ਜਾਰਜਿਨਾ ਰੋਡ੍ਰਿਗਜ਼ ਹੈ, ਅਜਿਹੀ ਹਾਲਤ ਵਿਚ ਇਹ ਵੀ ਸਾਫ ਸੀ ਕਿ ਉਹ ਆਪਣੇ ਸੁਭਾਅ ਦੇ ਅਨੁਸਾਰ ਹੋਰਨਾਂ ਲੜਕੀਆਂ ਨੂੰ ਵੀ ਅਜਿਹੇ ਹੀ ਮੈਸੇਜ ਭੇਜਦਾ ਹੋਵੇਗਾ। ਇਸ ਲਈ ਮੈਂ ਇਸ ਨੂੰ ਆਮ ਦੀ ਤਰ੍ਹਾਂ ਨਹੀਂ ਲਿਆ। ਹਾਂ, ਠੀਕ ਹੈ ਉਸ ਨੇ ਮੈਸੇਜ ਕੀਤਾ ਤੇ ਮੈਂ ਡਿਲੀਟ ਕਰ ਦਿੱਤਾ। ਅਜਿਹਾ ਨਹੀਂ ਹੈ ਕਿ ਫੁੱਟਬਾਲਰ ਹੋਣ ਕਾਰਣ ਰੋਨਾਲਡੋ ਨੂੰ ਉਹ ਪਸੰਦ ਨਹੀਂ ਕਰਦੀ, ਮੈਂ ਚੰਗੇ ਦੋਸਤਾਂ ਦੇ ਨਾਲ ਟੱਚ ਵਿਚ ਰਹਿੰਦੀ ਹਾਂ। ਅਜੇ ਬੀਤੇ ਮਹੀਨੇ ਹੀ ਹੈਮਿਲਟਨ ਨੇ ਮੇਰੇ ਜਨਮ ਦਿਨ 'ਤੇ ਮੈਨੂੰ ਮੈਸੇਜ ਕੀਤਾ ਸੀ।

PunjabKesariPunjabKesariPunjabKesari

ਕਰਯੋਗ ਹੈ ਕਿ ਰੋਨਾਲਡੋ ਦਾ 15 ਸਾਲ ਲੰਬੇ ਕਰੀਅਰ ਦੌਰਾਨ ਕਈ ਮਾਡਲਾਂ ਨਾਲ ਨਾਂ ਜੁੜਿਆ। ਖਾਸ ਤੌਰ 'ਤੇ ਰਸ਼ੀਅਨ ਮਾਡਲ ਇਰੀਨਾ ਸ਼ਾਇਕ ਦੇ ਨਾਲ ਤਾਂ ਉਹ ਲੰਬੇ ਸਮੇਂ ਤਕ ਰਿਲੇਸ਼ਨਸ਼ਿਪ ਵਿਚ ਰਿਹਾ। ਬੀਤੇ ਸਾਲ ਉਸ 'ਤੇ ਅਮਰੀਕੀ ਮਾਡਲ ਕੈਥਰੀਨ ਨੇ ਜ਼ਬਰਦਸਤੀ ਕਰਨ ਦਾ ਦੋਸ਼ ਲਾਇਆ ਸੀ। ਰੋਨਾਲਡੋ ਅਜੇ ਵੀ ਇਸ ਕੇਸ ਵਿਚ ਤਰੀਕਾਂ ਭੁਗਤ ਰਿਹਾ ਹੈ।

PunjabKesariPunjabKesariPunjabKesariPunjabKesari


author

Gurdeep Singh

Content Editor

Related News