ਪੇਨ ਦੀ ਨੌਜਵਾਨ ਟੀਮ ਨੇ ਲਿਥੂਵਾਨੀਆ ਨੂੰ ਹਰਾਇਆ, ਫਰਾਂਸ ਵੀ ਜਿੱਤਿਆ

Thursday, Jun 10, 2021 - 03:25 AM (IST)

ਪੇਨ ਦੀ ਨੌਜਵਾਨ ਟੀਮ ਨੇ ਲਿਥੂਵਾਨੀਆ ਨੂੰ ਹਰਾਇਆ, ਫਰਾਂਸ ਵੀ ਜਿੱਤਿਆ

ਲੰਡਨ– ਸਪੇਨ ਦੀ ਨੌਜਵਾਨ ਖਿਡਾਰੀਆਂ ਨਾਲ ਸਜੀ ਟੀਮ ਨੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਦੇ ਅਭਿਆਸ ਮੈਚ ਵਿਚ ਲਿਥੂਵਾਨੀਆ ਨੂੰ 4-0 ਨਾਲ ਕਰਾਰੀ ਹਾਰ ਦਿੱਤੀ। ਸਪੇਨ ਨੇ ਕਪਤਾਨ ਸਰਜੀਓ ਬਾਸਕੇਟ ਦੇ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੈਚ ਲਈ ਆਪਣੀ ਅੰਡਰ-21 ਟੀਮ ਦੇ ਖਿਡਾਰੀਆਂ ਨਾਲ ਟੀਮ ਤਿਆਰ ਕੀਤੀ। ਇਸ ਮੈਚ ਲਈ ਜਿਨ੍ਹਾਂ 20 ਖਿਡਾਰੀਆਂ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ, ਉਨ੍ਹਾਂ ਵਿਚੋਂ 19 ਖਿਡਾਰੀ ਕਦੇ ਸੀਨੀਅਰ ਟੀਮ ਵਿਚ ਨਹੀਂ ਖੇਡੇ ਸਨ। ਇਸ ਦੋਸਤਾਨਾ ਮੈਚ ਨੂੰ ਸੀਨੀਅਰ ਪੱਧਰ ’ਤੇ ਕੌਮਾਂਤਰੀ ਦਰਜਾ ਦਿੱਤਾ ਗਿਆ ਸੀ। ਇਹ ਕੋਚ ਲੂਈ ਡੀ ਲਾ ਫੁਏਂਟੇ ਦਾ ਵੀ ਮੁੱਖ ਟੀਮ ਦੇ ਨਾਲ ਅਧਿਕਾਰਤ ਤੌਰ ’ਤੇ ਪਹਿਲਾ ਮੈਚ ਸੀ। ਬ੍ਰਾਇਨ ਗਿੱਲ ਇਕਲੌਤਾ ਅਜਿਹਾ ਖਿਡਾਰੀ ਸੀ, ਜਿਸ ਨੂੰ ਸੀਨੀਅਰ ਟੀਮ ਵਲੋਂ ਕੌਮਾਂਤਰੀ ਪੱਧਰ ’ਤੇ ਖੇਡਣ ਦਾ ਤਜਰਬਾ ਸੀ। ਇਸ ਤੋਂ ਪਹਿਲਾਂ ਸਪੇਨ ਨੇ ਸੀਨੀਅਰ ਪੱਧਰ ’ਤੇ 1941 ਵਿਚ 10 ਖਿਡਾਰੀਆਂ ਨੂੰ ਡੈਬਿਊ ਦਾ ਮੌਕਾ ਦਿੱਤਾ ਸੀ।

PunjabKesari

ਇਹ ਖ਼ਬਰ ਪੜ੍ਹੋ- ਮੈਂ TV 'ਤੇ ਦੇਖ ਕੇ ਸਚਿਨ ਦਾ ਸਟੇਟ ਡ੍ਰਾਈਵ ਸਿੱਖਿਆ : ਸਹਿਵਾਗ


ਇਸ ਵਿਚਾਲੇ ਫਰਾਂਸ ਨੇ ਇਕ ਹੋਰ ਮੈਚ ਵਿਚ ਬੁਲਗਾਰੀਆ ਨੂੰ 3-0 ਨਾਲ ਹਰਾਇਆ ਪਰ ਇਸ ਮੈਚ ਵਿਚ ਉਸਦੇ ਸਟਾਰ ਖਿਡਾਰੀ ਕਰੀਮ ਬੇਂਜੇਮਾ ਦੇ ਜ਼ਖ਼ਮੀ ਹੋਣ ਨਾਲ ਯੂਰਪੀਅਨ ਚੈਂਪੀਅਨਸ਼ਿਪ ਤੋਂ ਪਹਿਲਾਂ ਉਸਦੀਆਂ ਚਿੰਤਾਵਾਂ ਵੱਧ ਗਈਆਂ। ਬੇਂਜੇਮਾ ਸਿਰਫ 41 ਮਿੰਟ ਤਕ ਹੀ ਮੈਦਾਨ ’ਤੇ ਰਹਿ ਸਕਿਆ। ਬੇਂਜੇਮਾ ਦੀ ਜਗ੍ਹਾ ਮੈਦਾਨ ’ਤੇ ਉੱਤਰੇ ਓਲੀਵਰ ਗਿਰੋਡ ਨੇ ਆਖਰੀ ਸੱਤ ਮਿੰਟ ਵਿਚ ਦੋ ਗੋਲ ਕੀਤੇ। ਉਸ ਤੋਂ ਪਹਿਲਾਂ ਐਂਟੋਨੀ ਗ੍ਰਿਜਮੈਨ ਨੇ 29ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ ਸੀ। ਹੋਰਨਾਂ ਅਭਿਆਸ ਮੈਚਾਂ ਵਿਚ ਚੈੱਕ ਗਣਰਾਜ ਨੇ ਅਲਬਾਨੀਆ ਨੂੰ 3-1 ਨਾਲ ਹਰਾਇਆ ਜਦਕਿ ਆਇਸਲੈਂਡ ਤੇ ਪੋਲੈਂਡ ਦਾ ਮੈਚ 2-2 ਨਾਲ ਤੇ ਹੰਗਰੀ ਤੇ ਆਇਰਲੈਂਡ ਦਾ ਮੈਚ ਗੋਲ ਰਹਿਤ ਡਰਾਅ ਰਿਹਾ।

PunjabKesari

ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਡੇਵੋਨ ਕਾਨਵੇ ਦੀ ਵੱਡੀ ਛਲਾਂਗ, ਜਡੇਜਾ ਨੇ ਸਟੋਕਸ ਨੂੰ ਪਛਾੜਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News