PCB ਦੀ ਕੇਂਦਰੀ ਕਰਾਰਬੱਧ ਖਿਡਾਰੀਆਂ ਨੂੰ ਚਿਤਾਵਨੀ, ਫਿਟਨੈੱਸ ਸੁਧਾਰੋ, ਨਹੀਂ ਤਾਂ ਕਰਾਰ ਖਤਮ

Sunday, Sep 29, 2024 - 06:25 PM (IST)

PCB ਦੀ ਕੇਂਦਰੀ ਕਰਾਰਬੱਧ ਖਿਡਾਰੀਆਂ ਨੂੰ ਚਿਤਾਵਨੀ, ਫਿਟਨੈੱਸ ਸੁਧਾਰੋ, ਨਹੀਂ ਤਾਂ ਕਰਾਰ ਖਤਮ

ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ 6-7 ਕੇਂਦਰੀ ਕਾਰਰਬੱਧ ਖਿਡਾਰੀਆਂ ਨੂੰ ਸਖਤ ਚਿਤਾਵਨੀ ਦਿੱਤੀ ਹੈ ਜਿਸ ਵਿਚ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਜਾਂ ਤਾਂ ਉਹ ਆਪਣੀ ਫਿਟਨੈੱਸ ਸੁਧਾਰ ਲੈਣ, ਨਹੀਂ ਤਾਂ ਉਨ੍ਹਾਂ ਦੇ ਕਰਾਰ ਗਵਾਉਣ ਦਾ ਜ਼ੋਖ਼ਿਮ ਬਣਿਆ ਰਹੇਗਾ। ਪਾਕਿਸਤਾਨ ਟੀਮ ਦੇ ਫਿਟਨੈੱਸ ਟ੍ਰੇਨਰ ਤੇ ਫਿਜ਼ੀਓ ਸੋਮਵਾਰ ਨੂੰ ਲਾਹੌਰ ਵਿਚ ਇਕ ਹੋਰ ਫਿਟਨੈੱਸ ਜਾਂਚ ਕਰਨਗੇ ਕਿਉਂਕਿ ਕੁਝ ਖਿਡਾਰੀ ਇਸ ਮਹੀਨੇ ਦੇ ਸ਼ੁਰੂ ਵਿਚ ਫਿਟਨੈੱਸ ਨਾਲ ਸਬੰਧਤ ਜ਼ਰੂਰੀ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕੇ ਸਨ। 
ਬੋਰਡ ਦੇ ਇਕ ਅਧਿਕਾਰੀ ਨੇ ਕਿਹਾ, ‘‘ਜਿਹੜੇ ਖਿਡਾਰੀਆਂ ਕੋਲ ਕੇਂਦਰੀ ਤੇ ਘਰੇਲੂ ਕਰਾਰ ਹੈ, ਉਨ੍ਹਾਂ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਗਿਆ ਹੈ ਕਿ ਫਿਟਨੈੱਸ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਟੀਮ ਦੇ ਫਿਟਨੈੱਸ ਮਾਹਿਰਾਂ ਵੱਲੋਂ ਤੈਅ ਮਾਪਦੰਡਾਂ ਨੂੰ ਪੂਰਾ ਕਰਨਾ ਪਵੇਗਾ।’’
ਅਧਿਕਾਰੀ ਨੇ ਕਿਹਾ, ‘‘ਦੋ ਵਿਦੇਸ਼ੀ ਮੁੱਖ ਕੋਚ ਜੈਸਨ ਗਿਲੇਸਪੀ ਤੇ ਗੈਰੀ ਕਰਸਟਨ ਨੇ ਪੀ. ਸੀ. ਬੀ. ਮੁਖੀ ਨੂੰ ਕਿਹਾ ਸੀ ਕਿ ਫਿਟਨੈੱਸ ਨਾਲ ਸਬੰਧ ਵਿਚ ਕਿਸੇ ਵੀ ਖਿਡਾਰੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ।’’


author

Aarti dhillon

Content Editor

Related News