ਪੀ. ਸੀ. ਬੀ. ਨੂੰ ਦੱ. ਅਫਰੀਕਾ ਦੇ ਪਾਕਿਸਤਾਨ ਦੌਰੇ ਦੀ ਉਮੀਦ
Sunday, Jun 02, 2019 - 10:55 AM (IST)

ਲਾਹੌਰ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.0 ਦੇ ਮੈਨੇਜਿੰਗ ਡਾਈਰੈਕਟਰ ਵਸੀਮ ਖਾਨ ਨੇ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੂੰ ਪਾਕਿਸਤਾਨ ਵਿਚ ਕੌਮਾਂਤਰੀ ਦੋ-ਪੱਖੀ ਸੀਰੀਜ਼ ਖੇਡਣ ਲਈ ਸੱਦਾ ਦਿੱਤਾ ਹੈ ਤੇ ਅਗਲੇ ਇਕ ਸਾਲ ਵਿਚ ਇਸ ਪ੍ਰਸਤਾਵ ਨੂੰ ਅਮਲੀਜਾਮਾ ਪਹਿਨਾਉਣ ਦੀ ਉਮੀਦ ਵੀ ਜਤਾਤੀ ਹੈ।
ਦੱ. ਅਫਰੀਕਾ ਨੇ 2007 ਤੋਂ ਬਾਅਦ ਤੋਂ ਹੀ ਪਾਕਿਸਾਤਨ ਦਾ ਦੌਰਾ ਨਹੀਂ ਕੀਤਾ ਹੈ ਹਾਲਾਂਕਿ ਫਾਫ ਡੂ ਪਲੇਸਿਸ ਦੀ ਕਪਤਾਨੀ ਵਾਲੀ ਵਿਸ਼ਵ ਇਲੈਵਨ ਟੀਮ ਨੇ ਸਤੰਬਰ 2017 ਵਿਚ ਲਾਹੌਰ ਵਿਚ ਮੈਚ ਖੇਡਿਆ ਸੀ। ਇਹ ਸਾਫ ਨਹੀਂ ਹੈ ਕਿ ਆਗਾਮੀ ਸੀਰੀਜ਼ ਕਿਸ ਸਵਰੂਪ ਵਿਚ ਪ੍ਰਸਤਾਵਿਤ ਹੈ ਪਰ ਮੌਜੂਦਾ ਸਥਿਤਾ ਵਿਚ ਪਾਕਿਸਤਾਨ ਕਿਸੇ ਵੀ ਸਵਰੂਪ ਵਿਚ ਕੌਮਾਂਤਰੀ ਦੋ-ਪੱਖੀ ਸੀਰੀਜ਼ ਆਪਣੇ ਮੈਦਾਨ 'ਤੇ ਕਰਾਉਣ ਲਈ ਤਿਆਰ ਹੈ।