PCB CEO ਦਾ ਬਿਆਨ, ਆਰਥਰ ਨੂੰ ਕੋਚ ਅਹੁਦੇ ਤੋਂ ਹਟਾਉਣਾ ਸਖਤ ਫੈਸਲਾ ਸੀ

Monday, Sep 30, 2019 - 11:21 AM (IST)

PCB CEO ਦਾ ਬਿਆਨ, ਆਰਥਰ ਨੂੰ ਕੋਚ ਅਹੁਦੇ ਤੋਂ ਹਟਾਉਣਾ ਸਖਤ ਫੈਸਲਾ ਸੀ

ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਇਕ ਚੋਟੀ ਅਧਿਕਾਰੀ ਨੇ ਮੰਨਿਆ ਹੈ ਕਿ ਰਾਸ਼ਟਰੀ ਟੀਮ ਦੇ ਕੋਚ ਅਹੁਦੇ ਤੋਂ ਮਿਕੀ ਆਰਥਰ ਨੂੰ ਹਟਾਉਣਾ ਮੁਸ਼ਕਲ ਫੈਸਲਾ ਸੀ। ਪੀ. ਸੀ. ਬੀ. ਦੀ ਕ੍ਰਿਕਟ ਕਮੇਟੀ ਵਾਲੋਂ ਵਰਲਡ ਕੱਪ ਤੋਂ ਬਾਅਦ ਜਿਸ ਤਰ੍ਹਾਂ ਆਰਥਰ ਨੂੰ ਹਟਾਉਣ ਦੀ ਸਿਫਾਰਿਸ਼ ਕੀਤੀ ਗਈ ਉਸ 'ਤੇ ਆਰਥਰ ਨੇ ਹਾਲ ਹੀ 'ਚ ਗੱਲ ਕਰਦਿਆਂ ਕਿਹਾ ਕਿ ਉਸਨੇ ਮਹਿਸੂਸ ਕੀਤਾ ਕਿ ਜਿਨ੍ਹਾਂ ਲੋਕਾਂ 'ਤੇ ਉਸ ਨੇ ਸਭ ਤੋਂ ਵੱਧ ਭਰੋਸਾ ਕੀਤਾ, ਉਨ੍ਹਾਂ ਨੇ ਹੀ ਉਸ ਨੂੰ ਧੋਖਾ ਦਿੱਤਾ।

PunjabKesari

ਇਸ ਬਾਰੇ ਪੀ. ਸੀ. ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਨੇ ਐਤਵਾਰ ਨੂੰ ਇੰਟਰਵਿਊ ਦੌਰਾਨ ਕਿਹਾ ਕਿ ਉਸਦੀ ਅਗਵਾਈ ਅਤੇ ਵਸੀਮ ਅਕਰਮ, ਮਿਸਬਾਹ ਉਲ ਹੱਕ ਦੀ ਮੌਜੂਦਗੀ ਵਾਲੀ ਕ੍ਰਿਕਟ ਕਮੇਟੀ ਨੇ ਆਰਥਰ, ਕਪਤਾਨ ਸਰਫਰਾਜ਼ ਅਤੇ ਸਾਬਕਾ ਮੁੱਖ ਕੋਚਣਕਾਰ ਇੰਜ਼ਮਾਮ ਉਲ ਹੱਕ ਤੋਂ ਵਰਲਡ ਕੱਪ ਤੋਂ ਬਾਅਦ ਜਾਂਚ ਦੌਰਾਨ ਕਈ ਸਖਤ ਸਵਾਲ ਪੁੱਛੇ। ਖਾਨ ਨੇ ਕਿਹਾ, ''ਅਸੀਂ ਸਭ ਤੋਂ ਪਹਿਲਾਂ ਖੁਦ ਨੂੰ ਪੁੱਛਿਆ ਕਿ ਕੀ ਅਸੀਂ ਟੈਸਟ ਵਿਚ 7ਵੇਂ ਨੰਬਰ ਅਤੇ ਵਨ ਡੇ ਵਿਚ 6ਵੇਂ ਨੰਬਰ ਦੀ ਟੀਮ ਬਣ ਕੇ ਖੁਸ਼ ਹਾਂ। ਕੀ ਅਸੀਂ ਖੁਸ਼ ਹਾਂ ਕਿ ਲੰਬੇ ਸਮੇਂ ਤੋਂ ਸਾਡੇ ਪ੍ਰਦਰਸ਼ਨ ਵਿਚ ਕਮੀ ਆ ਰਹੀ ਹੈ। ਮਿਕੀ ਆਰਥਰ ਨੇ ਪਾਕਿਸਤਾਨ ਕ੍ਰਿਕਟ ਲਈ ਬਹੁਤ ਕੁਝ ਕੀਤਾ ਪਰ ਸਾਨੂੰ ਸਖਤ ਫੈਸਲਾ ਕਰਨਾ ਸੀ ਹੁਣ ਨਵੇ ਅਧਿਕਾਰੀ ਹਨ। ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਸਾਡੇ ਲਈ ਮਹੱਤਵਪੂਰਨ ਹੈ ਅਤੇ ਇਹੀ ਕਾਰਨ ਹੈ ਕਿ ਉਸਨੇ ਲਾਲ ਗੇਂਦ ਦੇ ਆਪਣੇ ਘਰੇਲੂ ਕ੍ਰਿਕਟ ਢਾਂਚੇ ਵਿਚ ਬਦਲਾਅ ਕੀਤਾ ਹੈ।''


Related News