PCB ਨੇ ਆਪਣਾ ‘ਹਾਲ ਆਫ਼ ਫ਼ੇਮ’ ਕੀਤਾ ਲਾਂਚ, ਸ਼ੁਰੂ ’ਚ 6 ਮਹਾਨ ਖਿਡਾਰੀਆਂ ਨੂੰ ਕੀਤਾ ਜਾਵੇਗਾ ਸ਼ਾਮਲ
Sunday, Apr 11, 2021 - 06:46 PM (IST)
ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਬੀਤੇ ਸਮੇਂ ਦੇ ਆਪਣੇ ਮਹਾਨ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨ ਦੇਣ ਲਈ ਆਪਣਾ ‘ਹਾਲ ਆਫ਼ ਫ਼ੇਮ’ ਲਾਂਚ ਕੀਤਾ। ਲਾਂਚ ਕਰਨ ਦੀ ਸ਼ੁਰੂਆਤ ’ਚ ਇਸ ’ਚ ਕੌਮਾਂਤਰੀ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਕ੍ਰਿਕਟ ਹਾਲ ਆਫ਼ ਫ਼ੇਮ ਦੇ 6 ਮੈਂਬਰਾਂ- ਹਨੀਫ਼ ਮੁਹੰਮਦ, ਇਮਰਾਨ ਖ਼ਾਨ, ਜਾਵੇਦ ਮਿਆਂਦਾਦ, ਵਸੀਮ ਅਕਰਮ, ਵਕਾਰ ਯੂਨਿਸ ਤੇ ਜ਼ਹੀਰ ਅੱਬਾਸ- ਨੂੰ ਪੀ. ਸੀ. ਬੀ. ‘ਹਾਲ ਆਫ਼ ਫ਼ੇਮ’ ’ਚ ਸ਼ਾਮਲ ਕੀਤਾ ਜਾਵੇਗਾ। ਜਦਕਿ 2021 ਤੋਂ ਹਰੇਕ ਸਾਲ ਤਿੰਨ-ਤਿੰਨ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਨ੍ਹਾਂ ਨੂੰ ਇਕ ਆਜ਼ਾਦ ਪੈਨਲ ਵੱਲੋਂ ਚੁਣਿਆ ਜਾਵੇਗਾ।
ਇਹ ਵੀ ਪੜ੍ਹੋ : IPL 2021 : ਆਕਾਸ਼ ਚੋਪੜਾ ਨੇ ਲਾਈਵ ਸ਼ੋਅ ਦੇ ਦੌਰਾਨ ਸ਼ਿਖਰ ਧਵਨ ਨੂੰ ਕਿਹਾ ਬਦਤਮੀਜ਼, ਜਾਣੋ ਵਜ੍ਹਾ
ਪੀ. ਸੀ. ਬੀ. ਦੀਆਂ ਹਿਦਾਇਤਾਂ ਮੁਤਾਬਕ ਉਹ ਕ੍ਰਿਕਟਰ ਜਿਨ੍ਹਾਂ ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਏÎ ਹੋਏ ਘੱਟੋ-ਘੱਟ ਪੰਜ ਸਾਲ ਹੋ ਗਏ ਹਨ, ਉਹ ਪੀ. ਸੀ. ਬੀ. ਦੇ ਹਾਲ ਆਫ਼ ਫ਼ੇਮ ’ਚ ਸ਼ਾਮਲ ਹੋਣ ਦੇ ਯੋਗ ਹੋਣਗੇ। ਪਾਕਿਸਤਾਨ ਨੇ ਆਪਣੇ ਟੈਸਟ ਫ਼ਾਰਮੈਟ ਦਾ ਆਗਾਜ਼ 1952 ’ਚ 16 ਅਕਤੂਬਰ ਦੇ ਦਿਨ ਕੀਤਾ ਸੀ। ਪੀ. ਸੀ. ਬੀ. ਪ੍ਰਮੁੱਖ ਅਹਿਸਾਨ ਮਨੀ ਨੇ ਕਿਹਾ, ‘‘ਟੈਸਟ ਦਰਜਾ ਹਾਸਲ ਕਰਨ ਦੇ ਬਾਅਦ ਪਾਕਿਸਤਾਨ ਤੋਂ ਵਿਸ਼ਵ ਪੱਧਰੀ ਕ੍ਰਿਕਟਰ ਨਿਕਲੇ ਹਨ ਜਿਨ੍ਹਾਂ ਨੇ ਪਾਕਿਸਤਾਨ ਨੂੰ ਨਾ ਸਿਰਫ਼ ਵਿਸ਼ਵ ਦੇ ਨਕਸ਼ੇ ’ਤੇ ਹੀ ਨਹੀਂ ਰਖਿਆ ਸਗੋਂ ਵਿਸ਼ਵ ਕ੍ਰਿਕਟ ’ਤੇ ਵੀ ਆਪਣੀ ਛਾਪ ਛੱਡੀ।’’ ਇਹ ਫ਼ੈਸਲਾ ਸ਼ਨੀਵਾਰ ਨੂੰ ਪੀ. ਸੀ. ਬੀ. ਦੇ ਗਵਰਨਰ ਬੋਰਡ ਦੀ ਵਰਚੁਅਲ ਬੈਠਕ ਦੇ ਦੌਰਾਨ ਲਿਆ ਗਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।