PBKS v RCB : ਪੂਰਨ ਚੌਥੀ ਵਾਰ '0' 'ਤੇ ਆਊਟ, ਬਣਾਇਆ ਇਹ ਅਜੀਬ ਰਿਕਾਰਡ
Friday, Apr 30, 2021 - 09:49 PM (IST)
ਨਵੀਂ ਦਿੱਲੀ- ਪੰਜਾਬ ਕਿੰਗਜ਼ ਦੇ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਦਾ ਸੀਜ਼ਨ 'ਚ ਬੱਲਾ ਪੂਰੀ ਤਰ੍ਹਾਂ ਖਾਮੋਸ਼ ਹੈ। ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਟੀ-20, ਸੀ. ਪੀ. ਐੱਲ. 'ਚ ਵਧੀਆ ਦੌੜਾਂ ਬਣਾ ਚੁੱਕੇ ਪੂਰਨ ਹੁਣ ਦੌੜਾਂ ਬਣਾਉਣ ਲਈ ਤਰਸ ਰਹੇ ਹਨ। ਉਹ ਸੀਜ਼ਨ 'ਚ ਚੌਥੀ ਵਾਰ '0' 'ਤੇ ਆਊਟ ਹੋਏ ਹਨ। ਇਸ ਦੇ ਨਾਲ ਉਨ੍ਹਾਂ ਨੇ ਆਈ. ਪੀ. ਐੱਲ. ਦਾ ਇਕ ਅਜੀਬ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਪੂਰਨ ਦੀ ਬੱਲੇਬਾਜ਼ੀ ਖਰਾਬ ਦਾ ਨੁਕਸਾਨ ਪੰਜਾਬ ਨੂੰ ਵੀ ਹੋ ਰਿਹਾ ਹੈ, ਜਿਸਦੇ ਤਹਿਤ ਪੰਜਾਬ ਪੁਆਇੰਟ ਟੇਬਲ 'ਚ ਜੂਝਦਾ ਹੋਇਆ ਨਜ਼ਰ ਆ ਰਿਹਾ ਹੈ। ਦੇਖੋ ਪੂਰਨ ਦੇ ਬਣਾਏ ਰਿਕਾਰਡ ਦੇ ਬਾਰੇ 'ਚ-
ਇਹ ਖ਼ਬਰ ਪੜ੍ਹੋ- ਯੂਰੋਪਾ ਲੀਗ : ਮਾਨਚੈਸਟਰ ਯੂਨਾਈਟਿਡ ਨੇ ਵੱਡੀ ਜਿੱਤ ਨਾਲ ਫਾਈਨਲ ਵੱਲ ਵਧਾਏ ਕਦਮ
ਸੀਜ਼ਨ 'ਚ ਨਿਕੋਲਸ ਪੂਰਨ
0 ਬਨਾਮ ਰਾਜਸਥਾਨ
0 ਬਨਾਮ ਚੇਨਈ
9 ਬਨਾਮ ਦਿੱਲੀ
0 ਬਨਾਮ ਹੈਦਰਾਬਾਦ
- ਬਨਾਮ ਮੁੰਬਈ
19 ਬਨਾਮ ਕੋਲਕਾਤਾ
0 ਬਨਾਮ ਬੈਂਗਲੁਰੂ
ਇਹ ਖ਼ਬਰ ਪੜ੍ਹੋ- ਭਰੋਸਾ ਦਿਵਾਓ ਤਾਂ ਚਮਤਕਾਰ ਕਰ ਸਕਦੈ ਪ੍ਰਿਥਵੀ ਸ਼ਾਹ : ਪੰਤ
ਇਕ ਸੀਜ਼ਨ 'ਚ 4 ਜ਼ੀਰੋ
2009 'ਚ ਹਰਸ਼ਲ ਗਿਬਸ
2011 'ਚ ਮਿਥੁਨ ਮਨਹਾਸ
2012 'ਚ ਮਨੀਸ਼ ਪਾਂਡੇ
2020 'ਚ ਸ਼ਿਖਰ ਧਵਨ
2021 'ਚ ਨਿਕੋਲਸ ਪੂਰਨ
ਦੱਸ ਦੇਈਏ ਕਿ ਆਈ. ਪੀ. ਐੱਲ. ਇਤਿਹਾਸ 'ਚ ਪੂਰਨ ਦੇ ਨਾਂ 'ਤੇ 28 ਮੈਚਾਂ 'ਚ 549 ਦੌੜਾਂ ਦਰਜ ਹੈ। ਇਸ ਦੌਰਾਨ ਉਸਦੀ ਔਸਤ ਕਰੀਬ 25 ਤਾਂ ਸਟ੍ਰਾਈਕ ਰੇਟ 157 ਰਹੀ। ਇਸ ਸੀਜ਼ਨ 'ਚ ਉਹ ਸੱਤ ਮੁਕਾਬਲਿਆਂ 'ਚ 28 ਦੌੜਾਂ ਬੀ ਬਣਾ ਸਕਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।