ਗਰੀਬ ਤਬਕੇ ਦੇ ਬੱਚਿਆਂ ਨੂੰ ਕੋਚਿੰਗ ਮੁਹੱਈਆ ਕਰਾਵੇਗੀ ਪਠਾਨਸ ਅਕੈਡਮੀ
Thursday, Oct 12, 2017 - 08:49 AM (IST)

ਨਵੀਂ ਦਿੱਲੀ, (ਬਿਊਰੋ)— ਭਾਰਤ ਦੇ ਸਾਬਕਾ ਕ੍ਰਿਕਟਰਾਂ ਇਰਫਾਨ ਅਤੇ ਯੂਸੁਫ ਪਠਾਨ ਵੱਲੋਂ ਸੰਚਾਲਤ 'ਦਿ ਕ੍ਰਿਕਟ ਅਕੈਡਮੀ ਆਫ ਪਠਾਨਸ' (ਕੈਪ) ਗਰੀਬ ਤਬਕੇ ਦੇ ਪ੍ਰਤਿਭਾਵਾਨ ਬੱਚਿਆਂ ਨੂੰ ਸਕਾਲਰਸ਼ਿਪ ਤੋਂ ਇਲਾਵਾ ਕੋਚਿੰਗ ਮੁਹੱਈਆ ਕਰਾਵੇਗੀ। ਮੋਬਾਈਲ ਫੋਨ ਕੰਪਨੀ ਓਪੋ ਸਕਾਲਰਸ਼ਿਪ ਦੇ ਲਈ ਅਕੈਡਮੀ ਨੂੰ 20 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਰਹੀ ਹੈ।
ਇਸ ਸਕਾਲਰਸ਼ਿਪ ਪ੍ਰੋਗਰਾਮ ਦੇ ਤਹਿਤ ਅਕੈਡਮੀ ਚੋਣਵੇਂ ਬੱਚਿਆਂ ਨੂੰ 2 ਸਾਲ ਦੇ ਲਈ ਮੁਫਤ ਕ੍ਰਿਕਟ ਟ੍ਰੇਨਿੰਗ ਮੁਹੱਈਆ ਕਰਾਵੇਗੀ। ਚੁਣੇ ਗਏ ਇਨ੍ਹਾਂ ਬੱਚਿਆਂ ਨੂੰ ਕ੍ਰਿਕਟ ਮਾਹਰ ਅਤੇ ਕੋਚਾਂ ਦੇ ਮਾਰਗਦਰਸ਼ਨ 'ਚ ਟ੍ਰੇਨਿੰਗ ਲੈਣ ਦਾ ਮੌਕਾ ਮਿਲੇਗਾ। ਟ੍ਰਾਇਲ ਦੇ ਦੋ ਦੌਰ ਦੇ ਬਾਅਦ 17 ਬੱਚਿਆਂ ਨੂੰ ਚੁਣਿਆ ਜਾਵੇਗਾ। ਪਹਿਲੇ ਰਾਊਂਡ 'ਚ 50 ਬੱਚਿਆਂ ਨੇ ਹਿੱਸਾ ਲਿਆ ਸੀ ਜਿਸ 'ਚੋਂ 30 ਬੱਚਿਆਂ ਨੂੰ ਚੁਣਿਆ ਗਿਆ। ਦੂਜੇ ਰਾਊਂਡ 'ਚ ਇਨ੍ਹਾਂ 'ਚੋਂ 17 ਬੱਚਿਆਂ ਨੂੰ ਸਕਾਲਰਸ਼ਿਪ ਪ੍ਰੋਗਰਾਮ ਦੇ ਲਈ ਚੁਣਿਆ ਗਿਆ ਹੈ।