ਡੀ ਗ੍ਰੈਂਡਹੋਮ, ਪਟੇਲ ਵੈਸਟਇੰਡੀਜ਼ ਵਿਰੁੱਧ ਲੜੀ ਲਈ ਨਿਊਜ਼ੀਲੈਂਡ ਟੀਮ ਤੋਂ ਬਾਹਰ

Thursday, Nov 26, 2020 - 01:47 AM (IST)

ਡੀ ਗ੍ਰੈਂਡਹੋਮ, ਪਟੇਲ ਵੈਸਟਇੰਡੀਜ਼ ਵਿਰੁੱਧ ਲੜੀ ਲਈ ਨਿਊਜ਼ੀਲੈਂਡ ਟੀਮ ਤੋਂ ਬਾਹਰ

ਵੇਲਿੰਗਟਨ– ਨਿਊਜ਼ੀਲੈਂਡ ਨੂੰ ਵੈਸਟਇੰਡੀਜ਼ ਵਿਰੁੱਧ 2 ਟੈਸਟਾਂ ਦੀ ਲੜੀ ਤੋਂ ਪਹਿਲਾਂ ਦੋਹਰਾ ਝਟਕਾ ਲੱਗਾ ਜਦ ਆਲਰਾਊਂਡਰ ਕੋਲਿਨ ਡੀ ਗ੍ਰੈਂਡਹੋਮ ਅਤੇ ਸਪਿਨਰ ਏਜਾਜ਼ ਪਟੇਲ ਸੱਟ ਕਾਰਣ ਟੀਮ ਤੋਂ ਬਾਹਰ ਹੋ ਗਏ। ਗ੍ਰੈਂਡਹੋਮ ਦੇ ਸੱਜੇ ਪੈਰ 'ਚ ਸੱਟ ਹੈ ਜਦਕਿ ਪਟੇਲ ਦੀਆਂ ਮਾਸਪੇਸ਼ੀਆਂ 'ਚ ਸੱਟ ਹੈ। ਆਲਰਾਊਂਡਰ ਡੈਰਿਲ ਮਿਸ਼ੇਲ ਅਤੇ ਮਿਸ਼ੇਲ ਸੇਂਟਨਰ ਨੂੰ ਬਦਲ ਦੇ ਤੌਰ 'ਤੇ ਨਿਊਜ਼ੀਲੈਂਡ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਡੈਰਿਲ ਨੇ ਪਿਛਲੇ ਸਾਲ ਨਵੰਬਰ 'ਚ ਇੰਗਲੈਂਡ ਵਿਰੁੱਧ ਸ਼ੁਰੂਆਤ ਕਰਦੇ ਹੋਏ ਅਜੇਤੂ 73 ਦੌੜਾਂ ਦੀ ਪਾਰੀ ਖੇਡੀ ਸੀ ਪਰ ਉਦੋਂ ਤੋਂ ਉਸ ਨੂੰ ਦੂਜਾ ਟੈਸਟ ਖੇਡਣ ਦਾ ਮੌਕਾ ਨਹੀਂ ਮਿਲਿਆ। ਸੇਂਟਨਰ ਨਿਊਜ਼ੀਲੈਂਡ ਨੂੰ ਖੱਬੇ ਹੱਥ ਦੀ ਸਪਿਨ ਗੇਂਦਬਾਜ਼ੀ ਦਾ ਬਦਲ ਦੇਣ ਦੇ ਨਾਲ ਬੱਲੇਬਾਜ਼ੀ 'ਚ ਹੇਠਲੇ ਕ੍ਰਮ ਨੂੰ ਮਜ਼ਬੂਤ ਕਰੇਗਾ। ਸੇਂਟਨਰ ਅਤੇ ਮਿਸ਼ੇਲ ਸ਼ੁੱਕਰਵਾਰ ਤੋਂ ਵੈਸਟਇੰਡੀਜ਼ ਵਿਰੁੱਧ ਸ਼ੁਰੂ ਹੋ ਰਹੀ 3 ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਲਈ ਵੀ ਨਿਊਜ਼ੀਲੈਂਡ ਟੀਮ ਦਾ ਹਿੱਸਾ ਹਨ।


author

Gurdeep Singh

Content Editor

Related News