ਡਰਾਈਵਰ ਦੀ ਬੇਟੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਸੋਨ ਤਮਗਾ

Wednesday, Aug 22, 2018 - 01:03 PM (IST)

ਜਲੰਧਰ— 11 ਸਾਲਾਂ ਦੀ ਪਰਨਾਜ ਪੀ੍ਰਤ ਕੌਰ ਲਈ ਜ਼ਿੰਦਗੀ ਕਠੋਰ ਹੋ ਗਈ ਹੈ, ਪਰ ਉਹ ਇਸ ਤਰ੍ਹਾਂ ਦੀ ਛੋਟੀ ਉਮਰ ਵਿਚ ਵੀ ਖੁਦ ਨੂੰ ਉਚਾਈ ਹਾਸਲ ਕਰਨ ਤੋਂ ਰੋਕ ਨਹੀਂ ਸਕੀ। ਕੌਰ ਨੇ ਕੁਝ ਮਹੀਨੇ ਪਹਿਲਾਂ ਜੂਡੋ ਖੇਡਣੀ ਸ਼ੁਰੂ ਕੀਤੀ ਸੀ ਅਤੇ ਹੁਣ ਉਸ ਨੇ 20 ਅਗਸਤ ਨੂੰ ਲੁਧਿਆਣਾ ਵਿੱਚ ਪੰਜਾਬ ਜੂਡੋ ਐਸੋਸੀਏਸ਼ਨ ਵੱਲੋਂ ਆਯੋਜਿਤ ਸੂਬਾ ਸਬ-ਜੂਨੀਅਰ ਜੂਡੋ ਚੈਂਪੀਅਨਸ਼ਿਪ ਵਿੱਚ ਸੋਨੇ ਦੇ ਤਮਗੇ ਨਾਲ ਖਿਤਾਬ ਜਿੱਤਿਆ ਹੈ।

ਕੌਰ ਜੋ ਬਟਾਲਾ ਦੀ ਰਹਿਣ ਵਾਲੀ ਹੈ, ਨਹਿਰੂ ਗਾਰਡਨ ਸੀਨੀਅਰ ਸਕੈਂਡਰੀ ਸਕੂਲ ਵਿਚ ਇਕ ਹੋਸਟਲ ਵਿਚ ਰਹਿੰਦੀ ਹੈ। ਉਹ ਹੁਣ ਉਪ-ਜੂਨੀਅਰ ਨੈਸ਼ਨਲਜ਼ ਵਿਚ ਹਿੱਸਾ ਲੈ ਰਹੀ ਹੈ ਜੋ ਸਤੰਬਰ ਵਿਚ ਜੂਡੋ ਫੈਡਰੇਸ਼ਨ ਆਫ ਇੰਡੀਆ ਦੁਆਰਾ ਆਯੋਜਿਤ ਕੀਤਾ ਜਾਵੇਗਾ। ਕੌਰ ਨੂੰ ਕੋਚਿੰਗ ਦੇਣ ਵਾਲੇ ਕੋਚ ਸੁਧੀਰ ਕੁਮਾਰ ਨੇ ਕਿਹਾ ਕਿ ਉਸ ਨੇ ਮੁਸ਼ਕਿਲ ਤਕਨੀਕ (ਓਚਗਿਰੀ ਬੈਕ ਟੈਕਨੀਕ) ਦੀ ਵਰਤੋਂ ਕਰਦਿਆਂ 30 ਸਕਿੰਟਾਂ ਤੋਂ ਵੀ ਘੱਟ ਸਮੇਂ ਵਿਚ ਆਪਣੇ ਵਿਰੋਧੀ ਨੂੰ ਹਰਾਇਆ। ਉਸ ਦੇ ਕੋਚ ਨੇ ਕਿਹਾ, ''ਉਹ ਬੇਹੱਦ ਮਿਹਨਤੀ ਕੁੜੀ ਹੈ।'' ਕੌਰ ਦਾ ਪਿਤਾ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਲਈ ਕੁਵੈਤ ਵਿੱਚ ਇੱਕ ਡ੍ਰਾਈਵਰ ਵਜੋਂ ਕੰਮ ਕਰਦਾ ਹੈ।

ਉਸ ਦੀ ਮਾਤਾ ਹਰਪ੍ਰੀਤ ਕੌਰ ਜੋ ਕਿ ਇਕ ਘਰੇਲੂ ਔਰਤ ਹੈ ਨੇ ਕਿਹਾ “ਮੇਰੀਆਂ ਤਿੰਨ ਲੜਕੀਆਂ ਅਤੇ ਇੱਕ ਪੁੱਤਰ ਹੈ। ਸਿਰਫ ਮੈਂ ਹੀ ਮੈਂ ਜਾਣਦੀ ਹਾਂ ਕਿ ਉਨ੍ਹਾਂ ਨੂੰ ਪਾਲਣਾ ਕਿੰਨਾ ਔਖਾ ਹੈ। ਪਰਨਾਜ ਦੀ ਵੱਡੀ ਭੈਣ ਵੀ ਖੇਡਾਂ ਵਿਚ ਹੈ। ਉਹ ਇੱਕ ਐਥਲੀਟ ਹੈ। ਹਰਪ੍ਰੀਤ ਕੌਰ ਨੇ ਕਿਹਾ ਕਿ ਉਹ ਆਪਣੀਆਂ ਦੋਹਾਂ ਧੀਆਂ ਵੱਲੋਂ ਮੈਡਲ ਜਿੱਤਣ 'ਤੇ ਖੁਦ ਨੁੰ ਮਾਣ ਮਹਿਸੂਸ ਕਰਵਾਉਣਾ ਚਾਹੁੰਦੀ ਸੀ। ਕੋਚ ਸੁਧੀਰ ਕੁਮਾਰ ਨੇ ਕਿਹਾ, “ਮੈਨੂੰ ਉਸ 'ਤੇ ਮਾਣ ਹੈ। ਹੁਣ ਮੈਨੂੰ ਭਰੋਸਾ ਹੈ ਕਿ ਉਹ ਰਾਸ਼ਟਰੀ ਪੱਧਰ 'ਤੇ ਸੋਨ ਤਮਗਾ ਵੀ ਲਿਆਵੇਗੀ। ਉਹ ਸਖਤ ਮਿਹਨਤ ਕਰ ਰਹੀ ਹੈ ਅਤੇ ਉਹ ਆਪਣਾ ਅਭਿਆਸ ਉਦੋਂ ਤੱਕ ਨਹੀਂ ਰੋਕੇਗੀ ਜਦੋਂ ਤਕ ਉਹ ਪ੍ਰੈਕਟਿਸ 'ਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਜਾਂਦੀ।''


Related News