ਟੋਕੀਓ ਪੈਰਾਲੰਪਿਕ ਲਈ ਭਾਰਤੀ ਐਥਲੈਟਿਕਸ ਟੀਮ ਦੀ ਚੋਣ 15-16 ਜੂਨ ਨੂੰ

Monday, May 17, 2021 - 11:15 AM (IST)

ਟੋਕੀਓ ਪੈਰਾਲੰਪਿਕ ਲਈ ਭਾਰਤੀ ਐਥਲੈਟਿਕਸ ਟੀਮ ਦੀ ਚੋਣ 15-16 ਜੂਨ ਨੂੰ

ਨਵੀਂ ਦਿੱਲੀ— ਟੋਕੀਓ ’ਚ ਅਗਸਤ-ਸਤੰਬਰ ’ਚ ਹੋਣ ਵਾਲੀਆਂ ਪੈਰਾਲੰਪਿਕ ਖੇਡਾਂ ਦੇ ਲਈ ਭਾਰਤੀ ਪੈਰਾ ਐਥਲੈਟਿਕਸ ਟੀਮ ਦੀ ਚੋਣ 15 ਤੋਂ 16 ਜੂਨ ਨੂੰ ਇੱਥੇ ਹੋਣ ਵਾਲੇ ਦੋ ਰੋਜ਼ਾ ਟ੍ਰਾਇਲ ਦੇ ਦੌਰਾਨ ਕੀਤੀ ਜਾਵੇਗੀ। ਟ੍ਰਾਇਲਸ ਦਾ ਆਯੋਜਨ ਸਰਕਾਰ ਦੀਆਂ ਸੁਰੱਖਿਆ ਤੇ ਕੋਵਿਡ-19 ਸਬੰਧੀ ਹਿਦਾਇਤਾਂ ਦੇ ਤਹਿਤ ਕੀਤਾ ਜਾਵੇਗਾ।

ਭਾਰਤੀ ਪੈਰਾਲੰਪਿਕ ਕਮੇਟੀ (ਪੀ. ਸੀ. ਆਈ.) ਨੇ ਬਿਆਨ ’ਚ ਕਿਹਾ ਕਿ ਟ੍ਰਾਇਲਸ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ 72 ਘੰਟੇ ਪਹਿਲਾਂ ਕੋਵਿਡ-19 ਦੀ ਨੈਗੇਟਿਵ ਰਿਪੋਰਟ ਨਾਲ ਲਿਆਉਣੀ ਹੋਵੇਗੀ। ਕੌਮਾਂਤਰੀ ਪੈਰਾਲੰਪਿਕ ਕਮੇਟੀ (ਆਈ. ਪੀ. ਸੀ.) ਦੇ ਕਾਰਡਧਾਰਕ ਖਿਡਾਰੀ ਤੇ ਟੋਕੀਓ ਓਲੰਪਿਕ ਖੇਡਾਂ ਦਾ ਘੱਟੋ-ਘੱਟ ਕੁਆਲੀਫ਼ਿਕੇਸ਼ਨ ਮਿਆਰ ਹਾਸਲ ਕਰਨ ਵਾਲੇ ਖਿਡਾਰੀ ਹੀ ਟ੍ਰਾਇਲਸ ’ਚ ਹਿੱਸਾ ਲੈਣ ਦੇ ਯੋਗ ਹੋਣਗੇ। ਟੋਕੀਓ ਪੈਰਾਲੰਪਿਕ ਖੇਡਾਂ 24 ਅਗਸਤ ਤੋਂ ਪੰਜ ਸਤੰਬਰ ਤਕ ਆਯੋਜਿਤ ਕੀਤੀਆਂ ਜਾਣਗੀਆਂ।


author

Tarsem Singh

Content Editor

Related News