ਪੰਕਜ ਅਡਵਾਨੀ ਨੇ ਲਗਾਤਾਰ ਤੀਜੀ ਵਾਰ ਸੀ. ਸੀ. ਆਈ. ਬਿਲੀਅਰਡਜ਼ ਕਲਾਸਿਕ ਜਿੱਤਿਆ
Tuesday, May 06, 2025 - 10:55 AM (IST)

ਮੁੰਬਈ– ਧਾਕੜ ਕਿਊ ਖਿਡਾਰੀ (ਬਿਲੀਅਰਡਜ਼ ਤੇ ਪੂਲ) ਪੰਕਜ ਅਡਵਾਨੀ ਨੇ ਫਾਈਨਲ ਵਿਚ ਹੌਲੀ ਸ਼ੁਰੂਆਤ ਤੋਂ ਉੱਭਰਦੇ ਹੋਏ ਧਰੁਵ ਸਿਤਵਾਲਾ ਨੂੰ 5-2 ਨਾਲ ਹਰਾ ਕੇ ਆਪਣਾ ਤੀਜਾ ਸੀ. ਸੀ. ਆਈ. ਬਿਲੀਅਰਡਜ਼ ਕਲਾਸਿਕ ਖਿਤਾਬ ਜਿੱਤਿਆ। ਅਡਵਾਨੀ ਨੇ ਸਿਤਵਾਲਾ ਨੂੰ 10-150, 150-148, 81-150, 150-96, 150-136, 150-147, 150-137 ਨਾਲ ਹਰਾਇਆ।
ਅਡਵਾਨੀ ਨੇ ਕਿਹਾ,‘‘ਇਹ ਜਿੱਤ ਮੇਰੇ ਲਈ ਵਿਸ਼ੇਸ ਹੈ।’’ਅਡਵਾਨੀ ਨੇ ਇਸ ਤੋਂ ਪਹਿਲਾਂ 2023 ਤੇ 2024 ਵਿਚ ਵੀ ਇਹ ਖਿਤਾਬ ਜਿੱਤਿਆ ਸੀ।