ਪਾਲੇਰਮਾ ਲੇਡੀਜ਼ ਓਪਨ : ਝੈਂਗ ਸ਼ੁਆਈ ਤੇ ਸੋਰਿਬੇਸ ਦੂਜੇ ਦੌਰ ''ਚ
Wednesday, Jul 20, 2022 - 05:27 PM (IST)

ਪਾਲੇਮੋ- ਚੀਨ ਦੀ ਤੀਜਾ ਦਰਜਾ ਪ੍ਰਾਪਤ ਝੈਂਗ ਸ਼ੁਆਈ ਨੇ ਦੂਜੇ ਸੈੱਟ 'ਚ ਉਲਟ ਹਾਲਾਤ ਤੋਂ ਉਭਰਦੇ ਹੋਏ ਪਾਲੇਰਮੋ ਲੇਡੀਜ਼ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। ਦੂਜੇ ਸੈੱਟ ਦੀ ਸ਼ੁਰੂਆਤ 'ਚ ਝੈਂਗ ਨੇ ਦੋ ਵਾਰ ਸਰਵਿਸ ਗੁਆਈ ਪਰ ਇਸ ਤੋਂ ਬਾਅਦ ਵਾਪਸੀ ਕਰਦੇ ਹੋਏ ਸਪੇਨ ਦੀ ਰੇਬੇਕਾ ਮਸਾਰੋਵਾ ਨੂੰ 7-6 (3), 7-6 (7) ਨਾਲ ਹਰਾਉਣ 'ਚ ਸਫਲ ਰਹੀ।
ਝੈਂਗ ਦੂਜੇ ਦੌਰ 'ਚ ਜੈਸਮਿਨ ਪਾਓਲਿਨੀ ਨਾਲ ਭਿੜੇਗੀ। ਇਟਲੀ ਦੀ ਖਿਡਾਰੀ ਨੇ ਪਹਿਲੇ ਦੌਰ 'ਚ ਅੰਨਾ ਕੈਰੋਲਿਨ ਸਮੀਡਲੋਵਾ ਨੂੰ 6-3, 6-1 ਨਾਲ ਹਰਾਇਆ। ਚੌਥਾ ਦਰਜਾ ਪ੍ਰਾਪਤ ਸੋਰਿਬੇਸ ਟੋਰਮੋ ਵੀ ਦੂਜੇ ਦੌਰ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ।
ਸਪੇਨ ਦੀ ਖਿਡਾਰੀ ਨੇ ਪਹਿਲਾ ਸੈਟ ਗੁਆਉਣ ਦੇ ਬਾਅਦ ਵਾਪਸੀ ਕਰਦੇ ਹੋਏ ਅੰਨਾ ਬੋਗਡੇਨ ਨੂੰ 2-6, 6-4, 6-2 ਨਾਲ ਹਰਾਇਆ। ਸੋਰਿਬੇਸ ਅਗਲੇ ਦੌਰ 'ਚ ਲਿਓਲੀਆ ਜੀਨਜੀਨ ਨਾਲ ਭਿੜੇਗੀ ਜਿਨ੍ਹਾਂ ਨੇ ਯੇਲੇਨਾ ਇਨ ਅਬਲੋਨ ਨੂੰ 6-2, 6-4 ਨਾਲ ਹਰਾਇਆ। ਛੇਵਾਂ ਦਰਜਾ ਪ੍ਰਾਪਤ ਰੋਮਾਨੀਆ ਦੀ ਇਰੀਨ ਬੇਗੂ ਮਾਰੀਆ ਬਾਸੋਲਸ ਰਿਬਾਰੇ ਨੂੰ 6-3, 4-6, 6-3 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ।