ਭਾਰਤ ''ਚ ਵਿਸ਼ਵ ਕੱਪ ''ਚ ਹਿੱਸਾ ਨਹੀਂ ਲੈਣਗੇ ਪਾਕਿਸਤਾਨੀ ਨਿਸ਼ਾਨੇਬਾਜ਼

Wednesday, Feb 20, 2019 - 12:01 AM (IST)

ਭਾਰਤ ''ਚ ਵਿਸ਼ਵ ਕੱਪ ''ਚ ਹਿੱਸਾ ਨਹੀਂ ਲੈਣਗੇ ਪਾਕਿਸਤਾਨੀ ਨਿਸ਼ਾਨੇਬਾਜ਼

ਕਰਾਚੀ- ਪਾਕਿਸਤਾਨ ਨਵੀਂ ਦਿੱਲੀ ਵਿਚ ਹੋਣ ਵਾਲੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਹਿੱਸਾ ਨਹੀਂ ਲਵੇਗਾ। ਪਾਕਿਸਤਾਨੀ ਰਾਸ਼ਟਰੀ ਰਾਈਫਲ ਨਿਸ਼ਾਨੇਬਾਜ਼ੀ ਮਹਾਸੰਘ ਦੇ ਇਕ ਚੋਟੀ ਦੇ ਅਧਿਕਾਰੀ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਉਸਦੇ ਨਿਸ਼ਾਨੇਬਾਜ਼ਾਂ ਨੂੰ ਭਾਰਤੀ ਹਾਈ ਕਮਿਸ਼ਨ ਤੋਂ ਵੀਜ਼ਾ ਨਹੀਂ ਮਿਲਿਆ ਹੈ। 
ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਦੇ ਹਿੱਸਾ ਲੈਣ 'ਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ। ਐੱਨ. ਐੱਸ. ਆਰ. ਐੱਫ. ਪ੍ਰਧਾਨ ਰਜੀ ਅਹਿਮਦ ਨੇ ਕਿਹਾ ਸਾਡੇ ਨਿਸ਼ਾਨੇਬਾਜ਼ਾਂ ਨੇ ਬੁੱਧਵਾਰ ਦੀ ਸਵੇਰ ਨੂੰ ਰਵਾਨਾ ਹੋਣਾ ਸੀ ਕਿਉਂਕਿ ਵੀਰਵਾਰ ਤੋਂ ਵਿਸ਼ਵ ਕੱਪ ਸ਼ੁਰੂ ਹੋ ਰਿਹਾ ਹੈ ਪਰ ਸਾਨੂੰ ਵੀਜਾ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਸਾਨੂੰ ਵੀਜਾ ਮਿਲਣ 'ਤੇ ਸ਼ੱਕ ਹੀ ਸੀ ਜੋ ਅੱਜ ਠੀਕ ਸਾਬਤ ਹੋਇਆ। ਇਹ ਦੁਖਦ ਹੈ ਕਿ ਸਾਡੇ ਨਿਸ਼ਾਨੇਬਾਜ਼ਾਂ ਨੂੰ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਮੌਕਾ ਨਹੀਂ ਮਿਲੇਗਾ।


author

Gurdeep Singh

Content Editor

Related News