ਪਾਕਿ ਕ੍ਰਿਕਟਰ ਆਸਿਫ ਅਲੀ ਦੀ ਬੇਟੀ ਦਾ ਕੈਂਸਰ ਨਾਲ ਦਿਹਾਂਤ

05/20/2019 11:19:33 AM

ਲੀਡਸ : ਪਾਕਿਸਤਾਨੀ ਬੱਲੇਬਾਜ਼ੀ ਆਸਿਫ ਅਲੀ ਦੀ ਬੇਟੀ ਦਾ ਅਮਰੀਕਾ ਵਿਚ ਕੈਂਸਰ ਦੇ ਇਲਾਜ ਦੌਰਾਨ ਦਿਹਾਂਤ ਹੋ ਗਿਆ ਜਿਸਦੀ ਵਜ੍ਹਾ ਨਾਲ ਉਹ ਇੰਗਲੈਂਡ ਦੌਰਾ ਵਿਚਾਲੇ ਹੀ ਛੱਡ ਆਪਣੇ ਵਤਨ ਪਰਤਣਗੇ। ਪਾਕਿਸਤਾਨ ਸੁਪਰ ਲੀਗ ਵਿਚ ਆਸਿਫ ਅਲੀ ਦੀ ਟੀਮ ਇਸਲਾਮਾਬਾਦ ਯੁਨਾਈਟਿਡ ਦੇ ਬਿਆਨ ਮੁਤਾਬਕ, ''ਆਈ. ਐੱਸ. ਐੱਲ. ਯੂ. ਪਰਿਵਾਰ ਦੀਆਂ ਸੰਵੇਦਨਾਵਾਂ ਆਸਿਫ ਅਲੀ ਦੇ ਨਾਲ ਹੈ ਜਿਸ ਨੇ ਆਪਣੀ ਬੇਟੀ ਗੁਆ ਦਿੱਤੀ ਹੈ। ਆਸਿਫ ਅਲੀ ਕਾਫੀ ਮਜ਼ਬੂਤ ਹਨ ਅਤੇ ਸਾਡੇ ਸਾਰਿਆਂ ਲਈ ਪ੍ਰੇਰਣਾ ਹਨ।'' ਆਸਿਫ ਨੇ ਇੰਗਲੈਂਡ ਖਿਲਾਫ ਸੀਰੀਜ਼ ਵਿਚ 2 ਅਰਧ ਸੈਂਕੜੇ ਲਗਾਏ ਹਨ। ਉਹ ਪਾਕਿਸਤਾਨ ਦੀ ਵਿਸ਼ਵ ਕੱਪ ਟੀਮ ਦੇ ਮੈਂਬਰਾਂ ਵਿਚ ਨਹੀਂ ਹਨ ਹਾਲਾਂਕਿ ਆਖਰੀ 15 ਦੇ ਐਲਾਨ ਲਈ 23 ਮਈ ਤੱਕ ਦਾ ਸਮਾਂ ਹੈ।


Related News