ਪਕਿਸਤਾਨੀ ਸਲਾਮੀ ਬੱਲੇਬਾਜ਼ ਫਖਰ ਜਮਾਨ ਇਸ ਟੀ-20 ਲੀਗ ''ਚ ਖੇਡਦੇ ਹੋਏ ਆਉਣਗੇ ਨਜ਼ਰ

Tuesday, Jul 16, 2019 - 02:23 PM (IST)

ਪਕਿਸਤਾਨੀ ਸਲਾਮੀ ਬੱਲੇਬਾਜ਼ ਫਖਰ ਜਮਾਨ ਇਸ ਟੀ-20 ਲੀਗ ''ਚ ਖੇਡਦੇ ਹੋਏ ਆਉਣਗੇ ਨਜ਼ਰ

ਸਪੋਰਟਸ ਡੈਸਕ— ਪਾਕਿਸਤਾਨ ਦੇ ਵਿਸਫੋਟਕ ਸਲਾਮੀ ਬੱਲੇਬਾਜ਼ ਫਖਰ ਜਮਾਨ ਨੇ ਟੀ-20 ਬਲਾਸਟ 'ਚ ਖੇਡਣ ਲਈ ਗਲੇਮੋਰਗਨ ਦੇ ਨਾਲ ਕਰਾਰ ਕੀਤਾ ਹੈ। ਉਹ ਆਸਟਰੇਲੀਆ ਦੇ ਸ਼ਾਨ ਮਾਰਸ਼ ਦੀ ਜਗ੍ਹਾ ਟੂਰਨਾਮੈਂਟ ਦੇ ਪਹਿਲੇ ਹਾਫ 'ਚ ਖੇਡਣਗੇ। 29 ਸਾਲ ਦਾ ਬੱਲੇਬਾਜ਼ ਟੀਮ ਲਈ ਅੱਠ ਮੈਚ ਖੇਡੇਗਾ। 

ਗਲੇਮੋਰਗਨ ਕ੍ਰਿਕਟ ਦੇ ਨਿਦੇਸ਼ਕ ਮਾਰਕ ਵਾਲੇਸ ਨੇ ਕਿਹਾ, ਟੂਰਨਾਮੈਂਟ ਦੀ ਸ਼ੁਰੂਆਤ 'ਚ ਸ਼ਾਨ ਮਾਰਸ਼ ਨੂੰ ਗੁਆਉਣਾ ਦੁਖਦ ਹੈ, ਪਰ ਫਖਰ ਦਾ ਟੀਮ ਨਾਲ ਜੁੜਨਾ ਕਲੱਬ ਲਈ ਚੰਗੀ ਖਬਰ ਹੈ। ਉਹ ਇਕ ਸ਼ਾਨਦਾਰ ਕ੍ਰਿਕਟ ਖਿਡਾਰੀ ਹਨ ਤੇ ਦੁਨੀਆ ਦੇ ਸਭ ਤੋਂ ਵਿਸਫੋਟਕ ਬੱਲੇਬਾਜ਼ਾਂ 'ਚੋਂ ਇਕ ਹਨ। ਉਨ੍ਹਾਂ ਨੇ ਵੱਡੇ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। PunjabKesari

ਇਸ ਮੌਕੇ 'ਤੇ ਫਖਰ ਨੇ ਕਿਹਾ, ਮੈਂ ਗਲੇਮੋਰਗਨ ਨਾਲ ਜੁੱੜ ਕੇ ਰੋਮਾਂਚਿਤ ਹਾਂ ਤੇ ਕਾਰਡਿਫ 'ਚ ਖੇਡਣ ਲਈ ਉਤਸ਼ਾਹਿਤ ਹਾਂ। ਮੇਰੀ ਇੱਥੇ 2017 'ਚ ਹੋਏ ਚੈਂਪੀਅਨਸ ਟਰਾਫੀਦੇ ਸੈਮੀਫਾਈਨਲ ਨਾਲ ਜੁੜੀਆਂ ਕੁਝ ਚੰਗੀਆਂ ਯਾਦਾਂ ਹਨ ਤੇ ਮੈਂ ਨਵੀਆਂ ਯਾਦਾਂ ਬਣਾਉਣ ਦੀ ਕੋਸ਼ਿਸ਼ ਕਰਾਂਗਾ।

ਫਖਰ ਨੇ ਹੁਣ ਤੱਕ 89 ਟੀ-20 ਮੈਚ ਖੇਡੇ ਹਨ ਜਿਸ 'ਚ 30 ਅੰਤਰਰਾਸ਼ਟਰੀ ਮੈਚ ਹਨ। ਉਨ੍ਹਾਂ ਨੇ ਇਸ ਫਾਰਮੈਟ 'ਚ 28 ਦੀ ਔਸਤ ਨਾਲ 2,300 ਦੌੜਾਂ ਜੜੀਆਂ ਹਨ।


Related News