PAK vs NAM : ਸੈਮੀਫਾਈਨਲ ''ਚ ਜਗ੍ਹਾ ਪੱਕੀ ਕਰਨ ਉਤਰੇਗਾ ਪਾਕਿਸਤਾਨ
Tuesday, Nov 02, 2021 - 02:40 AM (IST)
ਆਬੂ ਧਾਬੀ- ਲਗਾਤਾਰ ਤਿੰਨ ਮੈਚ ਜਿੱਤ ਕੇ ਉਤਸ਼ਾਹ ਨਾਲ ਭਰੀ ਪਾਕਿਸਤਾਨ ਦੀ ਟੀਮ ਮੰਗਲਵਾਰ ਨੂੰ ਇੱਥੇ ਨਾਮੀਬੀਆ ਦੇ ਵਿਰੁੱਧ ਆਪਣਾ ਜ਼ਬਰਦਸਤ ਪ੍ਰਦਰਸ਼ਨ ਜਾਰੀ ਰੱਖ ਕੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ। ਪਾਕਿਸਤਾਨ ਦੀ ਵਿਸ਼ਵ ਕੱਪ ਦੀਆਂ ਤਿਆਰੀਆਂ ਵਧੀਆਂ ਨਹੀਂ ਰਹੀਆਂ ਸਨ। ਨਿਊਜ਼ੀਲੈਂਡ ਤੇ ਇੰਗਲੈਂਡ ਨੇ ਪਾਕਿਸਤਾਨ ਦਾ ਦੌਰਾ ਰੱਦ ਕਰ ਦਿੱਤਾ ਸੀ ਜਿਸ ਦੇ ਦੌਰਾਨ ਉਸਦੀ ਟੀਮ ਨੂੰ ਅਭਿਆਸ ਦਾ ਮੌਕਾ ਨਹੀਂ ਮਿਲਿਆ ਸੀ ਪਰ ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਨੇ ਹਾਲਾਤਾ ਦੇ ਬਾਵਜੂਦ ਹੁਣ ਤੱਕ ਟੀ-20 ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਹ ਖ਼ਬਰ ਪੜ੍ਹੋ- ਇਬਰਾਹਿਮੋਵਿਚ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ AC ਮਿਲਾਨ ਨੇ ਰੋਮਾ ਨੂੰ ਹਰਾਇਆ
ਭਾਰਤ ਦੇ ਵਿਰੁੱਧ ਇਤਿਹਾਸਕ ਜਿੱਤ ਤੋਂ ਬਾਅਦ ਪਾਕਿਸਤਾਨ ਨੇ ਨਿਊਜ਼ੀਲੈਂਡ ਤੇ ਅਫਗਾਨਿਸਤਾਨ ਨੂੰ ਹਰਾਇਆ। ਇਨ੍ਹਾਂ ਦੋਵਾਂ ਟੀਮਾਂ ਦੇ ਵਿਰੁੱਧ ਉਸਦੀਆਂ ਕੁਝ ਕਮਜ਼ੋਰੀਆਂ ਸਾਹਮਣੇ ਆਈਆ ਪਰ ਇਸ ਨਾਲ ਉਸਦਾ ਜਿੱਤ ਦਾ ਕ੍ਰਮ ਨਹੀਂ ਟੁੱਟਿਆ। ਜੇਕਰ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਬਾਬਰ ਤੇ ਮੁਹੰਮਦ ਰਿਜ਼ਵਾਨ ਨਹੀਂ ਚੱਲਦੇ ਹਨ ਤਾਂ ਉਸਦਾ ਮੱਧ ਕ੍ਰਮ ਜ਼ਿਮੇਦਾਰੀ ਸੰਭਾਲਣ ਦੇ ਲਈ ਤਿਆਰ ਰਹਿੰਦੇ ਹਨ ਤੇ ਜੇਕਰ ਉਸ ਨਾਲ ਵੀਂ ਕੰਮ ਨਹੀਂ ਚੱਲਦਾ ਤਾਂ ਲੰਮੇ ਸ਼ਾਟ ਲਗਾਉਣ ਵਾਲੇ ਆਸਿਫ ਅਲੀ ਮੈਚ ਜਿਤਾਉਣ ਦੇ ਲਈ ਤਿਆਰ ਰਹਿੰਦੇ ਹਨ। ਟੀਮ ਨੂੰ ਹਾਲਾਂਕਿ ਅਨੁਭਵੀ ਮੁਹੰਮਦ ਹਫੀਜ਼ ਤੋਂ ਵਧੀਆ ਸਕੋਰ ਦੀ ਉਮੀਦ ਹੋਵੇਗੀ।
ਇਹ ਖ਼ਬਰ ਪੜ੍ਹੋ- ਵਾਨਿੰਦੂ ਹਸਰੰਗਾ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਦਿੱਗਜਾਂ ਨੂੰ ਛੱਡਿਆ ਪਿੱਛੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।