PAK v AUS : 351 ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿ ਦੀ ਮਜ਼ਬੂਤ ਸ਼ੁਰੂਆਤ
Thursday, Mar 24, 2022 - 10:30 PM (IST)
ਲਾਹੌਰ- 351 ਦੌੜਾਂ ਦੇ ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਦੇ ਹੋਏ ਸਲਾਮੀ ਬੱਲੇਬਾਜ਼ ਇਮਾਮ-ਉੱਲ-ਹੱਕ (42) ਅਤੇ ਅਬਦੁੱਲਾ ਸ਼ਫੀਕ (27) ਦੀ ਮਜ਼ਬੂਤ ਸ਼ੁਰੂਆਤ ਦੀ ਬਦੌਲਤ ਪਾਕਿਸਤਾਨ ਨੇ ਇੱਥੇ ਆਸਟਰੇਲੀਆ ਦੇ ਵਿਰੁੱਧ ਤੀਜੇ ਅਤੇ ਆਖਰੀ ਟੈਸਟ ਮੈਚ ਦੇ ਚੌਥੇ ਦਿਨ ਵੀਰਵਾਰ ਨੂੰ 27 ਓਵਰਾਂ ਵਿਚ ਬਿਨਾਂ ਕੋਈ ਵਿਕਟ ਗੁਆਏ 73 ਦੌੜਾਂ ਬਣਾ ਲਈਆਂ ਹਨ। ਪਾਕਿਸਤਾਨ ਦੀ ਠੋਸ ਸ਼ੁਰੂਆਤ ਨੇ ਆਸਟਰੇਲੀਆ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਅਜਿਹੇ ਵਿਚ ਹੁਣ ਪੰਜਵੇਂ ਅਤੇ ਆਖਰੀ ਦਿਨ ਸ਼ੁੱਕਰਵਾਰ ਨੂੰ ਸੀਰੀਜ਼ ਦਾ ਫੈਸਲਾ ਹੋਵੇਗਾ।
ਇਹ ਖ਼ਬਰ ਪੜ੍ਹੋ- ਸਮਿੱਥ ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ, ਸੰਗਕਾਰਾ ਤੇ ਸਚਿਨ ਵਰਗੇ ਦਿੱਗਜਾਂ ਨੂੰ ਛੱਡਿਆ ਪਿੱਛੇ
ਇਮਾਮ ਜਿੱਥੇ ਚਾਰ ਚੌਕਿਆਂ ਦੀ ਮਦਦ ਨਾਲ 93 ਗੇਂਦਾਂ ਵਿਚ 42, ਜਦਕਿ ਸ਼ਫੀਕ ਤਿੰਨ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 69 ਗੇਂਦਾਂ 'ਤੇ 27 ਦੌੜਾਂ 'ਤੇ ਖੇਡ ਰਹੇ ਹਨ। ਪਾਕਿਸਤਾਨ ਨੂੰ ਜਿੱਤ ਦੇ ਲਈ 278 ਦੌੜਾਂ ਦੀ ਜ਼ਰੂਰਤ ਹੈ ਅਤੇ ਆਖਰੀ ਦਿਨ 121 ਓਵਰਾਂ ਸੁੱਟੇ ਜਾਣੇ ਹਨ। ਇਸ ਤੋਂ ਪਹਿਲਾਂ ਅੱਜ ਆਸਟਰੇਲੀਆ ਨੇ ਤਿੰਨ ਵਿਕਟਾਂ 'ਤੇ 227 ਦੌੜਾਂ 'ਤੇ ਦੂਜੀ ਪਾਰੀ ਦਾ ਐਲਾਨ ਕਰ ਦਿੱਤਾ। ਅਨੁਭਵੀ ਸਲਾਮੀ ਬੱਲੇਬਾਜ਼ ਉਸਮਾਨ ਖਵਾਜ਼ਾ ਨੇ ਫਾਰਮ ਜਾਰੀ ਰੱਖਦੇ ਹੋਏ ਸੀਰੀਜ਼ ਦਾ ਦੂਜਾ ਸੈਂਕੜਾ ਲਗਾਇਆ। ਉਨ੍ਹਾਂ ਨੇ ਅੱਠ ਚੌਕਿਆਂ ਦੇ ਦਮ 'ਤੇ 178 ਗੇਂਦਾਂ 'ਤੇ 104 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਇਹ ਖ਼ਬਰ ਪੜ੍ਹੋ- FIH ਹਾਕੀ ਪ੍ਰੋ ਲੀਗ : ਨਿਊਜ਼ੀਲੈਂਡ, ਸਪੇਨ ਦੀ ਮੇਜ਼ਬਾਨੀ ਕਰੇਗਾ ਭਾਰਤ
ਇਸ ਦੌਰਾਨ ਡੇਵਿਡ ਵਾਰਨਰ ਨੇ 6 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 91 ਗੇਂਦਾਂ 'ਤੇ 51 ਦੌੜਾਂ ਬਣਾਈਆਂ। ਕਪਤਾਨ ਪੈਟ ਕਮਿੰਸ ਨੇ ਆਪਣੇ ਗੇਂਦਬਾਜ਼ਾਂ ਨੂੰ ਵਿਕਟ ਲੈਣ ਦੇ ਲਈ ਕਾਫੀ ਸਮੇਂ ਦੇਣ ਦੇ ਲਈ ਇਸ ਸਕੋਰ 'ਤੇ ਪਾਰੀ ਐਲਾਨ ਕਰਨ ਦਾ ਫੈਸਲਾ ਲਿਆ ਪਰ ਇਸਦਾ ਕੋਈ ਫਾਇਦਾ ਨਹੀਂ ਹੋਇਆ। ਕਮਿੰਸ ਸਮੇਤ 6 ਗੇਂਦਬਾਜ਼ਾਂ ਨੇ ਗੇਂਦਬਾਜ਼ੀ ਕੀਤੀ ਪਰ ਕੋਈ ਵਿਕਟ ਹਾਸਲ ਨਹੀਂ ਕੀਤੀ। ਆਸਟਰੇਲੀਆ ਹਾਲਾਂਕਿ ਇਹ ਜਾਣ ਕੇ ਭਰੋਸਾ ਰਹੇਗਾ ਕਿ ਇਸ ਮੈਚ ਵਿਚ ਪੁਰਾਣੀ ਗੇਂਦ ਦੇ ਵਿਰੁੱਧ ਬੱਲੇਬਾਜ਼ੀ ਮੁਸ਼ਕਿਲ ਰਹੀ ਹੈ। ਕਮਿੰਸ ਅਤੇ ਮਿਚੇਲ ਸਟਾਰਕ ਨੇ ਪਾਕਿਸਤਾਨ ਦੀ ਪਹਿਲੀ ਪਾਰੀ ਵਿਚ ਪੁਰਾਣੀ ਗੇਂਦ ਦੇ ਨਾਲ ਖੇਡ ਪਲਟ ਦਿੱਤਾ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।