ਪਾਕਿਸਤਾਨ ਨਵੰਬਰ ’ਚ ਵਨ ਡੇ ਕ੍ਰਿਕਟ ਲੜੀ ਲਈ ਸ਼੍ਰੀਲੰਕਾ ਦੀ ਕਰੇਗਾ ਮੇਜ਼ਬਾਨੀ

Wednesday, Sep 10, 2025 - 10:45 AM (IST)

ਪਾਕਿਸਤਾਨ ਨਵੰਬਰ ’ਚ ਵਨ ਡੇ ਕ੍ਰਿਕਟ ਲੜੀ ਲਈ ਸ਼੍ਰੀਲੰਕਾ ਦੀ ਕਰੇਗਾ ਮੇਜ਼ਬਾਨੀ

ਇਸਲਾਮਾਬਾਦ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਪਾਕਿਸਤਾਨ ਨਵੰਬਰ ਵਿਚ 3 ਮੈਚਾਂ ਦੀ ਕੌਮਾਂਤਰੀ ਵਨ ਡੇ ਲੜੀ ਲਈ ਸ਼੍ਰੀਲੰਕਾ ਦੀ ਮੇਜ਼ਬਾਨੀ ਕਰੇਗਾ। ਇਹ ਲੜੀ 11 ਤੋਂ 15 ਨਵੰਬਰ ਤੱਕ ਰਾਜਧਾਨੀ ਇਸਲਾਮਾਬਾਦ ਦੇ ਗੁਆਂਢੀ ਸ਼ਹਿਰ ਰਾਵਲਪਿੰਡੀ ਵਿਚ ਖੇਡੀ ਜਾਵੇਗੀ।

ਪੀ. ਸੀ. ਬੀ. ਨੇ ਦੱਸਿਅ ਕਿ ਸ਼੍ਰੀਲੰਕਾ ਨੇ ਆਖਰੀ ਵਾਰ 2019 ਵਿਚ ਪਾਕਿਸਤਾਨ ਵਿਚ ਵਨ ਡੇ ਲੜੀ ਖੇਡੀ ਸੀ, ਜਿਸ ਵਿਚ ਮੇਜ਼ਬਾਨ ਟੀਮ ਨੇ 2-0 ਨਾਲ ਜਿੱਤ ਹਾਸਲ ਕੀਤੀ ਸੀ। ਬੋਰਡ ਨੇ ਐਤਵਾਰ ਨੂੰ ਇਹ ਵੀ ਪੁਸ਼ਟੀ ਕੀਤੀ ਕਿ ਪਾਕਿਸਤਾਨ 17 ਤੋਂ 29 ਨਵੰਬਰ ਤੱਕ ਸ਼੍ਰੀਲੰਕਾ ਤੇ ਅਫਗਾਨਿਸਤਾਨ ਦੇ ਨਾਲ ਆਪਣੀ ਪਹਿਲੀ ਟੀ-20 ਕੌਮਾਂਤਰੀ ਤਿਕੋਣੀ ਲੜੀ ਦਾ ਆਯੋਜਨ ਕਰੇਗਾ, ਜਿਸ ਦੇ ਮੈਚ ਲਾਹੌਰ ਤੇ ਰਾਵਲਪਿੰਡੀ ਵਿਚ ਹੋਣਗੇ। ਦੋਵੇਂ ਲੜੀਆਂ ਪਾਕਿਸਤਾਨ ਦੇ ਰੁਝੇਵੇਂ ਭਰੇ ਘਰੇਲੂ ਸੈਸ਼ਨ ਦੌਰਾਨ ਹੋ ਰਹੀਆਂ ਹਨ, ਜਿਸ ਦੀ ਸ਼ੁਰੂਆਤ 12 ਅਕਤੂਬਰ ਤੋਂ 8 ਨਵੰਬਰ ਤੱਕ ਦੋ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਮੈਚਾਂ ਤੇ ਦੱਖਣੀ ਅਫਰੀਕਾ ਵਿਰੁੱਧ ਛੇ ਸਫੈਦ ਗੇਂਦ ਵਾਲੇ ਮੈਚਾਂ ਨਾਲ ਹੋਵੇਗੀ।


author

Tarsem Singh

Content Editor

Related News