ਪਾਕਿ ਟੀਮ ਨੇ ਫੀਲਡਿੰਗ 'ਚ ਦੋਹਰਾਇਆ ਇਤਿਹਾਸਕ ਕਾਰਨਾਮਾ, ਫਿਰ ਛੱਡੀ ਸੌਖੀ ਜਿਹੀ ਕੈਚ

Friday, Dec 17, 2021 - 04:25 PM (IST)

ਪਾਕਿ ਟੀਮ ਨੇ ਫੀਲਡਿੰਗ 'ਚ ਦੋਹਰਾਇਆ ਇਤਿਹਾਸਕ ਕਾਰਨਾਮਾ, ਫਿਰ ਛੱਡੀ ਸੌਖੀ ਜਿਹੀ ਕੈਚ

ਸਪੋਰਟਸ ਡੈਸਕ- ਪਾਕਿਸਤਾਨ ਕ੍ਰਿਕਟ ਟੀਮ ਨੇ ਆਖ਼ਰਕਾਰ ਵਿੰਡੀਜ਼ ਦੇ ਖ਼ਿਲਾਫ਼ ਟੀ-20 ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਕਰ ਦਿੱਤਾ। ਪਰ ਤੀਜੇ ਟੀ-20 ਦੇ ਦੌਰਾਨ ਫੀਲਡਰਾਂ ਦੀ ਫੀਲਡਿੰਗ ਇਕ ਵਾਰ ਫਿਰ ਚਰਜਾ ਦਾ ਵਿਸਾ ਬਣ ਗਈ। ਪਾਕਿਸਤਾਨੀ ਫੀਲਡਰਾਂ ਨੇ ਇਕ ਵਾਰ ਫਿਰ ਸ਼ੋਏਬ ਮਲਿਕ ਤੇ ਸਈਅਦ ਅਜਮਲ ਵਾਲੀ ਉਹ ਘਟਨਾ ਦੋਹਰਾ ਦਿੱਤੀ ਜਿਸ ਦਾ ਸੋਸ਼ਲ ਮੀਡੀਆ 'ਤੇ ਖ਼ੂਬ ਮਜ਼ਾਕ ਉਡਾਇਆ ਗਿਆ । ਦਰਅਸਲ ਮੈਚ ਦੇ ਦੌਰਾਨ ਵਿੰਡੀਜ਼ ਦੀ ਟੀਮ ਆਪਣਾ 8ਵਾਂ ਓਵਰ ਕਰਾ ਰਹੀ ਸੀ। ਉਦੋਂ ਸ਼ਮਰ ਬਰੂਕਸ ਨੇ ਮੁਹੰਮਦ ਨਵਾਜ਼ ਦੀ ਗੇਂਦ 'ਤੇ ਉੱਚਾ ਸ਼ਾਟ ਮਾਰਿਆ। ਗੇਂਦ ਦੇ ਹੇਠਾਂ ਮੁਹੰਮਦ ਹਸਨੈਨ ਤੇ ਇਫ਼ਤੀਖਾਰ ਅਹਿਬਮ ਪਹੁੰਚ ਚੁੱਕੇ ਸਨ। ਪਰ ਰਾਬਤਾ ਸਹੀ ਨਾ ਹੋਣ ਕਾਰਨ ਕਿਸੇ ਨੇ ਵੀ ਕੈਚ ਨਹੀਂ ਫੜਿਆ। ਇਹ ਪਲ ਸਾਹਮਣੇ ਆਉਂਦੇ ਹੀ ਲੋਕ ਸ਼ੋਏਬ-ਸਈਦ ਵਾਲਾ ਘਟਨਾਕ੍ਰਮ ਯਾਦ ਕਰਕੇ ਖ਼ੂਬ ਹਸੇ। ਪਹਿਲਾਂ ਵੇਖੋ ਵੀਡੀਓ

ਉਹ ਵੀਡੀਓ ਜਦੋਂ ਸ਼ੋਏਬ-ਸਈਦ ਕੈਚ ਖੁੰਝਾ ਬੈਠੇ 


author

Tarsem Singh

Content Editor

Related News