ਆਸਟ੍ਰੇਲੀਆ-ਜ਼ਿੰਬਾਬਵੇ ਸੀਰੀਜ਼ ਲਈ ਪਾਕਿਸਤਾਨੀ ਟੀਮ ਦਾ ਐਲਾਨ, ਬਾਬਰ, ਸ਼ਾਹੀਨ ਅਤੇ ਨਸੀਮ ਦੀ ਵਾਪਸੀ

Sunday, Oct 27, 2024 - 06:18 PM (IST)

ਆਸਟ੍ਰੇਲੀਆ-ਜ਼ਿੰਬਾਬਵੇ ਸੀਰੀਜ਼ ਲਈ ਪਾਕਿਸਤਾਨੀ ਟੀਮ ਦਾ ਐਲਾਨ, ਬਾਬਰ, ਸ਼ਾਹੀਨ ਅਤੇ ਨਸੀਮ ਦੀ ਵਾਪਸੀ

ਲਾਹੌਰ : ਸਾਬਕਾ ਕਪਤਾਨ ਬਾਬਰ ਆਜ਼ਮ ਅਤੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਅਤੇ ਨਸੀਮ ਸ਼ਾਹ ਆਸਟ੍ਰੇਲੀਆ 'ਚ ਸੀਮਤ ਓਵਰਾਂ ਦੀ ਸੀਰੀਜ਼ ਲਈ ਐਤਵਾਰ ਨੂੰ ਪਾਕਿਸਤਾਨੀ ਟੀਮ 'ਚ ਵਾਪਸੀ ਕਰ ਗਏ। ਇਹ ਤਿੰਨੋਂ ਇੰਗਲੈਂਡ ਖਿਲਾਫ ਪਿਛਲੇ ਦੋ ਟੈਸਟ ਮੈਚਾਂ ਤੋਂ ਟੀਮ ਦਾ ਹਿੱਸਾ ਨਹੀਂ ਸਨ। ਪਾਕਿਸਤਾਨੀ ਚੋਣਕਾਰਾਂ ਨੇ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਆਸਟ੍ਰੇਲੀਆ ਅਤੇ ਜ਼ਿੰਬਾਬਵੇ ਦੌਰੇ ਲਈ ਵਨਡੇ ਅਤੇ ਟੀ-20 ਟੀਮ ਦਾ ਐਲਾਨ ਕਰ ਦਿੱਤਾ ਹੈ।

ਟੀਮ 'ਚ ਕਈ ਨਵੇਂ ਚਿਹਰਿਆਂ ਨੂੰ ਜਗ੍ਹਾ ਮਿਲੀ ਹੈ ਜਦਕਿ ਫਖਰ ਜ਼ਮਾਨ ਅਤੇ ਸ਼ਾਦਾਬ ਖਾਨ ਵਰਗੇ ਸੀਨੀਅਰ ਖਿਡਾਰੀ ਟੀਮ ਦਾ ਹਿੱਸਾ ਨਹੀਂ ਹਨ। ਫਖਰ ਨੂੰ ਇੰਗਲੈਂਡ ਖਿਲਾਫ ਟੈਸਟ ਮੈਚ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਬਾਬਰ ਦੇ ਸਮਰਥਨ 'ਚ ਟਵੀਟ ਕਰਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਜਦੋਂ ਇਰਫਾਨ ਪਠਾਨ ਨੇ ਦਿੱਤਾ ਪਾਕਿਸਤਾਨੀ ਕੁੜੀ ਦੇ ਸ਼ਰਮਨਾਕ ਸਵਾਲ ਦਾ ਕਰਾਰਾ ਜਵਾਬ

ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਅੱਜ ਦੁਪਹਿਰ ਨੂੰ ਮੀਡੀਆ ਕਾਨਫਰੰਸ ਵਿਚ ਸੀਮਤ ਓਵਰਾਂ ਦੇ ਫਾਰਮੈਟਾਂ ਲਈ ਨਵੇਂ ਕਪਤਾਨਾਂ ਦਾ ਐਲਾਨ ਕਰਨਗੇ। ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਅਤੇ ਸਲਮਾਨ ਅਲੀ ਆਗਾ ਨੂੰ ਸੀਮਤ ਓਵਰਾਂ ਦੀ ਟੀਮ ਦਾ ਕਪਤਾਨ ਬਣਾਏ ਜਾਣ ਦੀ ਉਮੀਦ ਹੈ। ਚੋਣਕਾਰਾਂ ਨੇ ਨਵੇਂ ਖਿਡਾਰੀਆਂ ਨੂੰ ਪਰਖਣ ਲਈ ਜ਼ਿੰਬਾਬਵੇ 'ਚ ਵਨਡੇ ਅਤੇ ਟੀ-20 ਮੈਚਾਂ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ।

ਸਾਰੇ ਮੁੱਖ ਖਿਡਾਰੀ ਆਸਟ੍ਰੇਲੀਆ 'ਚ ਹੋਣ ਵਾਲੇ ਤਿੰਨ ਵਨਡੇ ਅਤੇ ਟੀ-20 ਮੈਚਾਂ 'ਚ ਹਿੱਸਾ ਲੈਣਗੇ। ਇੰਗਲੈਂਡ ਖਿਲਾਫ ਸ਼ੁਰੂਆਤੀ ਟੈਸਟ ਤੋਂ ਬਾਅਦ ਟੀਮ ਤੋਂ ਬਾਹਰ ਰਹੇ ਬਾਬਰ, ਸ਼ਾਹੀਨ ਅਤੇ ਨਸੀਮ ਦੀ ਆਸਟ੍ਰੇਲੀਆ ਦੌਰੇ ਲਈ ਟੀਮ 'ਚ ਵਾਪਸੀ ਹੋਈ ਹੈ। ਹਾਲਾਂਕਿ ਉਨ੍ਹਾਂ ਨੂੰ ਜ਼ਿੰਬਾਬਵੇ ਦੌਰੇ ਲਈ ਆਰਾਮ ਦਿੱਤਾ ਗਿਆ ਹੈ। ਆਸਟ੍ਰੇਲੀਆ ਦਾ ਦੌਰਾ 4 ਤੋਂ 18 ਨਵੰਬਰ ਤੱਕ ਚੱਲੇਗਾ। ਤਿੰਨ ਮੈਚਾਂ ਦੀ ਵਨਡੇ ਅਤੇ ਟੀ-20 ਸੀਰੀਜ਼ 24 ਨਵੰਬਰ ਤੋਂ 5 ਦਸੰਬਰ ਤੱਕ ਜ਼ਿੰਬਾਬਵੇ ਦੇ ਬੁਲਾਵੇਓ 'ਚ ਖੇਡੀ ਜਾਵੇਗੀ। ਪਾਕਿਸਤਾਨ ਦਸੰਬਰ-ਜਨਵਰੀ 'ਚ ਤਿੰਨ ਵਨਡੇ, ਤਿੰਨ ਟੀ-20 ਅਤੇ ਦੋ ਟੈਸਟ ਮੈਚਾਂ ਲਈ ਦੱਖਣੀ ਅਫਰੀਕਾ ਦਾ ਦੌਰਾ ਵੀ ਕਰੇਗਾ।

ਇਸ ਤਰ੍ਹਾਂ ਹੈ ਟੀਮ :

ਆਸਟ੍ਰੇਲੀਆ ਦੌਰੇ 'ਤੇ ਵਨਡੇ ਟੀਮ : ਆਮਿਰ ਜਮਾਲ, ਅਬਦੁੱਲਾ ਸ਼ਫੀਕ, ਅਰਾਫਾਤ ਮਿਨਹਾਸ, ਬਾਬਰ ਆਜ਼ਮ, ਫੈਜ਼ਲ ਅਕਰਮ, ਹਾਰਿਸ ਰਾਊਫ, ਹਸੀਬੁੱਲਾ, ਕਾਮਰਾਨ ਗੁਲਾਮ, ਮੁਹੰਮਦ ਹਸਨੈਨ, ਮੁਹੰਮਦ ਰਿਜ਼ਵਾਨ, ਮੁਹੰਮਦ ਇਰਫਾਨ ਖਾਨ, ਨਸੀਮ ਸ਼ਾਹ, ਸੈਮ ਅਯੂਬ, ਸਲਮਾਨ ਅਲੀ ਆਗਾ ਅਤੇ ਸ਼ਾਹੀਨ ਸ਼ਾਹ ਅਫਰੀਦੀ।

ਆਸਟ੍ਰੇਲੀਆ ਦੌਰੇ 'ਤੇ ਟੀ-20 ਟੀਮ : ਅਰਾਫਾਤ ਮਿਨਹਾਸ, ਬਾਬਰ ਆਜ਼ਮ, ਹਾਰਿਸ ਰਾਊਫ, ਹਸੀਬੁੱਲਾ, ਜਹਾਂਦਾਦ ਖਾਨ, ਮੁਹੰਮਦ ਅੱਬਾਸ ਅਫਰੀਦੀ, ਮੁਹੰਮਦ ਰਿਜ਼ਵਾਨ, ਮੁਹੰਮਦ ਇਰਫਾਨ ਖਾਨ, ਨਸੀਮ ਸ਼ਾਹ, ਓਮੇਰ ਬਿਨ ਯੂਸਫ, ਸਾਹਿਬਜ਼ਾਦਾ ਫਰਹਾਨ, ਸਲਮਾਨ ਅਲੀ ਆਗਾ, ਸ਼ਾਹੀਨ ਸ਼ਾਹ ਅਫਰੀਦੀ, ਸੂਫਯਾਨ ਮੋਕਿਮ, ਉਸਮਾਨ ਖਾਨ।

ਜ਼ਿੰਬਾਬਵੇ ਦੌਰੇ ਦੀ ਵਨਡੇ ਟੀਮ : ਆਮਿਰ ਜਮਾਲ, ਅਬਦੁੱਲਾ ਸ਼ਫੀਕ, ਅਬਰਾਰ ਅਹਿਮਦ, ਅਹਿਮਦ ਡੈਨੀਅਲ, ਫੈਜ਼ਲ ਅਕਰਮ, ਹਰਿਸ ਰਊਫ, ਹਸੀਬੁੱਲਾ, ਕਾਮਰਾਨ ਗੁਲਾਮ, ਮੁਹੰਮਦ ਹਸਨੈਨ, ਮੁਹੰਮਦ ਰਿਜ਼ਵਾਨ, ਮੁਹੰਮਦ ਇਰਫਾਨ ਖਾਨ, ਸੈਮ ਅਯੂਬ, ਸਲਮਾਨ ਅਲੀ ਆਗਾ, ਸ਼ਾਹਨਵਾਜ਼ ਦਹਾਨੀ ਅਤੇ ਤੈਯਬ ਤਾਹਿਰ।

ਜ਼ਿੰਬਾਬਵੇ ਦੌਰੇ ਦੀ ਟੀ-20 ਟੀਮ : ਅਹਿਮਦ ਡੈਨੀਅਲ, ਅਰਾਫਾਤ ਮਿਨਹਾਸ, ਹਾਰਿਸ ਰਾਊਫ, ਹਸੀਬੁੱਲਾ, ਜਹਾਂਦਾਦ ਖਾਨ, ਮੁਹੰਮਦ ਅੱਬਾਸ ਅਫਰੀਦੀ, ਮੁਹੰਮਦ ਹਸਨੈਨ, ਮੁਹੰਮਦ ਇਰਫਾਨ ਖਾਨ, ਓਮੈਰ ਬਿਨ ਯੂਸਫ, ਕਾਸਿਮ ਅਕਰਮ, ਸਾਹਿਬਜ਼ਾਦਾ ਫਰਹਾਨ, ਸਲਮਾਨ ਅਲੀ ਆਗਾ, ਸੂਫਯਾਨ ਮੋਕਿਮ, ਤੈਯਬ ਤਾਹਿਰ, ਉਸਮਾਨ ਖਾਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News