ਨਿਊਜ਼ੀਲੈਂਡ ਗਈ ਪਾਕਿਸਤਾਨੀ ਕ੍ਰਿਕਟ ਟੀਮ ਲਈ ਰਾਹਤ ਦੀ ਖ਼ਬਰ, ਅਭਿਆਸ ਕਰਨ ਦੀ ਮਿਲੀ ਇਜਾਜ਼ਤ

Tuesday, Dec 08, 2020 - 10:58 AM (IST)

ਨਿਊਜ਼ੀਲੈਂਡ ਗਈ ਪਾਕਿਸਤਾਨੀ ਕ੍ਰਿਕਟ ਟੀਮ ਲਈ ਰਾਹਤ ਦੀ ਖ਼ਬਰ, ਅਭਿਆਸ ਕਰਨ ਦੀ ਮਿਲੀ ਇਜਾਜ਼ਤ

ਵੈਲਿੰਗਟਨ (ਭਾਸ਼ਾ) : ਪਾਕਿਸਤਾਨੀ ਕ੍ਰਿਕਟ ਟੀਮ ਨੂੰ ਨਿਊਜ਼ੀਲੈਂਡ ਵਿਚ ਇਕਾਂਤਵਾਸ ਤੋਂ ਬਾਹਰ ਜਾ ਕੇ ਟੀ20 ਅਤੇ ਟੈਸਟ ਸੀਰੀਜ਼ ਦੀ ਤਿਆਰੀ ਦੀ ਇਜਾਜ਼ਤ ਮਿਲ ਗਈ ਹੈ। ਇਕਾਂਤਵਾਸ ਦੇ 12ਵੇਂ ਦਿਨ ਟੀਮ ਦੇ ਸਾਰੇ ਮੈਂਬਰ ਕੋਰੋਨਾ ਵਾਇਰਸ ਜਾਂਚ ਵਿਚ ਨੈਗੇਟਿਵ ਪਾਏ ਗਏ ਸਨ। ਉਨ੍ਹਾਂ ਨੂੰ ਕਵੀਂਸਟਾਊਨ ਜਾਣ ਦੀ ਇਜਾਜ਼ਤ ਮਿਲ ਗਈ ਹੈ, ਜਿੱਥੇ ਉਹ ਛੋਟੇ-ਛੋਟੇ ਸਮੂਹਾਂ ਵਿਚ ਅਭਿਆਸ ਕਰ ਸਕਣਗੇ।

ਇਹ ਵੀ ਪੜ੍ਹੋ: ਭਾਰਤ 'ਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ 'ਚ ਆਏ ਅਮਰੀਕਾ ਦੇ ਕਈ ਸੰਸਦ ਮੈਂਬਰ

ਉਂਝ ਟੀਮ ਨੂੰ ਇਕਾਂਤਵਾਸ ਦੇ ਤੀਜੇ ਹੀ ਦਿਨ ਤੋਂ ਛੋਟੇ ਸਮੂਹਾਂ ਵਿਚ ਅਭਿਆਸ ਕਰਣ ਦੀ ਰਿਆਇਤ ਮਿਲੀ ਹੋਈ ਸੀ ਪਰ ਪ੍ਰੋਟੋਕਾਲ ਤੋੜਨ ਕਾਰਨ ਉਨ੍ਹਾਂ ਤੋਂ ਇਹ ਛੁੱਟ ਵਾਪਸ ਲੈ ਲਈ ਗਈ ਸੀ। ਪਾਕਿਸਤਾਨ ਦੀ 53 ਮੈਂਬਰੀ ਟੀਮ ਦੇ 6 ਮੈਂਬਰ ਇੱਥੇ ਆਉਣ ਦੇ ਬਾਅਦ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਅਤੇ ਬਾਅਦ ਵਿਚ ਹੋਏ ਟੈਸਟ ਦੇ ਬਾਅਦ 2 ਹੋਰ ਮੈਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ। ਨਿਊਜ਼ੀਲੈਂਡ ਸਿਹਤ ਮੰਤਰਾਲਾ ਨੇ ਕਿਹਾ ਕਿ ਪਾਕਿਸਤਾਨੀ ਟੀਮ ਦੇ 52 ਮੈਬਰਾਂ ਨੂੰ ਕਰਾਇਸਟਚਰਚ ਵਿਚ ਇਕਾਂਤਵਾਸ ਕੇਂਦਰ ਤੋਂ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਵਧੀ ਸ਼ਰਾਬ ਦੀ ਆਦਤ, ਰਿਸਰਚ 'ਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਅੰਕੜੇ

ਮੰਤਰਾਲਾ ਨੇ ਬਿਆਨ ਵਿਚ ਕਿਹਾ, 'ਇਕ ਮੈਂਬਰ ਪੂਰੀ ਤਰ੍ਹਾਂ ਉੱਬਰਣ ਤੱਕ ਕਰਾਇਸਟਚਰਚ ਵਿਚ ਹੀ ਰਹੇਗਾ। ਇਕ ਮੈਂਬਰ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਸ ਨੂੰ ਅੱਜ ਆਕਲੈਂਡ ਤੋਂ ਛੁੱਟੀ ਮਿਲ ਜਾਵੇਗੀ, ਜਿੱਥੇ ਆਗਮਨ ਦੇ ਬਾਅਦ ਸਾਵਧਾਨੀ ਦੇ ਤੌਰ ਉੱਤੇ ਉਨ੍ਹਾਂ ਨੂੰ ਰੱਖਿਆ ਗਿਆ ਸੀ।' ਇਸ ਵਿਅਕਤੀ ਵਿਚ ਦੁਬਈ ਤੋਂ ਇੱਥੇ ਪੁੱਜਣ ਦੇ ਬਾਅਦ ਕੋਰੋਨਾ ਦੇ ਲੱਛਣ ਸਨ ਪਰ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਟੀਮ ਦੇ ਮੁੱਖ ਕੋਚ ਮਿਸਬਾਹ ਉਲ ਹੱਕ ਨੇ ਕਿਹਾ ਸੀ ਕਿ ਇਕਾਂਤਵਾਸ ਦੌਰਾਨ ਖਿਡਾਰੀ ਮਾਨਸਿਕ ਅਤੇ ਸਰੀਰਕ ਤੌਰ 'ਤੇ ਥੱਕ ਚੁੱਕੇ ਹਨ।

ਇਹ ਵੀ ਪੜ੍ਹੋ: ਕਿਸਾਨਾਂ ਦੀ ਹਿਮਾਇਤ 'ਚ ਐਵਾਰਡ ਵਾਪਸ ਕਰ ਰਹੇ ਖਿਡਾਰੀਆਂ ਦੇ ਸਮਰਥਨ 'ਚ ਆਏ ਯੋਗਰਾਜ ਸਿੰਘ


author

cherry

Content Editor

Related News