ਆਈ. ਪੀ. ਐੱਲ. ਦੌਰਾਨ ਹੀ ਖੇਡੀ ਜਾਵੇਗੀ ਪਾਕਿਸਤਾਨ ਸੁਪਰ ਲੀਗ

Saturday, Mar 01, 2025 - 12:14 PM (IST)

ਆਈ. ਪੀ. ਐੱਲ. ਦੌਰਾਨ ਹੀ ਖੇਡੀ ਜਾਵੇਗੀ ਪਾਕਿਸਤਾਨ ਸੁਪਰ ਲੀਗ

ਲਾਹੌਰ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦਾ 10ਵਾਂ ਸੀਜ਼ਨ 11 ਅਪ੍ਰੈਲ ਤੋਂ ਸ਼ੁਰੂ ਹੋਵੇਗਾ, ਜਿਸ ਦਾ ਪਹਿਲਾ ਮੈਚ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿਚ ਸਾਬਕਾ ਚੈਂਪੀਅਨ ਇਸਲਾਮਬਾਦ ਯੂਨਾਈਟਿਡ ਤੇ 2 ਵਾਰ ਦੀ ਚੈਂਪੀਅਨ ਲਾਹੌਰ ਕਲੰਦਰਜ਼ ਵਿਚਾਲੇ ਖੇਡਿਆ ਜਾਵੇਗਾ।

ਲਾਹੌਰ ਦਾ ਗੱਦਾਫੀ ਸਟੇਡੀਅਮ 13 ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਿਸ ਵਿਚ 2 ਐਲਿਮੀਨੇਟਰ ਤੇ 18 ਮਈ ਨੂੰ ਹੋਣ ਵਾਲਾ ਫਾਈਨਲ ਸ਼ਾਮਲ ਹੈ। ਪੀ. ਐੱਸ. ਐੱਲ. ਪ੍ਰੋਗਰਾਮ ਦੀ ਪੁਸ਼ਟੀ ਦਾ ਮਤਲਬ ਹੈ ਕਿ ਇਸਦਾ ਆਯੋਜਨ ਦਿਲਖਿੱਚਵੀਂ ਤੇ ਧਨਾਡ ਲੀਗ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਦੌਰਾਨ ਕੀਤਾ ਜਾਵੇਗਾ। ਆਈ. ਪੀ. ਐੱਲ. 22 ਮਾਰਚ ਤੋਂ 22 ਮਈ ਵਿਚਾਲੇ ਆਯੋਜਿਤ ਕੀਤਾ ਜਾਵੇਗਾ।

ਪੀ. ਐੱਸ. ਐੱਲ. ਵਿਚ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿਚ 13 ਮਈ ਨੂੰ ਕੁਆਲੀਫਾਇਰ-1 ਸਮੇਤ 11 ਮੈਚ ਹੋਣਗੇ। ਕਰਾਚੀ ਦਾ ਨੈਸ਼ਨਲ ਬੈਂਕ ਸਟੇਡੀਅਮ ਤੇ ਮੁਲਾਤਨ ਕ੍ਰਿਕਟ ਸਟੇਡੀਅਮ 5-5 ਮੈਚਾਂ ਦੀ ਮੇਜ਼ਬਾਨੀ ਕਰਨਗੇ।


author

Tarsem Singh

Content Editor

Related News