PSL ਸ਼ੁਰੂ ਹੋਣ ਤੋਂ ਪਹਿਲਾਂ ਮੈਦਾਨ ’ਤੇ ਵੱਡਾ ਹਾਦਸਾ, ਮੂੰਹ ’ਤੇ ਗੇਂਦ ਲੱਗਣ ਨਾਲ ਖਿਡਾਰੀ ਹੋਇਆ ਬੁਰੀ ਤਰ੍ਹਾਂ ਜ਼ਖ਼ਮੀ

Tuesday, Jun 08, 2021 - 02:32 PM (IST)

ਸਪੋਰਟਸ ਡੈਸਕ— ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦਾ ਆਯੋਜਨ ਛੇਤੀ ਹੋਣ ਵਾਲਾ ਹੈ। ਇਸ ਦੇ ਲਈ ਵੀ ਫ਼੍ਰੈਂਚਾਈਜ਼ੀਆਂ ਨੇ ਖਿਡਾਰੀਆਂ ਨੂੰ ਟੀਮ ਦੇ ਨਾਲ ਜੁੜਨ ਲਈ ਬੁਲਾ ਲਿਆ ਹੈ। ਪੀ. ਐੱਸ. ਐੱਲ. ਦੇ ਲਈ ਖਿਡਾਰੀ ਆਪਣੀਆਂ ਟੀਮਾਂ ਨਾਲ ਜੁੜ ਵੀ ਰਹੇ ਹਨ। ਪਰ ਪੀ. ਐੱਸ. ਐੱਲ. ਦੇ ਦੁਬਾਰਾ ਸ਼ੁਰੂ  ਹੋਣ ਤੋਂ ਪਹਿਲਾਂ ਹੀ ਲਾਹੌਰ ਕਲੰਦਰਸ ਨੂੰ ਵੱਡਾ ਝਟਕਾ ਲੱਗਾ ਹੈ। ਆਸਟਰੇਲੀਆ ਦੇ ਵਿਕਟਕੀਪਰ ਬੱਲੇਬਾਜ਼ ਬੇਨ ਡੰਕ ਅਭਿਆਸ ਕਰਦੇ ਹੋਏ ਸੱਟ ਦਾ ਸ਼ਿਕਾਰ ਹੋ ਗਏ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਇਸ ਭਾਰਤੀ ਕੁੜੀ ਨਾਲ ਹੈ ਰਿਸ਼ਤਾ

ਲਾਹੌਰ ਕਲੰਦਰਸ ਲਈ ਖੇਡਣ ਵਾਲੇ ਬੇਨ ਡੰਕ ਪੀ. ਐੱਸ. ਐੱਲ. ਦੀਆਂ ਤਿਆਰੀਆਂ ਲਈ ਆਬੂ ਧਾਬੀ ’ਚ ਪ੍ਰੈਕਟਿਸ ਕਰ ਰਹੇ ਸਨ। ਪਰ ਪ੍ਰੈਕਟਿਸ ਦੇ ਦੌਰਾਨ ਜਦੋਂ ਉਹ ਕੈਚ ਫੜਨ ਲਈ ਦੌੜੇ ਤਾਂ ਗੇਂਦ ਸਿੱਧਾ ਉਨ੍ਹਾਂ ਦੇ ਮੂੰਹ ’ਤੇ ਲੱਗੀ। ਗੇਂਦ ਦੇ ਲੱਗਣ ਨਾਲ ਬੇਨ ਡੰਕ ਦੇ ਬੁੱਲ੍ਹ ’ਤੇ ਜ਼ਖ਼ਮ ਹੋ ਗਿਆ ਤੇ ਇਸ ਨਾਲ ਉਨ੍ਹਾਂ ਦੇ ਖ਼ੂਨ ਵੱਗਣ ਲੱਗਾ। ਉਨ੍ਹਾਂ ਨੂੰ ਇਲਾਜ ਲਈ ਛੇਤੀ ਤੋਂ ਛੇਤੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।
ਇਹ ਵੀ ਪੜ੍ਹੋ : ਸ਼੍ਰੀਲੰਕਾਈ ਬੋਰਡ ਤੇ ਖਿਡਾਰੀਆਂ ਦਰਮਿਆਨ ਵਿਵਾਦ ਖ਼ਤਮ, ਇੰਗਲੈਂਡ ਦੌਰੇ ’ਤੇ ਜਾਣਗੇ ਖਿਡਾਰੀ

ਜ਼ਿਕਰਯੋਗ ਹੈ ਕਿ ਬੇਨ ਡੰਕ ਨੂੰ ਕਾਫ਼ੀ ਗੰਭੀਰ ਸੱਟ ਲੱਗੀ ਹੈ ਤੇ ਉਨ੍ਹਾਂ ਦੇ ਬੁੱਲ੍ਹ ’ਤੇ ਜ਼ਖ਼ਮ ਹੋ ਗਿਆ ਹੈ ਤੇ ਉਨ੍ਹਾਂ ਨੂੰ ਸਰਜ਼ਰੀ ਤੋਂ ਗੁਜ਼ਰਨਾ ਪਿਆ ਹੈ। ਇਸ ਸਰਜਰੀ ਦੇ ਦੌਾਨ ਡੰਕ ਦੇ ਬੁੱਲ੍ਹਾਂ ’ਤੇ 7 ਟਾਂਕੇ ਲਾਉਣੇ ਪਏ। ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ’ਚ ਉਸ ਦਾ ਚਿਹਰਾ ਦਿਖਾਈ ਦੇ ਰਿਹਾ ਹੈ ਤੇ ਬੁੱਲ੍ਹਾਂ ’ਤੇ ਟਾਂਕੇ ਲੱਗੇ ਹੋਏ ਦਿਖਾਈ ਦੇ ਰਹੇ ਹਨ। ਹਾਲਾਂਕਿ ਲਾਹੌਰ ਕਲੰਦਰਸ ਦੇ ਸਮੀਨ ਰਾਣਾ ਨੇ ਕਿਹਾ ਕਿ ਉਹ ਛੇਤੀ ਹੀ ਠੀਕ ਹੋ ਜਾਣਗੇ ਤੇ ਟੀਮ ਦੇ ਨਾਲ ਖੇਡਦੇ ਹੋਏ ਦਿਖਾਈ ਦੇਣਗੇ। ਗ਼ੌਰ ਹੋਵੇ ਕਿ ਪੀ. ਐੱਸ. ਐੱਲ. ਦੁਬਾਰਾ 9 ਜੂਨ ਤੋਂ ਸ਼ੁਰੂ ਹੋ ਰਿਹਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News