ਭਾਰਤ ਖਿਲਾਫ ਭੜਕਾਊ ਬਿਆਨ ਦੇਣ ’ਤੇ ਇਸ ਸਾਥੀ ਕ੍ਰਿਕਟਰ ਨੇ ਸ਼ਾਹਿਦ ਅਫਰੀਦੀ ਦੀ ਕੀਤੀ ਆਲੋਚਨਾ

05/26/2020 4:54:51 PM

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਕੁਝ ਦਿਨ ਪਹਿਲਾਂ ਕਸ਼ਮੀਰ ਦੇ ਲੋਕਾਂ ਦੇ ਪ੍ਰਤੀ ਹਮਦਰਦੀ ਦਿਖਾਉਂਦੇ ਹੋਏ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਜ਼ਹਿਰ ਉਗਲਿਆ ਸੀ। ਭਾਰਤ ਦੇ ਖੇਡ ਜਗਤ ਦੇ ਖਿਡਾਰੀਆਂ ਨੇ ਅਫਰੀਦੀ ਨੂੰ ਕਰਾਰਾ ਜਵਾਬ ਦਿੱਤਾ ਸੀ ਪਰ ਹੁਣ ਪਾਕਿਸਤਾਨ ਕ੍ਰਿਕਟ ਟੀਮ ਦੇ ਹਿੰਦੂ ਖਿਡਾਰੀ ਦਾਨੇਸ਼ ਕਨੇਰੀਆ ਨੇ ਵੀ ਭਾਰਤ ਖਿਲਾਫ ਗਲਤ ਬਿਆਨਬਾਜ਼ੀ ਲਈ ਅਫਰੀਦੀ ਦੀ ਸ਼ਖਤ ਅਲੋਚਨਾ ਕੀਤੀ ਅਤੇ ਕ੍ਰਿਕਟ ਛੱਡਣ ਦੀ ਸਲਾਹ ਦਿੱਤੀ।

ਸ਼ਾਹਿਦ ਅਫਰੀਦੀ ਨੇ ਕੋਰੋਨਾ ਵਾਇਰਸ ਦੇ ਦੌਰਾਨ ਪੀ. ਓ. ਕੇ. ’ਤੇ ਖੜੇ ਹੋ ਕੇ ਭਾਰਤ ਖਿਲਾਫ ਭੜਕਾਊ ਭਾਸ਼ਣ ਦਿੱਤਾ ਸੀ। ਕਨੇਰੀਆ ਨੇ ਕਿਹਾ ਕਿ ਅਫਰੀਦ ਦਾ ਬਿਆਨ ਗਲਤ ਹੈ। ਇੰਡੀਆ ਟੀ.ਵੀ. ਨਾਲ ਗੱਲ ਕਰਦੇ ਹੋਏ ਦਾਨੇਸ਼ ਕਨੇਰੀਆ ਨੇ ਕਿਹਾ, ਸ਼ਾਹਿਦ ਅਫਰੀਦੀ ਨੂੰ ਕਿਸੇ ਵੀ ਮਾਮਲੇ ’ਚ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਜੇਕਰ ਉਨ੍ਹਾਂ ਨੂੰ ਰਾਜਨੀਤੀ ’ਚ ਆਉਣਾ ਹੈ ਤਾਂ ਉਨ੍ਹਾਂ ਨੂੰ ਕ੍ਰਿਕਟ ਤੋਂ ਸਾਰੇ ਰਿਸ਼ਤੇ ਤੋੜ ਦੇਣ ਚਾਹੀਦੇ ਹਨ। ਜੇਕਰ ਤੁਸੀਂ ਨੇਤਾਵਾਂ ਦੀ ਤਰ੍ਹਾਂ ਗੱਲ ਕਰਦੇ ਹੋ ਤਾਂ ਤੁਹਾਨੂੰ ਕ੍ਰਿਕਟ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਭਾਸ਼ਣ ਤੋਂ ਪਾਕਿਸਤਾਨ ਕ੍ਰਿਕਟ ਦੀ ਗਲਤ ਪਛਾਣ ਨਾ ਸਿਰਫ ਭਾਰਤ ’ਚ ਬਣਦੀ ਹੈ ਸਗੋਂ ਪੂਰੀ ਦੁਨੀਆ ’ਚ ਪਾਕਿਸਤਾਨ ਕ੍ਰਿਕਟ ਦਾ ਨਾਂ ਖ਼ਰਾਬ ਹੁੰਦਾ ਹੈ।

ਦੋਸ‍ਤੀ ’ਤੇ ਵੀ ਚੁੱਕੇ ਸਵਾਲ
ਕਨੇਰੀਆ ਨੇ ਅਫਰੀਦੀ ਦੀ ਦੋਸ‍ਤੀ ਦੀ ਨੀਅਤ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਅਫਰੀਦੀ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਦੀ ਮਦਦ ਵੀ ਲੈਂਦੇ ਹਨ ਅਤੇ ਉਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਦੇਸ਼ ਅਤੇ ਉਨ੍ਹਾਂ ਦੇ ਪੀ. ਐੱਮ ਖਿਲਾਫ ਵੀ ਜ਼ਹਿਰ ਉਗਲਦੇ ਹਨ। ਅਖੀਰ ਇਹ ਕਿਵੇਂ ਦੀ ਦੋਸ‍ਤੀ ਹੈ।

ਅਫਰੀਦੀ ਨੇ ਕੁਝ ਦਿਨ ਪਹਿਲਾਂ ਪੀ. ਐੱਮ ਮੋਦੀ ਖਿਲਾਫ ਕਿਹਾ ਸੀ ਕਿ ਉਹ ਮਜਹਬੀ ਰੋਗ ਤੋਂ ਪੀੜਿਤ ਹੈ। ਅਫਰੀਦੀ ਨੇ ਪੀ. ਓ. ਕੇ. ਜਾ ਕੇ ਬਿਆਨ ਦਿੱਤਾ ਸੀ। ਕੋਰੋਨਾ ਤੋਂ ਵੱਡੀ ਬੀਮਾਰੀ ਮੋਦੀ ਦੇ ਦਿਲ ਅਤੇ ਦਿਮਾਗ ’ਚ ਹੈ ਅਤੇ ਉਹ ਰੋਗ ਮਜ਼ਹਬ ਦਾ ਰੋਗ ਹੈ। ਉਹ ਉਸ ਰੋਗ ਨੂੰ ਲੈ ਕੇ ਸਿਆਸਤ ਕਰ ਰਹੇ ਹਨ। ਸਾਡੇ ਕਸ਼ਮੀਰੀ ਭਰਾ-ਭੈਣਾਂ ਅਤੇ ਬਜ਼ੁਰਗਾਂ ’ਤੇ ਜ਼ੁਲਮ ਕਰ ਰਹੇ ਹਨ। ਉਨ੍ਹਾਂ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ।
 


Davinder Singh

Content Editor

Related News