ਪਾਕਿਸਤਾਨ ਅੰਪਾਇਰ ਅਲੀਮ ਦਾਰ ਨੇ ਸਟੀਵ ਬਕਨਰ ਦੇ ਰਿਕਾਰਡ ਦੀ ਕੀਤੀ ਬਰਾਬਰੀ

08/16/2019 10:53:11 AM

ਸਪੋਰਟਸ ਡੈਸਕ— ਪਾਕਿਸਤਾਨ ਦੇ ਅੰਪਾਇਰ ਅਲੀਮ ਦਾਰ ਨੇ ਵੀਰਵਾਰ ਨੂੰ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਲਾਰਡਸ ਟੈਸਟ ਮੈਚ 'ਚ ਉਤਰ ਕੇ ਸਟੀਵ ਬਕਨਰ ਦੇ ਸਭ ਤੋਂ ਜ਼ਿਆਦਾ 128 ਟੈਸਟ ਮੈਚਾਂ 'ਚ ਅੰਪਾਇਰਿੰਗ ਕਰਨ ਦੇ ਵਰਲਡ ਰਿਕਾਰਡ ਦੀ ਬਰਾਬਰੀ ਕੀਤੀ। ਆਈ. ਸੀ. ਸੀ. ਦੇ ਟਵੀਟ ਮੁਤਾਬਕ ਇਸ 51 ਸਾਲ ਦੇ ਅੰਪਾਇਰ ਨੇ ਕਿਹਾ, 'ਆਪਣੇ ਆਦਰਸ਼ ਅੰਪਾਇਰ ਸਟੀਵ ਬਕਨਰ ਦੇ ਟੈਸਟ ਮੈਚਾਂ ਦੇ ਅੰਕਡ਼ੇ ਦੀ ਬਰਾਬਰੀ ਕਰਨਾ ਬਹੁਤ ਵੱਡਾ ਸਨਮਾਨ ਹੈ।'PunjabKesariਦਾਰ ਨੇ ਅਕਤੂਬਰ 2003 'ਚ ਬੰਗਲਾਦੇਸ਼ ਅਤੇ ਇੰਗਲੈਂਡ ਵਿਚਾਲੇ ਢਾਕਾ 'ਚ ਖੇਡੇ ਗਏ ਟੈਸਟ ਮੈਚ ਤੋਂ ਟੈਸਟ ਅੰਪਾਇਰਿੰਗ 'ਚ ਡੈਬਿਊ ਕੀਤਾ ਸੀ। ਉਹ ਹੁਣ ਤੱਕ ਸਾਰਿਆਂ ਫਾਰਮੈਟ 'ਚ 376 ਮੈਚਾਂ 'ਚ ਅੰਪਾਇਰਿੰਗ ਕਰ ਚੁੱਕੇ ਹੈ। 51 ਸਾਲ ਦੇ ਦਾਰ ਨੇ 17 ਫਰਸਟ ਕਲਾਸ ਮੈਚ ਤੇ 18 ਲਿਸਟ ਏ ਮੈਚ ਖੇਡੇ ਹਨ। ਅਲੀਮ ਦਾਰ ਨੇ ਕਿਹਾ, ਮੈਂ ਆਈ. ਸੀ. ਸੀ, ਪੀ. ਸੀ. ਬੀ., ਆਪਣੇ ਸਾਥੀਆਂ, ਕੋਚ, ਕਲੱਬ ਅਤੇ ਆਪਣੇ ਪਰਿਵਾਰ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਉਨ੍ਹਾਂ ਦੀ ਮਦਦ ਦੇ ਬਿਨਾਂ ਮੈਂ ਇਹ ਉਪਲਬਧੀ ਹਾਸਲ ਨਹੀਂ ਕਰ ਸਕਦਾ ਸੀ।


Related News