ਪਾਕਿ ਨੂੰ ਇਸ ਵੱਕਾਰੀ ਖੇਡ ਟੂਰਨਾਮੈਂਟ ਲਈ ਨਹੀਂ ਮਿਲਿਆ ਸੱਦਾ, ਕਾਰਨ ਕਰ ਰਿਹੈ ਕੰਗਾਲ ਦੇਸ਼ ਨੂੰ ਸ਼ਰਮਿੰਦਾ

Saturday, Apr 26, 2025 - 03:01 PM (IST)

ਪਾਕਿ ਨੂੰ ਇਸ ਵੱਕਾਰੀ ਖੇਡ ਟੂਰਨਾਮੈਂਟ ਲਈ ਨਹੀਂ ਮਿਲਿਆ ਸੱਦਾ, ਕਾਰਨ ਕਰ ਰਿਹੈ ਕੰਗਾਲ ਦੇਸ਼ ਨੂੰ ਸ਼ਰਮਿੰਦਾ

ਕਰਾਚੀ– ਮਲੇਸ਼ੀਆ ਹਾਕੀ ਸੰਘ ਨੇ ਜੋਹੋਰ ਕੱਪ ਸੰਘ ਨੂੰ 10,349 ਅਮਰੀਕੀ ਡਾਲਰ ਦੇ ਬਕਾਏ ਦਾ ਭੁਗਤਾਨ ਨਾ ਕਰਨ ਕਾਰਨ ਪਾਕਿਸਤਾਨ ਨੂੰ ਸਾਲਾਨਾ ਅਜਲਾਨ ਸ਼ਾਹ ਕੱਪ ਲਈ ਸੱਦਾ ਨਹੀਂ ਦਿੱਤਾ ਗਿਆ ਹੈ।

ਪਾਕਿਸਤਾਨ ਹਾਕੀ ਸੰਘ (ਪੀ. ਐੱਚ. ਐੱਫ.) ਦੇ ਇਕ ਸੂਤਰ ਨੇ ਕਿਹਾ ਕਿ ਜੋਹੋਰ ਸੰਘ ਨੇ ਪੀ. ਐੱਚ. ਐੱਫ. ਨੂੰ ਅਧਿਕਾਰਤ ਪੱਤਰ ਭੇਜਿਆ ਹੈ, ਜਿਸ ਵਿਚ ਅਕਤੂਬਰ 2023 ਵਿਚ ਟੀਮ ਦੇ ਨਾਲ ਮਲੇਸ਼ੀਆ ਗਏ ਪੀ. ਐੱਚ. ਐੱਫ. ਅਧਿਕਾਰੀਆਂ ਤੇ ਉਸਦੇ ਪਰਿਵਾਰਾਂ ਦੇ ਹੋਟਲ ’ਚ ਰੁਕਣ, ਯਾਤਰਾ ਤੇ ਹੋਰਨਾਂ ਖਰਚਿਆਂ ਲਈ ਭੁਗਤਾਨ ਕੀਤੀ ਜਾਣ ਵਾਲੀ ਰਾਸ਼ੀ ਦੇ ਬਾਰੇ ਵਿਚ ਸਖਤ ਲਹਿਜ਼ੇ ਵਿਚ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ : IPL 'ਚ ਇਕ ਹੋਰ 'ਥੱਪੜ' ਕਾਂਡ! ਰਿਸ਼ਭ ਪੰਤ ਦੀ ਵਾਇਰਲ ਵੀਡੀਓ ਨਾਲ ਮਚੀ ਤਰਥੱਲੀ

ਪਾਕਿਸਤਾਨ ਦੀ ਟੀਮ ਜੋਹੋਰ ਕੱਪ ਖੇਡਣ ਲਈ ਮਲੇਸ਼ੀਆ ਗਈ ਸੀ ਤੇ ਪੀ. ਐੱਚ. ਐੱਫ. ਦੇ ਕੁਝ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰ ਵੀ ਟੀਮ ਦੇ ਨਾਲ ਗਏ ਸਨ।

ਇਕ ਸੂਤਰ ਨੇ ਦੱਸਿਆ, ‘‘ਟੀਮ ਦੇ ਰੁਕਣ ਤੇ ਹੋਰਨਾਂ ਖਰਚਿਆਂ ਨੂੰ ਆਯੋਜਕਾਂ ਨੇ ਚੁੱਕਣਾ ਸੀ ਪਰ ਪੀ. ਐੱਚ. ਐੱਫ. ਦੇ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਆਪਣੇ ਸਾਰੇ ਖਰਚੇ ਖੁਦ ਹੀ ਚੁੱਕਣੇ ਪੈਣਗੇ। ਇਹ ਅਧਿਕਾਰੀ ਵੀ ਉਸੇ ਆਲੀਸ਼ਾਨ ਹੋਟਲ ਵਿਚ ਰੁਕੇ ਸਨ, ਜਿੱਥੇ ਟੀਮਾਂ ਠਹਿਰੀਆਂ ਹੋਈਆਂ ਸਨ। ਇਸ ਵਿਚ ਪੀ. ਐੱਚ. ਐੱਫ. ਦੇ ਸਾਬਕਾ ਮੁਖੀ ਵੀ ਸ਼ਾਮਲ ਸਨ।’’

ਜੋਹੋਰ ਸੰਘ ਨੇ ਪਹਿਲਾਂ ਹੀ ਇਸ ਮੁੱਦੇ ਨੂੰ ਮਲੇਸ਼ੀਆ ਸੰਘ ਦੇ ਸਾਹਮਣੇ ਚੁੱਕਿਆ ਹੈ ਤੇ ਧਮਕੀ ਦਿੱਤੀ ਹੈ ਕਿ ਜੇਕਰ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਇਸ ਮਾਮਲੇ ਨੂੰ ਐੱਫ. ਆਈ. ਐੱਚ. (ਕੌਮਾਂਤਰੀ ਹਾਕੀ ਸੰਘ) ਦੇ ਸਾਹਮਣੇ ਲਿਜਾਣਗੇ।’’

ਇਹ ਵੀ ਪੜ੍ਹੋ : ਇਸ ਹਸੀਨਾ ਕਾਰਨ ਵੱਖ ਹੋਏ ਸ਼ੁੱਭਮਨ ਤੇ ਸਾਰਾ ਦੇ ਰਾਹ !

ਸੂਤਰ ਨੇ ਕਿਹਾ,‘‘ਪੀ. ਐੱਚ. ਐੱਫ. ਦੇ ਮੌਜੂਦਾ ਮੁਖੀ ਤੇ ਉਸਦੀ ਟੀਮ ਇਸ ਮਾਮਲੇ ਨੂੰ ਲੈ ਕੇ ਪ੍ਰੇਸ਼ਾਨੀ ਵਿਚ ਹੈ, ਕਿਉਂਕਿ ਸੰਘ ਪਹਿਲਾਂ ਤੋਂ ਹੀ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਤੇ ਉਸ ਨੂੰ ਪੀ. ਐੱਚ. ਐੱਫ. ਦੇ ਸਾਬਕਾ ਅਧਿਕਾਰੀਆਂ ਵੱਲੋਂ ਕੀਤੇ ਗਏ ਇਨ੍ਹਾਂ ਖਰਚਿਆਂ ਬਾਰੇ ਵਿਚ ਜਾਣਕਾਰੀ ਨਹੀਂ ਸੀ।’’

ਸੁਲਤਾਨ ਅਜਲਾਨ ਸ਼ਾਹ ਕੱਪ ਦਾ ਆਯੋਜਨ 22 ਤੋਂ 29 ਨਵੰਬਰ ਤੱਕ ਇਪੋਹ ਵਿਚ ਹੋਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News