ਧੋਨੀ ਦੇ ਦਸਤਾਨਿਆਂ 'ਤੇ ਪਾਕਿ ਮੰਤਰੀ ਦਾ ਬਿਆਨ, 'ਕ੍ਰਿਕਟ ਖੇਡਣ ਗਏ ਹਨ ਮਹਾਭਾਰਤ ਲਈ ਨਹੀਂ'

06/07/2019 1:24:32 PM

ਸਪੋਰਟਸ ਡੈਸਕ—ਆਈ. ਸੀ. ਸੀ ਵਲੋਂ ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੂੰ ਆਪਣੇ ਦਸਤਾਨਿਆਂ 'ਤੇ ਬਣੇ ਭਾਰਤੀ ਫੌਜ ਦੇ ਬਲੀਦਾਨ ਚਿੰਨ੍ਹ ਨੂੰ ਹਟਾਉਣ ਦਾ ਨਿਰਦੇਸ਼ ਦਿੱਤੇ ਜਾਣ  ਤੋਂ ਬਾਅਦ ਪਾਕਿਸਤਾਨ ਦੇ ਇਕ ਮੰਤਰੀ ਨੇ ਉਨ੍ਹਾਂ ਨੂੰ ਨਿਸ਼ਾਨੇ 'ਤੇ ਲਿਆ ਹੈ। ਪਾਕਿਸਤਾਨ ਸਰਕਾਰ 'ਚ ਵਿਗਿਆਨ ਤੇ ਤਕਨੀਕੀ ਮੰਤਰੀ ਫਵਾਦ ਚੌਧਰੀ ਨੇ ਟਵੀਟ ਕੀਤਾ ਹੈ, ਧੋਨੀ ਇੰਗਲੈਂਡ 'ਚ ਕ੍ਰਿਕਟ ਖੇਡਣ ਗਏ ਹਨ ਮਹਾਭਾਰਤ ਕਰਨ ਲਈ ਨਹੀਂ। ਭਾਰਤੀ ਮੀਡੀਆ 'ਚ ਕੀ ਬੇਹੁਦਾ ਡਿਬੇਟ ਚੱਲ ਰਿਹਾ ਹੈ। ਭਾਰਤੀ ਮੀਡੀਆ ਦਾ ਇਕ ਧੱੜਾ ਲੜਾਈ ਦੇ ਪ੍ਰਤੀ ਇੰਨਾ ਜ਼ਿਆਦਾ ਮੋਹਿਤ ਹੈ ਕਿ ਉਨ੍ਹਾਂ ਨੂੰ ਸੀਰੀਆ, ਅਫਗਾਨਿਸਤਾਨ ਜਾਂ ਰਵਾਂਡਾ ਮਰਸਨੇਰੀ (ਕਿਰਾਏ ਦੇ ਫੌਜੀ) ਬਣਾ ਕੇ ਭੇਜ ਦੇਣਾ ਚਾਹੀਦਾ ਹੈ। ਮੂਰਖ।
 

ਸਾਲ 2011 'ਚ ਧੋਨੀ ਨੂੰ ਮਿਲੀ ਸੀ ਲੈਫਟਿਨੇਂਟ ਕਰਨਲ ਦੀ ਆਨਰੇਰੀ ਟਾਈਟਲ
ਧਿਆਨ ਯੋਗ ਹੈ ਕਿ ਭਾਰਤ ਦੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਤਰਾਲਾ ਇਸ ਮਾਮਲੇ 'ਚ ਤਫਤੀਸ਼ ਕਰੇਗਾ। ਭਾਰਤ ਦੀ ਟੈਰੀਟੋਰੀਅਲ ਆਰਮੀ) ਨੇ ਸਾਲ 2011 'ਚ ਵਰਲਡ ਕੱਪ ਜਿੱਤਣ ਦੇ ਤੁਰੰਤ ਬਾਅਦ ਮਹਿੰਦਰਪ ਸਿੰਘ ਧੋਨੀ ਨੂੰ ਲੈਫਟਿਨੇਂਟ ਕਰਨਲ ਦੀ ਆਨਰੇਰੀ ਟਾਈਟਲ ਨਾਲ ਨਵਾਜਿਆ ਸੀ।PunjabKesari

 


Related News