ਪਾਕਿਸਤਾਨ ਕ੍ਰਿਕਟ ਟੀਮ ਦੀਆਂ ਵਧੀਆਂ ਮੁਸ਼ਕਲਾਂ, ਹੁਣ 7ਵੇਂ ਖਿਡਾਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

Saturday, Nov 28, 2020 - 12:59 PM (IST)

ਪਾਕਿਸਤਾਨ ਕ੍ਰਿਕਟ ਟੀਮ ਦੀਆਂ ਵਧੀਆਂ ਮੁਸ਼ਕਲਾਂ, ਹੁਣ 7ਵੇਂ ਖਿਡਾਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਵੈਲਿੰਗਟਨ (ਭਾਸ਼ਾ) : ਨਿਊਜ਼ੀਲੈਂਡ ਦੌਰੇ 'ਤੇ ਗਈ ਪਾਕਿਸਤਾਨੀ ਕ੍ਰਿਕਟ ਟੀਮ ਦਾ ਇਕ ਹੋਰ ਮੈਂਬਰ ਕੋਰੋਨਾ ਪਾਜ਼ੇਟਿਵ ਹੋ ਗਿਆ ਹੈ ਅਤੇ ਉਸ ਨੂੰ ਆਪਣੇ ਬਾਕੀ 6 ਸਾਥੀਆਂ ਨਾਲ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਪਾਕਿਸਤਾਨ ਦੀ 53 ਮੈਂਬਰੀ ਟੀਮ ਦੇ 6 ਮੈਂਬਰ ਮੰਗਲਵਾਰ ਨੂੰ ਪਾਜ਼ੇਟਿਵ ਪਾਏ ਗਏ ਸਨ, ਜਦੋਂ ਟੀਮ ਪਾਕਿਸਤਾਨ ਤੋਂ ਨਿਊਜ਼ੀਲੈਂਡ ਪਹੁੰਚੀ ਸੀ। 7ਵਾਂ ਮੈਂਬਰ ਸ਼ੁੱਕਰਵਾਰ ਨੂੰ ਪਾਜ਼ੇਟਿਵ ਪਾਇਆ ਗਿਆ, ਜਦੋਂ 14 ਦਿਨ ਦੇ ਲਾਜ਼ਮੀ ਇਕਾਂਤਵਾਸ ਦੌਰਾਨ ਖਿਡਾਰੀਆਂ ਅਤੇ ਅਧਿਕਾਰੀਆਂ ਦੀ ਫਿਰ ਜਾਂਚ ਕੀਤੀ ਗਈ। 

ਇਹ ਵੀ ਪੜ੍ਹੋ:  Aus vs Ind: ਹਾਰਦਿਕ ਪੰਡਯਾ ਪੁੱਤਰ ਨੂੰ ਯਾਦ ਕਰਕੇ ਹੋਏ ਭਾਵੁਕ, ਕਿਹਾ- ਜਲਦ ਵਾਪਸ ਜਾਣਾ ਚਾਹੁੰਦਾ ਹਾਂ ਘਰ

ਨਿਊਜੀਲੈਂਡ ਦੇ ਨਿਯਮਾਂ ਅਨੁਸਾਰ ਇਕਾਂਤਵਾਸ ਵਿਚ ਤੀਜੇ ਅਤੇ 12ਵੇਂ ਦਿਨ ਜਾਂਚ ਕੀਤੀ ਜਾਂਦੀ ਹੈ। ਨਿਊਜ਼ੀਲੈਂਡ ਦੇ ਸਿਹਤ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ, 'ਪਾਕਿਸਤਾਨ ਕ੍ਰਿਕਟ ਟੀਮ ਦਾ ਇਕ ਹੋਰ ਮੈਂਬਰ ਜਾਂਚ ਦੌਰਾਨ ਪਾਜ਼ੇਟਿਵ ਪਾਇਆ ਗਿਆ ਹੈ। 6 ਮੈਂਬਰ ਪਹਿਲਾਂ ਤੋਂ ਹੀ ਪਾਜ਼ੇਟਿਵ ਹਨ। ਬਾਕੀ ਸਾਰਿਆਂ ਦੇ ਨਤੀਜੇ ਨੈਗੇਟਿਵ ਰਹੇ ਹਨ। ਪਾਕਿਸਤਾਨੀ ਟੀਮ ਨੂੰ ਸਿਹਤ ਪ੍ਰੋਟੋਕਾਲ ਤੋੜਨ ਕਾਰਨ ਪਹਿਲਾਂ ਹੀ ਆਖ਼ਰੀ ਚਿਤਾਵਨੀ ਮਿਲ ਚੁੱਕੀ ਹੈ। ਮੰਤਰਾਲਾ ਨੇ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਲੱਗਾ ਹੈ ਕਿ ਕਰਾਇਸਟਚਰਚ ਦੇ ਹੋਟਲ ਵਿਚ ਖਿਡਾਰੀ ਇਕੱਠੇ ਖਾਣਾ ਖਾ ਰਹੇ ਸਨ ਅਤੇ ਲਾਬੀ ਵਿਚ ਇਕੱਠੇ ਘੁੰਮ ਰਹੇ ਸਨ। ਖਿਡਾਰੀਆਂ ਅਤੇ ਟੀਮ ਪ੍ਰਬੰਧਨ ਨੂੰ ਇਕਾਂਤਵਾਸ ਦੇ ਪਹਿਲੇ 3 ਦਿਨ ਹੋਟਲ ਦੇ ਆਪਣੇ ਕਮਰਿਆਂ ਵਿਚ ਹੀ ਰੁਕਣਾ ਸੀ।

ਇਹ ਵੀ ਪੜ੍ਹੋ: ਚੀਨੀ ਵਿਗਿਆਨਕਾਂ ਦਾ ਦਾਅਵਾ, ਭਾਰਤ ਤੋਂ ਦੁਨੀਆ ਭਰ 'ਚ ਫੈਲਿਆ ਕੋਰੋਨਾ ਵਾਇਰਸ

ਨਿਊਜ਼ੀਲੈਂਡ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ, 'ਆਪਣੇ ਕਮਰਿਆਂ ਵਿਚ ਰਹਿਣ ਦੀ ਬਜਾਏ ਲੋਕ ਹੋਟਲ ਵਿਚ ਘੁੰਮਦੇ, ਗੱਲਬਾਤ ਕਰਦੇ ਅਤੇ ਇਕੱਠੇ ਖਾਨਾ ਖਾਂਦੇ ਪਾਏ ਗਏ । ਇਨ੍ਹਾਂ ਵਿਚੋਂ ਕਿਸੇ ਨੇ ਮਾਸਕ ਨਹੀਂ ਪਾਇਆ ਸੀ। ਜੇਕਰ ਇਸ ਦੇ ਬਾਅਦ ਟੀਮ ਸਿਹਤ ਪ੍ਰੋਟੋਕਾਲ ਦੀ ਉਲੰਘਣਾ ਕਰਦੀ ਹੈ ਤਾਂ ਉਸ ਨੂੰ ਨਿਊਜ਼ੀਲੈਂਡ ਤੋਂ ਬਾਹਰ ਕਢਿਆ ਜਾ ਸਕਦਾ ਹੈ।  

ਇਹ ਵੀ ਪੜ੍ਹੋ: 26/11 ਹਮਲੇ ਦੇ ਮਾਸਟਰਮਾਈਂਡ ਦੀ ਜਾਣਕਾਰੀ ਦੇਣ ਵਾਲੇ ਨੂੰ ਅਮਰੀਕਾ ਦੇਵੇਗਾ 50 ਲੱਖ ਡਾਲਰ ਦਾ ਇਨਾਮ


author

cherry

Content Editor

Related News