ਟੀ-20 ਵਿਸ਼ਵ ਕੱਪ ਮੁਲਤਵੀ ਕਰਨ ਦਾ ਸਮਰਥਨ ਨਹੀਂ ਕਰੇਗਾ ਪੀ. ਸੀ. ਬੀ.

05/28/2020 10:54:35 AM

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਹੈ ਕ ਉਹ ਇਸ ਸਾਲ ਹੋਣ ਵਾਲਾ ਟੀ-20 ਵਿਸ਼ਵ ਕੱਪ ਮੁਲਤਵੀ ਕਰਨ ਦੇ ਕਿਸੇ ਫੈਸਲੇ ਦਾ ਸਮਰਥਨ ਨਹੀਂ ਕਰੇਗਾ ਕਿਉਂਕਿ ਇਸ ਨਾਲ ਪੂਰਾ ਅੰਤਰਰਾਸ਼ਟਰੀ ਕੈਲੇਂਡਰ ਖਰਾਬ ਹੋ ਜਾਵੇਗਾ। ਪੀ. ਸੀ. ਬੀ. ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੀ ਬੈਠਕ ਤੋਂ ਪਹਿਲਾਂ ਕਿਹਾ ਕਿ ਪਾਕਿਸਤਾਨ ਇਸ ਮਾਮਲੇ ’ਚ ਆਈ. ਸੀ. ਸੀ ਦੇ ਫੈਸਲੇ ਦਾ ਇੰਤਜ਼ਾਰ ਕਰੇਗਾ।PunjabKesari

ਉਨ੍ਹਾਂ ਨੇ ਕਿਹਾ ‘‘ਅਜੇ ਮਈ ਮਹੀਨਾ ਚੱਲ ਰਿਹਾ ਹੈ ਅਤੇ ਕਾਫ਼ੀ ਸਮੇਂ ਹੈ। ਆਈ. ਸੀ. ਸੀ. ਮੈਬਰਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੀ ਹਾਲਤ ਕੀ ਰਹਿੰਦੀ ਹੈ। ਦੋ ਮਹੀਨੇ ਬਾਅਦ ਵੀ ਇਸ ’ਤੇ ਫੈਸਲਾ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, ‘‘ਅਜੇ ਕੋਈ ਕ੍ਰਿਕਟ ਨਹੀਂ ਖੇਡਿਆ ਜਾ ਰਿਹਾ ਹੈ ਪਰ ਦੋ ਮਹੀਨਿਆਂ ਬਾਅਦ ਵੈਸਟਇੰਡੀਜ਼ ਅਤੇ ਪਾਕਿਸਤਾਨ ਨੂੰ ਇੰਗਲੈਂਡ ’ਚ ਖੇਡਣਾ ਹੈ ਅਤੇ ਉੁਸ ਤੋਂ ਬਾਅਦ ਫੈਸਲਾ ਲਿਆ ਜਾ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਪੀ. ਸੀ. ਬੀ. ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ ਮੁਲਤਵੀ ਕੀਤੇ ਜਾਣ ਦੀਆਂ ਅਟਕਲਾਂ ਤੋਂ ਖੁਸ਼ ਨਹੀਂ ਹੈ। ਇਸ ਤੋਂ ਭਾਰਤੀ ਕ੍ਰਿਕਟ ਬੋਰਡ ਨੂੰ ਆਈ. ਪੀ. ਐੱਲ ਲਈ ਸੰਭਾਵਿਕ ਵਿੰਡੋ ਮਿਲ ਜਾਵੇਗੀ।PunjabKesari


Davinder Singh

Content Editor

Related News