ਪਾਕਿ ਨੇ ਭਾਰਤ ਨੂੰ 191 ਦੌੜਾਂ ਨਾਲ ਹਰਾ ਕੇ ਅੰਡਰ 19 ਏਸ਼ੀਆ ਕੱਪ 2025 ਦਾ ਖਿਤਾਬ ਜਿੱਤਿਆ
Sunday, Dec 21, 2025 - 05:20 PM (IST)
ਸਪੋਰਟਸ ਡੈਸਕ- ਪੁਰਸ਼ ਅੰਡਰ-19 ਏਸ਼ੀਆ ਕੱਪ ਦਾ ਫਾਈਨਲ ਮੈਚ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਦੁਬਈ ਦੇ ਆਈਸੀਸੀ ਅਕੈਡਮੀ ਗਰਾਊਂਡ ਵਿਖੇ ਖੇਡਿਆ ਗਿਆ। ਮੈਚ 'ਚ ਪਾਕਿਸਤਾਨ ਨੇ ਭਾਰਤ ਨੂੰ 191 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤ ਲਿਆ।। ਭਾਰਤ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਨਿਰਧਾਰਤ 50 ਓਵਰਾਂ 'ਚ 8 ਵਿਕਟਾਂ ਗੁਆ ਕੇ 347 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 348 ਦੌੜਾਂ ਦਾ ਟੀਚਾ ਦਿੱਤਾ।
ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਖਰਾਬ ਪ੍ਰਦਰਸ਼ਨ ਕਰਦੇ ਹੋਏ 26.2 ਓਵਰਾਂ 'ਚ ਆਲ ਆਊਟ ਹੋ ਕੇ 156 ਦੌੜਾਂ ਹੀ ਬਣਾ ਸਕੀ ਤੇ 191 ਦੌੜਾਂ ਨਾਲ ਮੈਚ ਹਾਰ ਗਈ। ਮੈਚ ਵਿਚ ਭਾਰਤੀ ਬੱਲੇਬਾਜ਼ਾਂ ਨੇ ਬਹੁਤ ਖਰਾਬ ਪ੍ਰਦਰਸ਼ਨ ਕੀਤਾ। ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਦੀਪੇਸ਼ ਦੇਵੇਂਦਰਨ ਨੇ 36 ਦੌੜਾਂ, ਵੈਭਵ ਸੂਰਿਆਵੰਸ਼ੀ ਨੇ 26 ਦੌੜਾਂ, ਕਪਤਾਨ ਆਯੂਸ਼ ਮਹਾਤਰੇ ਨੇ 2 ਦੌੜਾਂ, ਆਰੋਨ ਜੋਰਜ ਨੇ 16 ਦੌੜਾਂ, ਅਭਿਗਿਆਨ ਕੰਡੂ ਨੇ 13 ਦੌੜਾਂ, ਖਿਲਨ ਪਟੇਲ ਨੇ 19, ਵੇਦਾਂਤ ਤ੍ਰਿਵੇਦੀ ਨੇ 9 ਦੌੜਾਂ ਦੌੜਾਂ ਬਣਾਈਆਂ। ਪਾਕਿਸਤਾਨ ਲਈ ਅਲੀ ਰਜ਼ਾ ਨੇ 4, ਮੁਹੰਮਦ ਸਯਾਮ ਨੇ 2, ਅਬਦੁਲ ਸੁਭਾਨ ਨੇ 2 ਤੇ ਹੁਜ਼ੈਫਾ ਅਹਿਸਾਨ ਨੇ 2 ਵਿਕਟਾਂ ਲਈਆਂ।
