ਟੀ20 ਵਿਸ਼ਵ ਕੱਪ 2021 ਲਈ ਸੋਮਵਾਰ ਨੂੰ ਹੋਵੇਗਾ ਪਾਕਿ ਟੀਮ ਦਾ ਐਲਾਨ

Sunday, Sep 05, 2021 - 07:59 PM (IST)

ਨਵੀਂ ਦਿੱਲੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨ ਦੀ ਟੀ-20 ਵਿਸ਼ਵ ਕੱਪ ਟੀਮ ਦਾ ਐਲਾਨ ਸੋਮਵਾਰ 6 ਸਤੰਬਰ ਨੂੰ ਹੋਵੇਗਾ। ਬੋਰਡ ਨੇ ਇਕ ਬਿਆਨ ਵਿਚ ਕਿਹਾ ਕਿ ਨਿਊਜ਼ੀਲੈਂਡ ਅਤੇ ਇੰਗਲੈਂਡ ਦੇ ਵਿਰੁੱਧ ਆਗਾਮੀ ਘਰੇਲੂ ਸੀਰੀਜ਼ ਦੇ ਲਈ ਪਾਕਿਸਤਾਨ ਦੀ ਪੁਰਸ਼ ਟੀ-20 ਟੀਮ ਅਤੇ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ 2021 ਦਾ ਐਲਾਨ ਸੋਮਵਾਰ ਨੂੰ ਗਦਾਫੀ ਸਟੇਡੀਅਮ ਦੇ ਫਾਰ ਐਂਡ ਵਿਚ ਕੀਤਾ ਜਾਵੇਗਾ।

PunjabKesari
ਟੂਰਨਾਮੈਂਟ ਦੀ ਸ਼ੁਰੂਆਤ 17 ਅਕਤੂਬਰ ਨੂੰ ਮੇਜ਼ਬਾਨ ਓਮਾਨ ਅਤੇ ਪਾਪੁਆ ਨਿਊ ਗਿਨੀ ਦੇ ਵਿਚਾਲੇ ਰਾਊਡ 1 ਗਰੁੱਪ ਬੀ ਦੇ ਮੁਕਾਬਲੇ ਨਾਲ ਹੋਵੇਗੀ, ਜਿਸ ਵਿਚ ਗਰੁੱਪ ਬੀ ਦੀਆਂ ਹੋਰ ਟੀਮਾਂ ਸਕਾਟਲੈਂਡ ਤੇ ਬੰਗਲਾਦੇਸ਼ ਸ਼ਾਮ ਦੇ ਮੈਚ ਵਿਚ ਭਿੜੇਗੀ। ਆਇਰਲੈਂਡ, ਨੀਦਰਲੈਂਡ, ਸ਼੍ਰੀਲੰਕਾ ਅਤੇ ਨਾਮੀਬੀਆ- ਗਰੁੱਪ ਏ ਵਿਚ ਹਨ ਜੋ ਅਗਲੇ ਦਿਨ ਆਬੂ ਧਾਬੀ ਵਿਚ ਖੇਡਣਗੇ। ਰਾਊਂਡ 1 ਮੈਚ 22 ਅਕਤੂਬਰ ਤੱਕ ਚੱਲੇਗਾ। ਹੋਰ ਗਰੁੱਪ ਵਿਚ ਚੋਟੀ ਦੀਆਂ 2 ਟੀਮਾਂ ਸੁਪਰ 12 ਦੇ ਲਈ ਅੱਗੇ ਵਧਣਗੀਆਂ। ਟੂਰਨਾਮੈਂਟ ਦਾ ਪੜਾਅ 23 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਟੂਰਨਾਮੈਂਟ ਦਾ ਦੂਜਾ ਦੌਰ- ਸੁਪਰ 12 ਪੜਾਅ- 23 ਅਕਤੂਬਰ ਨੂੰ ਆਬੂ ਧਾਬੀ ਵਿਚ ਸ਼ੁਰੂ ਹੋਵੇਗ, ਜਿਸ ਵਿਚ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੇ ਵਿਚ ਗਰੁੱਪ 1 ਮੁਕਾਬਲਾ ਹੋਵੇਗਾ। ਇਸ ਤੋਂ ਬਾਅਦ ਦੁਬਈ ਵਿਚ ਇੰਗਲੈਂਡ ਅਤੇ ਵੈਸਟਇੰਡੀਜ਼ ਦੇ ਵਿਚ ਸ਼ਾਮ ਨੂੰ ਮੁਕਾਬਲਾ ਹੋਵੇਗਾ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News