ਹਾਕੀ ਵਿਸ਼ਵ ਕੱਪ ’ਚ ਖੇਡ ਰਹੀਆਂ ਨੇ ਕਈ ਭਰਾਵਾਂ ਦੀਆਂ ਜੋੜੀਆਂ

01/17/2023 5:04:48 PM

ਰਾਓਰਕੇਲਾ (ਭਾਸ਼ਾ)– ਓਡੀਸ਼ਾ ਵਿਚ ਚੱਲ ਰਹੇ ਪੁਰਸ਼ ਹਾਕੀ ਵਿਸ਼ਵ ਕੱਪ ਵਿਚ ਕਈ ਟੀਮਾਂ ਵਿਚ ਦੋ ਸਕੇ ਭਰਾਵਾਂ ਦੀ ਜੋੜੀਆਂ ਇਕੱਠੀਆਂ ਖੇਡ ਰਹੀਆਂ ਹਨ, ਜਿਸ ਨਾਲ ਖ਼ਰਾਬ ਸਮੇਂ ਵਿਚ ਉਨ੍ਹਾਂ ਨੂੰ ਇਕ-ਦੂਜੇ ਦਾ ਭਾਵਨਾਤਮਕ ਸਹਿਯੋਗ ਵੀ ਮਿਲ ਜਾਂਦਾ ਹੈ। ਸਪੇਨ ਨੂੰ ਪਿਛਲੇ ਹਫ਼ਤੇ ਭਾਰਤ ਨੇ ਜਦੋਂ ਪਹਿਲੇ ਮੈਚ ਵਿਚ 2-0 ਨਾਲ ਹਰਾਇਆ ਸੀ ਤਾਂ ਉਸ ਟੀਮ ਵਿਚ ਪਾਓ ਕੁਨਿਲ ਤੇ ਪੇਪੇ ਕੁਨਿਲ ਦੋਵੇਂ ਭਰਾ ਇਕੱਠੇ ਖੇਡ ਰਹੇ ਸਨ। ਵੇਲਸ ਟੀਮ ਵਿਚ ਵੀ ਜੈਰੇਥ ਫਲੋਰੰਗ ਤੇ ਰੋਡ੍ਰੀ ਫਲੋਰੰਗ ਇਕੱਠੇ ਖੇਡਦੇ ਹਨ, ਜਿਨ੍ਹਾਂ ਦੀ ਟੀਮ ਲਗਾਤਾਰ ਦੂਜੀ ਹਾਰ ਦੇ ਨਾਲ ਟੂਰਨਾਮੈਂਟ ਵਿਚੋਂ ਲਗਭਗ ਬਾਹਰ ਹੀ ਹੋ ਗਈ ਹੈ।ਭੁਵਨੇਸ਼ਵਰ ਵਿਚ ਜਰਮਨ ਟੀਮ ਵਿਚ ਮੈਟਸ ਤੇ ਟਾਮ ਗ੍ਰਾਮਬੁਸ਼ ਦੋਵੇਂ ਭਰਾ ਹਨ, ਜਿਨ੍ਹਾਂ ਦੀ ਟੀਮ ਨੇ ਪਹਿਲੇ ਮੈਚ ਵਿਚ ਜਾਪਾਨ ਨੂੰ 3-0 ਨਾਲ ਹਰਾਇਆ।

PunjabKesari

ਪਾਓ ਨੇ ਕਿਹਾ,‘‘ਪਰਿਵਾਰ ਦਾ ਕੋਈ ਮੈਂਬਰ ਜੇਕਰ ਅਜਿਹੇ ਵੱਡੇ ਟੂਰਨਾਮੈਂਟ ਵਿਚ ਨਾਲ ਖੇਡ ਰਿਹਾ ਹੈ ਤਾਂ ਭਾਵਨਾਤਮਕ ਰੂਪ ਨਾਲ ਕਾਫ਼ੀ ਮਦਦ ਮਿਲਦੀ ਹੈ। ਤੁਹਾਨੂੰ ਖ਼ਰਾਬ ਸਮੇਂ ਵਿਚ ਸਾਥ ਦੇਣ ਤੋਂ ਇਲਾਵਾ ਉਹ ਆਤਮਵਿਸ਼ਵਾਸ ਵੀ ਵਧਾਉਂਦਾ ਹੈ।’’ ਪਾਓ ਤੇ ਪੇਪੇ ਦੋਵੇਂ ਸਪੇਨ ਵਿਚ ਇਕ ਹੀ ਕਲੱਬ ਐਟਲੇਟਿਕੋ ਟੋਰਾਸਾ ਲਈ ਵੀ ਇਕੱਠੇ ਖੇਡਦੇ ਹਨ। ਉਨ੍ਹਾਂ ਦਾ ਇਕ ਕਜ਼ਿਨ ਗੇਰਾਰਡ ਕਲੇਪਸ ਵੀ ਸਪੈਨਿਸ਼ ਟੀਮ ਵਿਚ ਹੈ। ਪਾਓ ਨੇ ਕਿਹਾ, ‘‘ਮੇਰੇ ਪਿਤਾ ਤੇ ਮਾਂ ਦੋਵਾਂ ਨੇ ਹਾਕੀ ਖੇਡੀ। ਮੇਰੇ ਦਾਦਾ ਨੇ ਵੀ ਹਾਕੀ ਖੇਡੀ। ਤੁਸੀਂ ਕਹਿ ਸਕਦੇ ਹੋ ਕਿ ਅਸੀਂ ਹਾਕੀ ਪਰਿਵਾਰ ਤੋਂ ਹਾਂ।’’ ਉਸ ਨੇ ਕਿਹਾ ਕਿ ਭਾਰਤ ਵਿਚ ਹਾਕੀ ਖੇਡਣ ਦਾ ਤਜ਼ਰਬਾ ਹੀ ਵੱਖਰਾ ਹੈ। ਉਸ ਨੇ ਕਿਹਾ ਕਿ ਭਾਰਤ ਵਿਚ ਹਾਕੀ ਦਾ ਪੱਧਰ ਹੀ ਵੱਖਰਾ ਹੈ। ਇੱਥੋਂ ਦਾ ਬੁਨਿਆਦੀ ਢਾਂਚਾ ਤੇ ਲੋਕਾਂ ਦਾ ਖੇਡ ਲਈ ਪਿਆਰ, ਇਹ ਹੀ ਵਜ੍ਹਾ ਹੈ ਕਿ ਭਾਰਤ ਹਾਕੀ ਵਿਚ ਇੰਨਾ ਚੰਗਾ ਕਰ ਰਿਹਾ ਹੈ।

PunjabKesari


cherry

Content Editor

Related News