ਪੇਸ ਅਤੇ ਰਾਜਾ ਪ੍ਰੀ ਕੁਆਰਟਰਫਾਈਨਲ ''ਚ ਹਾਰੇ

Sunday, Jan 21, 2018 - 02:27 PM (IST)

ਪੇਸ ਅਤੇ ਰਾਜਾ ਪ੍ਰੀ ਕੁਆਰਟਰਫਾਈਨਲ ''ਚ ਹਾਰੇ

ਮੈਲਬੋਰਨ, (ਬਿਊਰੋ)— ਭਾਰਤ ਦੇ ਤਜਰਬੇਕਾਰ ਲਿਏਂਡਰ ਪੇਸ ਅਤੇ ਉਨ੍ਹਾਂ ਦੇ ਜੋੜੀਦਾਰ ਪੂਰਵ ਰਾਜਾ ਨੂੰ ਅੱਜ ਇੱਥੇ ਆਸਟਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਪ੍ਰੀ ਕੁਆਰਟਰਫਾਈਨਲ 'ਚ ਯੁਆਨ ਸਬੇਸਟੀਅਨ ਕਬਾਲ ਅਤੇ ਰੋਬਰਟ ਫਰਾਹ ਦੀ ਜੋੜੀ ਦੇ ਖਿਲਾਫ ਸਿੱਧੇ ਸੈੱਟਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਗੈਰ ਦਰਜਾ ਪ੍ਰਾਪਤ ਭਾਰਤੀ ਜੋੜੀ ਨੂੰ ਇੱਥੇ ਮੈਲਬੋਰਨ ਪਾਰਕ 'ਚ ਇਕ ਘੰਟਾ ਅਤੇ 9 ਮਿੰਟ ਤੱਕ ਚਲੇ ਮੁਕਾਬਲੇ 'ਚ 11ਵਾਂ ਦਰਜਾ ਪ੍ਰਾਪਤ ਜੋੜੀ ਦੇ ਖਿਲਾਫ 1-6, 2-6 ਨਾਲ ਹਾਰ ਝਲਣੀ ਪਈ। 

ਪੇਸ ਅਤੇ ਰਾਜਾ ਨੂੰ ਇਸ ਤੋਂ ਪਹਿਲੇ ਸੈਟ 'ਚ 2 ਜਦਕਿ ਦੂਜੇ ਸੈਟ 'ਚ ਤਿੰਨ ਬ੍ਰੇਕ ਪੁਆਇੰਟ ਮਿਲੇ ਪਰ ਇਹ ਜੋੜੀ ਇਸ 'ਚੋਂ ਇਕ ਦਾ ਵੀ ਲਾਹਾ ਨਾ ਲੈ ਸਕੀ। ਭਾਰਤੀ ਜੋੜੀ ਨੇ ਦੂਜੇ ਦੌਰ 'ਚ ਬਰੂਨੋ ਸੋਰੇਸ ਅਤੇ ਜੇਮੀ ਮਰੇ ਦੀ ਪੰਜਵਾਂ ਦਰਜਾ ਪ੍ਰਾਪਤ ਜੋੜੀ ਨੂੰ ਹਰਾ ਕੇ ਉਲਟਫੇਰ ਕੀਤਾ ਸੀ। ਇਸ ਭਾਰਤੀ ਜੋੜੀ ਦਾ ਇਕੱਠਿਆਂ ਇਹ ਸਿਰਫ ਦੂਜਾ ਗ੍ਰੈਂਡਸਲੈਮ ਹੈ। ਅਮਰੀਕੀ ਓਪਨ 2017 'ਚ ਇਹ ਜੋੜੀ ਦੂਜੇ ਦੌਰ 'ਚ ਹਾਰ ਗਈ ਸੀ। ਪੇਸ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਕਿਸੇ ਗ੍ਰੈਂਡਸਲੈਮ ਦੇ ਕੁਆਰਟਰਫਾਈਨਲ 'ਚ ਨਹੀਂ ਖੇਡੇ ਹਨ।


Related News