ਪਾਰੂਪੱਲੀ ਕਸ਼ਯਪ ਚਾਈਨਾ ਓਪਨ ਤੋਂ ਬਾਹਰ
Thursday, Nov 07, 2019 - 02:09 PM (IST)

ਸਪੋਰਟਸ ਡੈਸਕ— ਭਾਰਤੀ ਬੈਡਮਿੰਟਨ ਸਟਾਰ ਪਾਰੂਪੱਲੀ ਕਸ਼ਯਪ ਡੈਨਮਾਰਕ ਦੇ ਵਿਕਟਰ ਐਕਸੇਲਸੇਨ ਤੋਂ ਸਿੱਧੇ ਗੇਮ 'ਚ ਹਾਰ ਕੇ ਚਾਈਨਾ ਓਪਨ ਤੋਂ ਬਾਹਰ ਹੋ ਗਏ। ਵਿਸ਼ਵ ਰੈਂਕਿੰਗ 'ਚ 25ਵੇਂ ਸਥਾਨ 'ਤੇ ਕਾਬਜ ਕਸ਼ਯਪ ਨੂੰ ਸਤਵਾਂ ਦਰਜਾ ਪ੍ਰਾਪਤ ਐਕਸੇਲਸੇਨ ਨੇ 21-13, 21-19 ਨਾਲ ਹਰਾਇਆ। ਇਸ ਸਾਲ ਕਸ਼ਯਪ ਦੂਜੀ ਵਾਰ ਐਕਸੇਲਸੇਨ ਤੋਂ ਹਾਰੇ ਹਨ। ਉਨ੍ਹਾਂ ਨੂੰ ਮਾਰਚ 'ਚ ਇੰਡੀਆ ਓਪਨ 'ਚ ਇਸੇ ਮੁਕਾਬਲੇਬਾਜ਼ ਨੇ ਹਰਾਇਆ ਸੀ। ਸਾਬਕਾ ਰਾਸ਼ਟਮੰਡਲ ਖੇਡ ਚੈਂਪੀਅਨ ਕਸ਼ਯਪ ਇੰਡੀਆ ਓਪਨ ਅਤੇ ਕੋਰੀਆ ਓਪਨ ਦੇ ਸੈਮੀਫਾਈਨਲ 'ਚ ਪਹੁੰਚੇ ਸਨ।
ਸਿੰਧੂ ਅਤੇ ਸਾਇਨਾ ਜਿਹੀਆਂ ਧਾਕੜ ਪਹਿਲੇ ਦੌਰ 'ਚ ਹੀ ਬਾਹਰ ਹੋ ਚੁੱਕੀਆਂ ਹਨ। ਹੁਣ ਅੱਜ ਭਾਰਤ ਵੱਲੋਂ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਮਿਕਸਡ ਡਬਲਜ਼ 'ਚ ਅੱਜ ਆਪਣੀ ਕਿਸਮਤ ਆਜ਼ਮਾਉਣਗੀਆਂ ਤਾਂ ਸਾਈ ਪ੍ਰਣੀਤ ਸਿੰਗਲ ਦੇ ਅਗਲੇ ਦੌਰ 'ਚ ਜਾਣ ਲਈ ਜੱਦੋ-ਜਹਿਦ ਕਰਨਗੇ। ਸ਼ਾਮ ਨੰ ਸਾਤਵਿਕਸਾਈ ਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਡਬਲਜ਼ 'ਚ ਆਪਣੀ ਦਾਅਵੇਦਾਰੀ ਪੇਸ਼ ਕਰਨਗੇ।