ਖੇਲੋ ਇੰਡੀਆ ਵਾਟਰ ਸਪੋਰਟਸ ਫੈਸੀਟਵਲ ’ਚ 400 ਤੋਂ ਵੱਧ ਖਿਡਾਰੀ ਲੈਣਗੇ ਹਿੱਸਾ

Tuesday, Aug 19, 2025 - 12:48 AM (IST)

ਖੇਲੋ ਇੰਡੀਆ ਵਾਟਰ ਸਪੋਰਟਸ ਫੈਸੀਟਵਲ ’ਚ 400 ਤੋਂ ਵੱਧ ਖਿਡਾਰੀ ਲੈਣਗੇ ਹਿੱਸਾ

ਸ਼੍ਰੀਨਗਰ (ਭਾਸ਼ਾ)– ਪਹਿਲੀਆਂ ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ ਦਾ ਆਯੋਜਨ ਇੱਥੇ 21 ਤੋਂ 23 ਅਗਸਤ ਤੱਕ ਡੱਲ ਝੀਲ ’ਤੇ ਕੀਤਾ ਜਾਵੇਗਾ, ਜਿਸ ਵਿਚ 36 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 400 ਤੋਂ ਵੱਧ ਖਿਡਾਰੀ ਿਹੱਸਾ ਲੈਣਗੇ। ਇਨ੍ਹਾਂ ਵਿਚ ਕਿਸ਼ਤੀਚਾਲਕ, ਕਯਾਕਿੰਗ ਤੇ ਕੇਨੋਇੰਗ ਦੀਆਂ ਪ੍ਰਤੀਯੋਗਿਤਾਵਾਂ ਹੋਣਗੀਆਂ। ਗੁਲਮਰਗ ਵਿਚ ਖੇਲੋ ਇੰਡੀਆ ਸ਼ੀਤ ਖੇਡਾਂ ਦੇ ਪੰਜ ਵਾਰ ਸਫਲ ਆਯੋਜਨ ਤੋਂ ਬਾਅਦ ਖੇਡ ਮੰਤਰਾਲਾ ਦੀ ਘਾਟੀ ਵਿਚ ਖੇਡ ਗਤੀਵਿਧੀਆਂ ਨੂੰ ਬੜ੍ਹਾਵਾ ਦੇਣ ਦੀ ਪਹਿਲੀ ਵਿਚ ਇਹ ਅਗਲਾ ਕਦਮ ਹੈ। ਇਨ੍ਹਾਂ ਖੇਡਾਂ ਦਾ ਆਯੋਜਨ ਭਾਰਤੀ ਖੇਡ ਅਥਾਰਟੀ ਤੇ ਜੰਮੂ-ਕਸ਼ਮੀਰ ਖੇਡ ਪ੍ਰੀਸ਼ਦ ਮਿਲ ਕੇ ਕਰ ਰਹੇ ਹਨ।


author

Hardeep Kumar

Content Editor

Related News