ਓਸਾਕਾ ਬ੍ਰਿਸਬੇਨ ਇੰਟਰਨੈਸ਼ਨਲ ਦੇ ਦੂਜੇ ਦੌਰ ''ਚ ਹਾਰੀ
Wednesday, Jan 03, 2024 - 12:09 PM (IST)

ਬ੍ਰਿਸਬੇਨ- ਮਾਂ ਬਣਨ ਤੋਂ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੀ ਨਾਓਮੀ ਓਸਾਕਾ ਬ੍ਰਿਸਬੇਨ ਇੰਟਰਨੈਸ਼ਨਲ ਦੇ ਦੂਜੇ ਦੌਰ 'ਚ ਤਿੰਨ ਵਾਰ ਦੀ ਚੈਂਪੀਅਨ ਕੈਰੋਲੀਨਾ ਪਲਿਸਕੋਵਾ ਤੋਂ 3.6, 7. 6, 6. 4 ਨਾਲ ਹਾਰ ਗਈ। ਦੋ ਵਾਰ ਅਮਰੀਕੀ ਓਪਨ ਅਤੇ ਆਸਟ੍ਰੇਲੀਅਨ ਓਪਨ ਖਿਤਾਬ ਜਿੱਤਣ ਵਾਲੀ ਓਸਾਕਾ ਨੇ ਪਹਿਲੇ ਮੈਚ ਵਿੱਚ ਤਾਮਾਰਾ ਕੋਰਪੇਸ਼ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ ਸੀ।
ਇਹ ਵੀ ਪੜ੍ਹੋ- ਰੋਹਿਤ ਨੇ ਕੀਤਾ ਗਿੱਲ ਦਾ ਸਮਰਥਨ, ਕਿਹਾ- ਉਹ ਨੰਬਰ 3 'ਤੇ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ
ਇਹ ਮਈ 2022 ਤੋਂ ਬਾਅਦ ਐਲੀਟ ਪੱਧਰ 'ਤੇ ਇਹ ਉਸਦਾ ਪਹਿਲਾ ਮੈਚ ਸੀ। ਜੁਲਾਈ ਵਿੱਚ ਓਸਾਕਾ ਨੇ ਬੇਟੀ ਸ਼ਾਈ ਨੂੰ ਜਨਮ ਦਿੱਤਾ ਸੀ। ਹੋਰ ਮੈਚਾਂ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਆਸਟ੍ਰੇਲੀਅਨ ਓਪਨ ਚੈਂਪੀਅਨ ਆਰਿਨਾ ਸਬਾਲੇਂਕਾ ਨੇ ਇਟਲੀ ਦੀ ਲੂਸੀਆ ਬ੍ਰੋਨਜ਼ੇਟੀ ਨੂੰ 6.3, 6.0 ਨਾਲ ਹਰਾਇਆ। ਦੂਜਾ ਦਰਜਾ ਪ੍ਰਾਪਤ ਏਲੇਨਾ ਰਿਬਾਕਿਨਾ ਦਾ ਸਾਹਮਣਾ ਓਲੀਵੀਆ ਗਾਡੇਕੀ ਨਾਲ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।