ਟਿੱਕਾ ਸੋਢੀ ਦੀ ਰਾਸ਼ਟਰੀ ਸ਼ੂਟਿੰਗ ਟੀਮ ਲਈ ਚੋਣ

02/25/2020 12:36:09 PM

ਮੋਹਾਲੀ (ਜ. ਬ.)— ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਜਾਰੀ ਸੂਚੀ ਵਿਚ ਸਥਾਨਕ ਲਰਨਿੰਗ ਪਾਥਸ ਸਕੂਲ ਦੇ 11ਵੀਂ ਜਮਾਤ ਦੇ 17 ਸਾਲਾ ਸ਼ੂਟਰ ਟਿੱਕਾ ਜੈ ਸਿੰਘ ਨੇ ਜੂਨੀਅਰ ਰਾਸ਼ਟਰੀ ਟੀਮ ਵਿਚ ਆਪਣੀ ਜਗ੍ਹਾ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਟਿੱਕਾ ਸੋਢੀ ਦੀ ਚੋਣ 25 ਮੀਟਰ ਰੈਪਿਡ ਫਾਇਰ ਪਿਸਟਲ ਈਵੈਂਟ ਲਈ ਕੀਤੀ ਗਈ ਹੈ। ਇਥੇ ਜ਼ਿਕਰਯੋਗ ਹੈ ਕਿ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਦੇਸ਼ ਦੇ ਸਰਵਸ੍ਰੇਸ਼ਠ 8 ਸ਼ੂਟਰਾਂ ਨੂੰ ਜੂਨੀਅਰ ਨੈਸ਼ਨਲ ਸਕੁਐਡ ਵਿਚ ਲਿਆ ਗਿਆ ਹੈ। ਟਿੱਕਾ ਸੋਢੀ ਦਾ ਨਾਂ ਦੇਸ਼ ਦੇ ਚੰਗੇ ਸ਼ੂਟਰਾਂ ਵਿਚ ਆਉਂਦਾ ਹੈ ਅਤੇ ਉਸ ਦੇ ਚੰਗੇ ਖੇਡ ਪ੍ਰਦਰਸ਼ਨ ਕਾਰਣ ਉਸ ਦੀ ਚੋਣ ਖੇਲੋ ਇੰਡੀਆ ਲਈ ਵੀ ਕੀਤੀ ਗਈ ਹੈ, ਜਿਸ ਸਕੀਮ ਤਹਿਤ 2024 ਓਲੰਪਿਕ ਖੇਡਾਂ ਲਈ ਖਿਡਾਰੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਸ ਵੱਡੀ ਪ੍ਰਾਪਤੀ 'ਤੇ ਸਕੂਲ ਦੇ ਡਾਇਰੈਕਟਰ ਰੋਬਿਨ ਅਗਰਵਾਲ ਤੇ ਪਿੰ੍ਰਸੀਪਲ ਨੂਤਨ ਨੇ ਉਸਦੇ ਪਿਤਾ ਅਰੁਣਜੋਤ ਸਿੰਘ ਸੋਢੀ ਨੂੰ ਵਧਾਈ ਦਿੱਤੀ।

 

Related News