ਪੈਨਲਟੀ ਕਾਰਨਰ ਹੀ ਦਿਵਾਏਗਾ ਤਮਗਾ : ਰਾਜਿੰਦਰ ਜੂਨੀਅਰ
Friday, Jul 30, 2021 - 03:36 AM (IST)
ਟੋਕੀਓ- ਭਾਰਤੀ ਹਾਕੀ ਟੀਮ ਵਿਚ 10 ਤੋਂ ਵੱਧ ਖਿਡਾਰੀ ਪੰਜਾਬ ਦੇ ਹਨ। ਪੰਜਾਬ ਹਾਕੀ ਦੇ ਕੋਚ ਰਾਜਿੰਦਰ ਜੂਨੀਅਰ ਦਾ ਕਹਿਣਾ ਹੈ ਕਿ ਟੋਕੀਓ ਓਲੰਪਿਕ ਵਿਚ ਭਾਰਤੀ ਹਾਕੀ ਨੂੰ ਅਜੇ ਅਸਲ ਚੁਣੌਤੀ ਮਿਲਣੀ ਬਾਕੀ ਬੈ ਪਰ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਉਸ ਨੇ ਸਪੇਨ ਅਤੇ ਅਰਜਨਟੀਨਾ ਵਿਰੁੱਧ ਕੀਤਾ ਹੈ, ਉਸ ਨਾਲ ਉਸ ਨੂੰ ਕਾਫੀ ਵਿਸ਼ਵਾਸ ਮਿਲਿਆ ਹੋਵੇਗਾ। ਆਸਟਰੇਲੀਆ ਵਿਰੁੱਧ ਮੈਚ ਵਿਚ ਟੀਮ ਦੀਆਂ ਕਮਜ਼ੋਰੀਆਂ ਸਾਹਮਣੇ ਆਈਆਂ ਸਨ। ਟੀਮ ਸੰਯੋਜਨ ਸਹੀ ਨਾ ਚੁਣਨਾ, ਪੋਜੀਸ਼ਨਿੰਗ ਚੰਗੀ ਨਾ ਹੋਣਾ, ਇਹ ਤੁਹਾਨੂੰ ਕਦੇ ਜਿੱਤ ਨਹੀਂ ਦਿੰਦੀਆਂ।
ਇਹ ਖ਼ਬਰ ਪੜ੍ਹੋ-ਝਾਰਖੰਡ ’ਚ ਜੱਜ ਦੀ ਹੱਤਿਆ ਦਾ ਦੋਸ਼ੀ ਆਟੋ ਚਾਲਕ ਗ੍ਰਿਫਤਾਰ, ਗੁਨਾਹ ਕਬੂਲਿਆ
ਇਹ ਖ਼ਬਰ ਪੜ੍ਹੋ- ਗੋਲਫ : ਲਾਹਿੜੀ ਦੀ ਟੋਕੀਓ ਓਲੰਪਿਕ 'ਚ ਮਜ਼ਬੂਤ ਸ਼ੁਰੂਆਤ
ਸਾਡੀ ਸਭ ਤੋਂ ਵੱਡੀ ਤਾਕਤ ਪੈਨਲਟੀ ਕਾਰਨਰ ਹੈ। ਇਹ ਜਿੱਤ ਦਾ ਆਧਾਰ ਬਣੇਗੀ। ਵੈਸੇ ਵੀ ਜਿਸ ਟੀਮ ਦਾ ਡਿਫੈਂਸ ਮਜ਼ਬੂਤ ਹੁੰਦਾ ਹੈ, ਉਸਦੇ ਹਾਰ ਜਾਣ ਦੀ ਸੰਭਾਵਨਾ ਘੱਟ ਹੁੰਦੀ ਹੈ। ਓਲੰਪਿਕ ਵਿਚ ਹਮੇਸ਼ਾ ਤੋਂ ਪੈਨਲਟੀ ਕਾਰਨਰ ਦਾ ਮਹੱਤਵ ਰਿਹਾ ਹੈ। ਭਾਰਤੀ ਟੀਮ ਦੀਆਂ ਕਮਜ਼ੋਰੀਆਂ ਅਜੇ ਤੱਕ ਡਿਫੈਂਸ ਵਿਚ ਦਿਸੀਆਂ ਹਨ। ਭਾਰਤ ਜੇਕਰ ਸਫਲ ਹੁੰਦਾ ਹੈ ਤਾਂ ਇਸ ਵਿਚ ਵੱਡੀ ਭੂਮਿਕਾ ਗੋਲਕੀਪਰ ਦੀ ਹੋਵੇਗੀ। ਸ਼੍ਰੀਜੇਸ਼ ਦਾ ਆਸਟਰੇਲੀਆ ਵਿਰੁੱਧ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ ਪਰ ਜਿਸ ਤਰ੍ਹਾਂ ਨਾਲ ਸਪੇਨ ਤੇ ਅਰਜਨਟੀਨਾ ਵਿਰੁੱਧ ਉਸ ਨੇ ਸ਼ਾਟਾਂ ਰੋਕੀਆਂ, ਉਹ ਸ਼ਲਾਘਾਯੋਗ ਹੈ। ਉਸ ਨੇ ਦਿਖਾ ਦਿੱਤਾ ਹੈ ਕਿ ਜੋਸ਼ ਦੇ ਨਾਲ ਤਜਰਬਾ ਕਿਵੇਂ ਟੀਮ ਨੂੰ ਸੰਤੁਲਿਤ ਬਣਾਉਂਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।