ਸਿਰਫ 110 KM ਦੀ ਰਫਤਾਰ ਵਾਲਾ ਤੇਜ਼ ਗੇਂਦਬਾਜ਼ ਦਿੱਲੀ ਰਣਜੀ ਟੀਮ ਹੋਇਆ ਸ਼ਾਮਲ, ਜਾਣੋ ਪੂਰਾ ਮਾਮਲਾ

02/04/2020 4:24:04 PM

ਨਵੀਂ ਦਿੱਲੀ : ਰਣਜੀ ਟਰਾਫੀ 2019-20 ਸੀਜ਼ਨ ਦੌਰਾਨ ਦਿੱਲੀ ਦੀ ਟੀਮ ਵਿਚ ਇਕ ਤੇਜ਼ ਗੇਂਦਬਾਜ਼ ਦੇ ਸ਼ਾਮਲ ਹੋਣ ਕਾਰਨ ਵਿਵਾਦ ਪੈਦਾ ਹੋ ਗਿਆ ਹੈ। ਇਸ ਤੇਜ਼ ਗੇਂਦਬਾਜ਼ ਦਾ ਨਾਂ ਅੰਕਿਤ ਬੇਨੀਵਾਲ ਹੈ। ਇਸ ਅਣਜਾਣੇ ਚਿਹਰੇ ਨੂੰ ਗੁਜਰਾਤ ਖਿਲਾਫ ਆਗਾਮੀ ਮੈਚ ਲਈ 15 ਮੈਂਬਰੀ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ। ਅੰਕਿਤ ਬੇਨੀਵਾਲ ਨੂੰ ਇਸ ਤੋਂ ਪਹਿਲਾਂ ਬੰਗਾਲ ਖਿਲਾਫ ਰਣਜੀ ਮੈਚ ਤੋਂ ਪਹਿਲਾਂ ਟੀਮ ਦੇ ਨੈਟ ਗੇਂਦਬਾਜ਼ ਦੇ ਤੌਰ 'ਤੇ ਭੇਜਿਆ ਗਿਆ ਸੀ। ਉਸ ਸਮੇਂ ਵੀ ਇਸ ਫੈਸਲੇ ਨੂੰ ਲੈ ਕੇ ਵਿਵਾਦ ਹੋਇਆ ਸੀ ਕਿਉਂਕਿ ਬੇਨੀਵਾਲ ਦੀ ਗੇਂਦ ਦੀ ਰਫਤਾਰ ਸਿਰਫ 110-115 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ  ਹੈ।

ਡੀ. ਡੀ. ਸੀ. ਏ. ਦੇ ਅਧਿਕਾਰੀਆਂ ਨੇ ਨਿਊਜ਼ ਏਜੇਂਸੀ ਨੂੰ ਦੱਸਿਆ ਕਿ ਬੀ. ਸੀ. ਸੀ. ਆਈ. ਦੇ ਸਾਬਕਾ ਉਪ ਪ੍ਰਧਾਨ ਅਤੇ ਉਸ ਦਾ ਛੋਟਾ ਭਰਾ ਜੋ ਹੁਣ ਡੀ. ਡੀ. ਸੀ. ਏ. ਦਾ ਚੋਟੀ ਦਾ ਅਧਿਕਾਰੀ ਹੈ, ਉਸ ਨੇ ਬੇਨੀਵਾਲ ਨੂੰ ਚੁਣਨ ਲਈ ਚੋਣ ਕਮੇਟੀ 'ਤੇ ਦਬਾਅ ਪਾਇਆ ਸੀ। ਚੋਣ ਕਮੇਟੀ ਦੀ ਇਕ ਬੈਠਕ ਦੌਰਾਨ ਮੌਜੂਦਾ ਡੀ. ਡੀ. ਸੀ. ਏ. ਦੇ ਇਕ ਸੀਨੀਅਰ ਅਧਿਕਾਰੀ ਦੇ ਨਾਂ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਦੱਸਿਆ, ''ਡੀ. ਡੀ. ਸੀ. ਏ. ਦੀ ਸੀਨੀਅਰ ਚੋਣ ਕਮੇਟੀ ਦੇ ਪ੍ਰਧਾਨ ਬੰਟੂ ਸਿੰਘ ਅਤੇ ਉਸ ਦੇ ਸਾਥੀ ਅਨਿਲ ਭਾਰਦਵਾਜ ਇਸ ਵਿਵਾਦਤ ਫੈਸਲੇ ਲਈ ਜ਼ਿੰਮੇਵਾਰ ਹਨ। ਉਸ ਖਿਡਾਰੀ ਦੇ ਬਾਰੇ ਵਿਚ ਕੋਈ ਨਹੀਂ ਜਾਣਦਾ। ਉਸ ਕਿਵੇਂ ਟੀਮ ਵਿਚ ਜਗ੍ਹਾ ਬਣਾਈ ਅਤੇ ਉਸ ਨੇ ਕਿੰਨੀਆਂ ਵਿਕਟਾਂ ਲਈਆਂ ਹਨ ਪਰ ਸਾਨੂੰ ਸਭ ਨੂੰ ਪਤਾ ਹੈ ਕਿ 2 ਭਰਾ ਉਸ ਨੂੰ ਸ਼ਾਮਲ ਕਰਨ ਲੀ ਜ਼ੋਰ ਲਗਾ ਰਹੇ ਹਨ।

ਬੰਟੂ ਸਿੰਘ ਨੇ ਹਾਲਾਂਕਿ ਬੇਨੀਵਾਲ ਦੀ ਚੋਣ ਦੇ ਫੈਸਲੈ ਦਾ ਬਚਾਅ ਕੀਤਾ ਹੈ। ਉਸ ਨੇ ਕਿਹਾ ਕਿ ਸਿਰਫ ਚੋਣਕਾਰਾਂ ਨੇ ਹੀ ਬੇਨੀਵਾਲ ਨੂੰ ਨਹੀਂ ਚੁਣਿਆ ਹੈ, ਇਹ ਇਕ ਸਮੂਹਿਕ ਫੈਸਲਾ ਸੀ। ਹਮੇਸ਼ਾ ਚੋਣਕਾਰਾਂ 'ਤੇ ਦੋਸ਼ ਲਾਉਣ ਸਹੀ ਨਹੀਂ ਹੈ। ਅਸੀਂ ਕਾਫੀ ਲੜਕਿਆਂ ਦੀ ਚੋਣ ਪ੍ਰਦਰਸ਼ਨ ਦੇ ਆਧਾਰ 'ਤੇ ਕਰਦੇ ਹਾਂ ਪਰ ਤਦ ਕੋਈ ਚੋਣਕਾਰਾਂ ਦੀ ਸ਼ਲਾਘਾ ਨਹੀਂ ਕਰਦਾ। ਉਹ ਨੈਟ ਗੇਂਦਬਾਜ਼ ਸੀ ਅਤੇ ਸੁਬੋਧ ਭਾਟੀ ਦੀ ਉਮਦੀ ਮੁਤਾਬਕ ਪ੍ਰਦਰਸ਼ਨ ਨਹੀਂ ਕਰਨ ਕਾਰਨ ਅਸੀਂ ਉਸ ਨੂੰ ਮੌਕਾ ਦੇਣ ਬਾਰੇ ਸੋਚਿਆ।


Related News