ਵਿਜੇਂਦਰ ਦੇ ਪੇਸ਼ੇਵਰ ਮੁਕਾਬਲੇ ਦੀਆਂ ਟਿਕਟਾਂ ਦੀ ਆਨਲਾਈਨ ਵਿਕਰੀ ਸ਼ੁਰੂ

03/10/2021 9:49:55 PM

ਨਵੀਂ ਦਿੱਲੀ– ਪੇਸ਼ੇਵਰ ਭਾਰਤੀ ਮੁੱਕੇਬਾਜ਼ ਵਜਿੰਦਰ ਸਿੰਘ ਦੇ ਗੋਆ ਵਿਚ ਹੋਣ ਵਾਲੇ ਆਗਾਮੀ ਮੁਕਾਬਲੇ ਦੀਆਂ ਟਿਕਟਾਂ ਦੀ ਆਨਲਾਈਨ ਵਿਕਰੀ ਪਿਛਲੇ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ। ਇਸ ਮੁਕਾਬਲੇ ਦੇ ਵਿਰੋਧੀ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਡਬਲਯੂ. ਬੀ. ਓ. ਓਰੀਐਂਟਲ ਤੇ ਏਸ਼ੀਆ ਪੈਸੇਫਿਕ ਸੁਪਰ ਮਿਡਲਵੇਟ ਖਿਤਾਬ ਧਾਰੀ ਵਿਜੇਂਦਰ 19 ਮਾਰਚ ਨੂੰ ਰਿੰਗ ਵਿਚ ਵਾਪਸੀ ਕਰੇਗਾ। ਵਿਜੇਂਦਰ ਦੇ ਮੁਕਾਬਲੇ ਤੋਂ ਇਲਾਵਾ ਪ੍ਰਸ਼ੰਸਕਾਂ ਨੂੰ ਛੇ ਹੋਰ ਮੁਕਾਬਲੇ ਵੀ ਦੇਖਣ ਨੂੰ ਮਿਲਣਗੇ, ਜਿਸ ਵਿਚ ਭਾਰਤ ਦਾ 12 ਚੋਟੀ ਦੇ ਮੁੱਕੇਬਾਜ਼ ਹਿੱਸਾ ਲੈਣਗੇ।

ਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ ਦੀਆਂ ਤਿਆਰੀਆਂ ’ਚ ਮਦਦ ਕਰੇਗਾ IPL : ਬਿਲਿੰਗਸ


ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਮੋਟਰਸ ਨੇ ਆਯੋਜਨ ਸਥਾਨ ਦੀ ਸਮਰੱਥਾ ਦੀਆਂ ਸਿਰਫ 50 ਫੀਸਦੀ ਟਿਕਟਾਂ ਵੇਚਣ ਦਾ ਫੈਸਲਾ ਕੀਤਾ ਹੈ। ਮੁਕਾਬਲੇ ਦੀਆਂ ਸਿਰਫ 150 ਟਿਕਟਾਂ ਉਪਲਬੱਧ ਹੋਣਗੀਆਂ। ਵੱਖ-ਵੱਖ ਵਰਗਾਂ ਵਿਚ ਟਿਕਟਾਂ ਦੀ ਕੀਮਤ 10 ਹਜ਼ਾਰ ਤੋਂ ਲੈ ਕੇ 20 ਹਜ਼ਾਰ ਰੁਪਏ ਤਕ ਹੋਵੇਗੀ। ਟਿਕਟਾਂ ਬੁਕਮਾਈ ਸ਼ੋਅ. ਕਾਮ ’ਤੇ ਉਪਲੱਬਧ ਹੋਣਗੀਆਂ। ਆਪਣੀ ਤਰ੍ਹਾਂ ਦਾ ਇਹ ਪਹਿਲਾ ਮੁਕਾਬਲਾ ਗੋਆ ਵਿਚ ਮੈਜਿਸਟਿਕ ਪ੍ਰਾਈਡ ਕੈਸਿਨੋ ਜਹਾ਼ਜ ਦੇ ਡੈੱਕ ’ਤੇ ਹੋਵੇਗਾ।

ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਲੜੀ ਤੋਂ ਪਹਿਲਾਂ ਟੀ20 ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚਿਆ ਭਾਰਤ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News