ਪਾਕਿ ਜਿੱਤ ਤੋਂ ਇਕ ਵਿਕਟ ਦੂਰ, ਜ਼ਿੰਬਾਬਵੇ ਨੇ ਤੀਜੇ ਦਿਨ ਹਾਰ ਟਾਲੀ
Monday, May 10, 2021 - 02:41 AM (IST)
ਹਰਾਰੇ- ਪਾਕਿਸਤਾਨ ਨੂੰ ਜ਼ਿੰਬਾਬਵੇ ਵਿਰੁੱਧ ਦੂਜੇ ਟੈਸਟ ਕ੍ਰਿਕਟ ਮੈਚ 'ਚ ਜਿੱਤ ਦੇ ਲਈ ਕੇਵਲ ਇਕ ਵਿਕਟ ਦੀ ਲੋੜ ਹੈ। ਜ਼ਿੰਬਾਬਵੇ ਨੇ ਮੈਚ ਦੇ ਤੀਜੇ ਦਿਨ ਆਪਣੀ ਪਹਿਲੀ 4 ਵਿਕਟਾਂ 'ਤੇ 54 ਦੌੜਾਂ ਤੋਂ ਅੱਗੇ ਵਧਿਆ ਅਤੇ ਜਦੋਂ ਦਿਨ ਦਾ ਖੇਡ ਖਤਮ ਹੋਇਆ ਤਾਂ ਉਸਦੀ ਦੂਜੀ ਪਾਰੀ ਦਾ ਸਕੋਰ 9 ਵਿਕਟਾਂ 'ਤੇ 220 ਦੌੜਾਂ ਸੀ। ਤੇਜ਼ ਗੇਂਦਬਾਜ਼ ਹਸਨ ਅਲੀ ਨੇ ਪੰਜ ਵਿਕਟਾਂ ਹਾਸਲ ਕੀਤੀਆਂ ਅਤੇ ਪਾਕਿਸਤਾਨ ਨੇ ਜ਼ਿੰਬਾਬਵੇ ਨੂੰ ਪਹਿਲੀ ਪਾਰੀ 'ਚ 132 ਦੌੜਾਂ 'ਤੇ ਢੇਰ ਕਰਕੇ ਫਾਲੋਆਨ ਦੇ ਲਈ ਮਜ਼ਬੂਰ ਕੀਤਾ।
ਇਹ ਖ਼ਬਰ ਪੜ੍ਹੋ- ਰਾਸ਼ਿਦ ਨੇ ਸ਼ੇਅਰ ਕੀਤੀ ਘਰ ਦੀ ਫੋਟੋ ਤਾਂ ਮੁਰੀਦ ਹੋਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ
ਇਸ ਤੋਂ ਬਾਅਦ ਖੱਬੇ ਹੱਥ ਦੇ ਸਪਿਨਰ ਨੌਮਾਨ ਅਲੀ ਨੇ ਦੂਜੀ ਪਾਰੀ 'ਚ ਪੰਜ ਵਿਕਟਾਂ ਹਾਸਲ ਕਰਕੇ ਜ਼ਿੰਬਾਬਵੇ ਦੀ ਕਮਰ ਨੂੰ ਤੋੜ ਦਿੱਤਾ। ਉਨ੍ਹਾਂ ਨੂੰ ਸ਼ਾਹੀਨ ਸ਼ਾਹ ਅਫਰੀਦੀ ਦਾ ਵੀ ਵਧੀਆ ਸਾਥ ਮਿਲਿਆ। ਨੌਮਾਨ ਨੇ 86 ਦੌੜਾਂ 'ਤੇ 5 ਜਦਕਿ ਅਫਰੀਦੀ ਨੇ 45 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ। ਜ਼ਿੰਬਾਬਵੇ ਅਜੇ ਪਾਕਿਸਤਾਨ ਤੋਂ 158 ਦੌੜਾਂ ਪਿੱਛੇ ਹੈ। ਪਾਕਿਸਤਾਨ ਨੇ ਆਪਣੀ ਪਹਿਲੀ ਪਾਰੀ 'ਚ 8 ਵਿਕਟਾਂ 510 ਦੌੜਾਂ ਬਣਾ ਕੇ ਪਾਰੀ ਖਤਮ ਕੀਤੀ ਸੀ। ਪਾਕਿਸਤਾਨ ਨੇ ਪਹਿਲਾ ਟੈਸਟ ਮੈਚ ਤਿੰਨ ਦਿਨਾਂ ਦੇ ਅੰਦਰ ਪਾਰੀ ਤੇ 116 ਦੌੜਾਂ ਨਾਲ ਜਿੱਤਿਆ ਸੀ।
ਇਹ ਖ਼ਬਰ ਪੜ੍ਹੋ- IPL ਇਲੈਵਨ ’ਚ ਵਿਰਾਟ, ਰੋਹਿਤ ਤੇ ਧੋਨੀ ਨੂੰ ਨਹੀਂ ਮਿਲੀ ਜਗ੍ਹਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।