ਭਾਰਤ-ਏ ਜਿੱਤ ਦੇ ਕੰਢੇ ''ਤੇ

Sunday, Jun 02, 2019 - 09:21 PM (IST)

ਭਾਰਤ-ਏ ਜਿੱਤ ਦੇ ਕੰਢੇ ''ਤੇ

ਹੁਬਲੀ— ਲੈੱਗ ਸਪਿਨਰ ਰਾਹੁਲ ਚਹਾਰ (84 ਦੌੜਾਂ ਅਤੇ 73 'ਤੇ 3 ਵਿਕਟਾਂ) ਦੀ ਸ਼ਾਨਦਾਰ ਖੇਡ ਅਤੇ ਤੇਜ਼ ਗੇਂਦਬਾਜ਼ ਸ਼ਿਵਮ ਦੁਬੇ (25 ਦੌੜਾਂ 'ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ-ਏ ਟੀਮ ਸ਼੍ਰੀਲੰਕਾ-ਏ ਖਿਲਾਫ ਦੂਜੇ ਗੈਰ-ਅਧਿਕਾਰਤ ਟੈਸਟ ਦੇ ਤੀਜੇ ਦਿਨ ਐਤਵਾਰ ਜਿੱਤ ਦੇ ਕੰਢੇ 'ਤੇ ਪਹੁੰਚ ਗਈ ਹੈ। 
ਭਾਰਤ-ਏ ਨੇ ਆਪਣੀ ਦੂਜੀ ਪਾਰੀ 'ਚ ਸਵੇਰੇ 6 ਵਿਕਟਾਂ 'ਤੇ 216 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਉਸ ਦੀ ਦੂਜੀ ਪਾਰੀ 372 ਦੌੜਾਂ 'ਤੇ ਖਤਮ ਹੋਈ। ਭਾਰਤ-ਏ ਨੇ ਸ਼੍ਰੀਲੰਕਾਈ ਟੀਮ ਸਾਹਮਣੇ 430 ਦੌੜਾਂ ਦਾ ਟੀਚਾ ਰੱਖਿਆ, ਜਿਸ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ-ਏ ਨੇ ਆਪਣੀਆਂ 7 ਵਿਕਟਾਂ 210 ਦੌੜਾਂ 'ਤੇ ਗੁਆ ਦਿੱਤੀਆਂ ਹਨ। ਸ਼੍ਰੀਲੰਕਾ-ਏ ਨੂੰ ਅਜੇ 220 ਦੌੜਾਂ ਦੀ ਜ਼ਰੂਰਤ ਹੈ, ਜਦਕਿ ਉਸ ਦੀਆਂ 3 ਵਿਕਟਾਂ ਬਾਕੀ ਹਨ।


author

Gurdeep Singh

Content Editor

Related News