ਏਸ਼ੀਆਈ ਪੈਰਾ ਖੇਡਾਂ ’ਚ ਭਾਰਤੀਆਂ ਨੇ ਕਰਾਈ ਬੱਲੇ-ਬੱਲੇ, ਜਿੱਤੇ 19 ਤਮਗੇ
Monday, Dec 06, 2021 - 01:54 PM (IST)
ਸਪੋਰਟਸ ਡੈਸਕ- 2 ਦਸੰਬਰ ਤੋਂ 6 ਦਸੰਬਰ 2021 ਤਕ ਬਹਿਰੀਨ 'ਚ ਆਯੋਜਿਤ ਏਸ਼ੀਆਈ ਪੈਰਾ ਯੁਵਾ ਖੇਡਾਂ 'ਚ 90 ਤੋਂ ਵੱਧ ਭਾਰਤੀ ਖਿਡਾਰੀ ਹਿੱਸਾ ਲੈ ਰਹੇ ਹਨ। ਭਾਰਤੀ ਮਿਸ਼ਨ ਦੇ ਵਰਿੰਦਰ ਕੁਮਾਰ ਡਬਾਸ ਨੇ ਦੱਸਿਆ ਕਿ ਖੇਡਾਂ ਦੇ ਪਹਿਲੇ ਤੇ ਦੂਜੇ ਦਿਨ ਭਾਰਤ ਦੇ 19 ਐਥਲੀਟਾਂ ਨੇ 5 ਸੋਨ, 6 ਚਾਂਦੀ ਤੇ 8 ਕਾਂਸੀ ਤਮਗ਼ੇ ਜਿੱਤੇ ਹਨ।
ਪੰਜਾਬ ਦੀ ਅਨਨਿਆ ਬੰਸਲ ਨੇ ਸ਼ਾਟ ਪੁੱਟ ਥ੍ਰੋਅ 'ਚ ਚਾਂਦੀ ਦਾ ਤਮਗ਼ਾ ਜਿੱਤ ਕੇ ਭਾਰਤ ਲਈ ਮੈਡਲ ਅਕਾਊਂਟ ਖੋਲਿਆ। ਜਦਕਿ ਪ੍ਰਵੀਨ ਕੁਮਾਰ ਨੇ ਹਾਈ ਜੰਪ 'ਚ ਸੋਨ, ਦਰਸ਼ ਨੇ 100 ਮੀਟਰ 'ਚ ਕਾਂਸੀ ਤੇ ਲਕਸ਼ਿਤ ਨੇ ਸ਼ਾਟਪੁੱਟ 'ਚ ਕਾਂਸੀ ਤਮਗ਼ੇ ਜਿੱਤੇ। ਅਜੇ ਤਕ ਖਿਡਾਰੀ ਸਵਿਮਿੰਗ ਤੇ ਪੈਰਾ ਬੈਡਮਿੰਟਨ 'ਚ ਮੈਡਲ ਜਿੱਤ ਚੁੱਕੇ ਹਨ।
ਇਹ ਵੀ ਪੜ੍ਹੋ : IND vs NZ 2nd Test : ਭਾਰਤ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ, 1-0 ਨਾਲ ਜਿੱਤੀ ਸੀਰੀਜ਼
ਇਸ ਤੋਂ ਪਹਿਲਾਂ ਪ੍ਰਤੀਯੋਗਿਤਾ ਦੇ ਪਹਿਲੇ ਦਿਨ ਦਿਨ ਸ਼ਨੀਵਾਰ ਨੂੰ ਭਾਰਤ ਨੇ 6 ਤਮਗ਼ੇ (ਇਕ ਸੋਨ, ਦੋ ਚਾਂਦੀ ਤੇ ਤਿੰਨ ਕਾਂਸੀ) ਜਿੱਤੇ ਹਨ। ਖੇਲੋ ਇੰਡੀਆ ਐਥਲੀਟ ਅਨਨਿਆ ਬੰਸਲ ਨੇ ਅੰਡਰ-20 ਮਹਿਲਾ ਸ਼ਾਟ ਪੁਟ (ਐੱਫ਼-20 ਸ਼੍ਰੇਣੀ) 'ਚ 7.05 ਮੀਟਰ ਦੇ ਸਰਵਸ੍ਰੇਸ਼ਠ ਥ੍ਰੋਅ ਦੇ ਨਾਲ ਚਾਂਦੀ ਦੇ ਤਮਗ਼ੇ ਨਾਲ ਤਮਗ਼ਾ ਸੂਚੀ 'ਚ ਭਾਰਤ ਨੂੰ ਪਹਿਲਾ ਤਮਗ਼ਾ ਦਿਵਾਇਆ ਜਦਕਿ ਕਸ਼ਿਸ਼ ਲਾਕੜਾ ਨੇ ਮਹਿਲਾ ਕਲੱਬ ਥੋਅ ਐੱਫ.-51 ਸ਼੍ਰੇਣੀ 'ਚ ਚਲ ਰਹੀ ਪ੍ਰਤੀਯੋਗਿਤਾ 'ਚ ਪਹਿਲਾ ਸੋਨ ਤਮਗ਼ਾ ਜਿੱਤਿਆ।
ਦੂਜੇ ਪਾਸੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ (ਐੱਫ-54 ਸ਼ੇਣੀ) ਮੁਕਾਬਲੇ 'ਚ ਲਕਸ਼ਿਤ ਤੇ ਪੁਰਸ਼ਾਂ ਦੇ ਸ਼ਾਟ ਪੁੱਟ ਮੁਕਾਬਲੇ 'ਚ ਸੰਜੇ ਰੈੱਡੀ ਨੀਲਮ ਨੇ ਕਾਂਸੀ ਤਮਗ਼ੇ ਜਿੱਤੇ। ਦਿਨ ਦੇ ਅਖ਼ੀਰ ਤਕ ਭਾਰਤ ਨੇ ਦੋ ਹੋਰ ਤਮਗ਼ੇ ਆਪਣੇ ਖਾਤੇ 'ਚ ਜੋੜੇ। ਪੁਰਸ਼ਾਂ ਦੀ ਸ਼ਾਟ ਪੁੱਟ ਐੱਫ-46 ਵਰਗ 'ਚ ਵਿਕਾਸ ਭਾਟੀਵਾਲ ਨੇ ਚਾਂਦੀ, ਜਦਕਿ 400 ਮੀਟਰ ਦੀ ਟੀ-46 ਵਰਗ 'ਚ ਬੇਨੇਟ ਬੀਜੂ ਜਾਰਜ ਨੇ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਪ੍ਰਤੀਯੋਗਿਤਾ ਦੇ ਸ਼ੁੱਕਰਵਾਰ ਨੂੰ ਆਯੋਜਿਤ ਉਦਘਾਟਨ ਸਮਾਗਮ 'ਚ ਟੋਕੀਓ ਪੈਰਾਲੰਪਿਕ ਦੇ ਚਾਂਦੀ ਤਮਗ਼ਾ ਜੇਤੂ ਪ੍ਰਵੀਣ ਕੁਮਾਰ ਤੇ ਪੈਰਾ ਬੈਡਮਿੰਟਨ ਖਿਡਾਰੀ ਪਲਕ ਕੋਹਲੀ ਭਾਰਤ ਦੇ ਝੰਡਾਬਰਦਾਰ ਸਨ।
ਇਹ ਵੀ ਪੜ੍ਹੋ : ਸਾਡਾ ਟੀਚਾ ਇਹੀ ਹੈ ਕਿ ਭਾਰਤੀ ਕ੍ਰਿਕਟ ਸਿਖ਼ਰ ’ਤੇ ਪਹੁੰਚੇ: ਵਿਰਾਟ ਕੋਹਲੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।