ਵਨ ਡੇ ਮੈਚਾਂ ''ਚ ਬਿਹਤਰ ਪ੍ਰਦਰਸ਼ਨ ਕਰਨ ਦੇ ਮਿਸ਼ਨ ''ਤੇ : ਪੋਲਾਰਡ

Saturday, Dec 14, 2019 - 10:24 PM (IST)

ਵਨ ਡੇ ਮੈਚਾਂ ''ਚ ਬਿਹਤਰ ਪ੍ਰਦਰਸ਼ਨ ਕਰਨ ਦੇ ਮਿਸ਼ਨ ''ਤੇ : ਪੋਲਾਰਡ

ਚੇਨਈ— ਵੈਸਟਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਨੇ ਸ਼ਨੀਵਾਰ ਕਿਹਾ ਕਿ ਉਸ ਦੀ ਟੀਮ ਵਨ ਡੇ ਮੈਚਾਂ ਵਿਚ ਬਿਹਤਰ ਪ੍ਰਦਰਸ਼ਨ ਕਰਨ ਦੇ 'ਮਿਸ਼ਨ' ਉੱਤੇ ਹੈ ਪਰ ਸ਼ਾਇਦ ਅਨੁਕੂਲ ਨਤੀਜੇ ਤੁਰੰਤ ਨਾ ਮਿਲਣ। ਵੈਸਟਇੰਡੀਜ਼ ਦੀ ਟੀਮ ਇੱਥੇ ਐਤਵਾਰ ਨੂੰ ਭਾਰਤ ਵਿਰੁੱਧ ਤਿੰਨ ਵਨ ਡੇ ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਖੇਡੇਗੀ ਤੇ ਪੋਲਾਰਡ ਨੇ ਕਿਹਾ ਕਿ ਉਸਦੀ ਟੀਮ ਪਿਛਲੇ ਮਹੀਨੇ ਅਫਗਾਨਿਸਤਾਨ ਵਿਰੁੱਧ ਸੀਰੀਜ਼ 'ਚ 3-0 ਦੀ ਜਿੱਤ ਦੀ ਲੈਅ ਨੂੰ ਅੱਗੇ ਵਧਾਉਣਾ ਚਾਹੇਗੀ।

PunjabKesari
ਚੇਸ ਦਾ ਰਿਕਾਰਡ ਹੈ ਭਾਰਤ ਵਿਰੁੱਧ ਵਧੀਆ
ਪੋਲਾਰਡ ਨੇ ਇੱਥੇ ਪਹਿਲੇ ਵਨ ਡੇ ਮੈਚ ਤੋਂ ਪਹਿਲਾਂ ਸ਼ਾਮ ਨੂੰ ਕਿਹਾ ਕਿ ਵਨ ਡੇ ਟੀਮ 'ਚ ਰੋਸਟਨ ਚੇਸ ਦੇ ਸ਼ਾਮਲ ਹੋਣ ਨਾਲ ਟੀਮ ਸੰਤੁਲਿਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਹ (ਚੇਸ) ਸਾਡੀ ਟੀਮ 'ਚ ਵਧੀਆ ਸੰਤੁਲਨ ਲੈ ਕੇ ਆਉਂਦਾ ਹੈ। ਉਹ ਟੀਮ ਦੇ ਲਈ ਸ਼ਾਨਦਾਰ ਹੈ ਉਹ ਇਸ ਤਰ੍ਹਾਂ ਖਿਡਾਰੀ ਹੈ ਜੋ ਟੈਸਟ ਕ੍ਰਿਕਟ 'ਚ ਮੱਧਕ੍ਰਮ 'ਚ ਖੇਡਦਾ ਹੈ ਤੇ ਉਸਦੇ ਨਾਂ 'ਤੇ ਸੈਂਕੜਾ ਵੀ ਦਰਜ ਹੈ। ਉਹ ਗੇਂਦਬਾਜ਼ੀ ਵੀ ਕਰ ਸਕਦਾ ਹੈ। ਉਸ ਦੇ ਟੀਮ 'ਚ ਹੋਣ ਨਾਲ ਸਾਨੂੰ ਇਕ ਹੋਰ ਵਧੀਆ ਖਿਡਾਰੀ ਨੂੰ ਖਿਡਾਉਣ ਦਾ ਮੌਕਾ ਮਿਲਦਾ ਹੈ। ਭਾਰਤੀ ਟੀਮ ਵਿਰੁੱਧ ਉਸ ਦਾ ਰਿਕਾਰਡ ਵਧੀਆ ਹੈ। ਇਸਦਾ ਸਾਨੂੰ ਫਾਇਦਾ ਮਿਲੇਗਾ।

PunjabKesari
ਅਸੀਂ ਇਕ ਮਿਸ਼ਨ 'ਤੇ ਹਾਂ : ਪੋਲਾਰਡ
ਪੋਲਾਰਡ ਨੇ ਕਿਹਾ, ''ਸਾਡੀ ਰਣਨੀਤੀ ਸਪੱਸ਼ਟ ਹੈ ਕਿ 50 ਓਵਰਾਂ ਦੀ ਕ੍ਰਿਕਟ ਵਿਚ ਕੀ ਰੁਖ਼ ਅਪਣਾਉਣਾ ਹੈ। ਇਸ ਦੇ ਲਈ ਇਕ ਪ੍ਰਕਿਰਿਆ ਹੈ ਅਤੇ ਅਸੀਂ ਅਸਲ ਵਿਚ ਇਸ ਵਿਚੋਂ ਲੰਘ ਰਹੇ ਹਾਂ। ਅਫਗਾਨਿਸਤਾਨ ਵਿਰੁੱਧ ਸਾਡੀ ਲੜੀ ਚੰਗੀ ਰਹੀ। ਹੁਣ ਅਸੀਂ ਬਿਹਤਰ ਟੀਮ ਭਾਰਤ ਵਿਰੁੱਧ ਖੇਡਣ ਜਾ ਰਹੇ ਹਾਂ।'' ਇਹ ਪੁੱਛਣ 'ਤੇ ਕਿ ਉਸਦੀ ਟੀਮ ਨੇ ਵਨ ਡੇ ਅੰਤਰਰਾਸ਼ਟਰੀ ਮੈਚਾਂ 'ਚ ਵਿਚ ਦੇ ਓਵਰਾਂ 'ਚ ਖੇਡਣ ਨੂੰ ਲੈ ਕੇ ਕੀ ਰਣਨੀਤੀ ਬਣਾਈ ਹੈ, ਪੋਲਾਰਡ ਨੇ ਕਿਹਾ ਕਿ ਇਸ 'ਤੇ ਚਰਚਾ ਹੋਈ ਹੈ ਤੇ ਖਿਡਾਰੀਆਂ ਨੂੰ ਆਪਣੀ ਭੂਮੀਕਾ ਤੇ ਜ਼ਿੰਮੇਵਾਰੀਆਂ ਦੀ ਜਾਣਕਾਰੀ ਹੈ।


author

Gurdeep Singh

Content Editor

Related News